ਸਮੱਗਰੀ 'ਤੇ ਜਾਓ

ਪਾਰਸ/ਨਿਸ਼ ਕ੍ਰਿਤਿ/੨.

ਵਿਕੀਸਰੋਤ ਤੋਂ
43552ਪਾਰਸ — 'ਨਿਸ਼ ਕ੍ਰਿਤਿ'/੨.ਸ: ਦਸੌਂਧਾ ਸਿੰਘ ਜੀਬਾਬੂ ਸਰਤ ਚੰਦ ਚੈਟਰਜੀ

੨.

ਹਰੀਸ ਦੀ ਇਸਤਰੀ ਨੇਨਤਾਰਾ ਨੇ ਦੇਸ਼ ਵਿਚ ਰਹਿਕੇ ਖੂਬ ਸਾਹਿਬਪੁਣਾ ਸਿਖ ਲਿਆ ਸੀ, ਆਪਣੇ ਬਚਿਆਂ ਨੂੰ ਉਹ ਵਲੈਤੀ ਪੁਸ਼ਾਕ ਤੋਂ ਬਿਨਾਂ ਬਾਹਰ ਨਹੀਂ ਸੀ ਨਿਕਲਣ ਦੇਂਦੀ। ਅਜੇ ਸਿਧੇਸ਼ਵਰੀ ਪੂਜਾ ਪਾਠ ਵਿਚ ਬੈਠੀ ਹੋਈ ਸੀ, ਲੜਕੀ ਨੀਲਮਬਰੀ ਚਵਾਵਾਂ ਦਾ ਸਮਾਨ ਲੈ ਕੇ ਸਾਹਮਣੇ ਬੈਠੀ ਹੋਈ ਸੀ ਏਨੇ ਚਿਰ ਨੂੰ 'ਨੈਨਤਾਰਾ' ਨੇ ਕਮਰੇ ਵਿਚ ਆਕੇ ਆਖਿਆ ਬੀਬੀ ਜੀ ਦਰਜ਼ੀ 'ਅਤੁਲ' ਦਾ ਕੋਟ ਬਣਾਕੇ ਲਿਆਇਆ ਹੈ। ਉਸਨੂੰ ਵੀਹ ਰੁਪੈ ਦੇਣੇ ਹਨ।

ਸਿਧੇਸ਼ਵਰੀ ਪਾਠ ਭੁਲਾਕੇ ਬੋਲ ਉਨੀ,ਇਕ ਕਪੜੇ ਦੇ ਦਸ ਵੀਹ ਰੁਪੈ ?

'ਨੈਨਤਾਰਾ' ਨੇ ਹੱਸ ਕੇ ਆਖਿਆ, "ਇਹ ਜ਼ਿਆਦਾ ਨੇ ਬੀਬੀ ਜੀ ? ਮੇਰੇ ਅਤੁਲ ਤਾਂ ਇਕ ਸੂਟ ਤੇ ਸੇਠ ੨ ਸੱਤਰ ੨ ਰੁਪੈ ਲੱਗ ਗਏ ਨੇ।"

'ਸੂਟ' ਸ਼ਬਦ ਸਿਧੇਸ਼ਰੀ ਦੀ ਸਮਝ ਵਿਚ ਨ ਆਇਆ। ਉਹ ਵੇਖਦੀ ਰਹਿ ਗਈ। ਨੈਨਤਾਰਾ ਨੇ ਸਮਝਾ ਕੇ ਆਖਿਆ, ਕੋਟ, ਪੈਂਟ, ਨਿਕਟਾਈ, ਇਹਨਾਂ ਸਾਰਿਆਂ ਨੂੰ ਅਸੀਂ ਸੂਟ ਹੀ ਆਖਦੇ ਹਾਂ।

ਸਧੇਸ਼ਵਰੀ ਨੇ ਸਹਿਜ ਸੁਭਾ ਹੀ ਲੜਕੀਨੂੰ ਆਖਿਆ ‘ਜਾਹ ਆਪਣੀ ਚਾਚੀ ਨੂੰ ਸਦ ਲਿਆ, ਆਕੇ ਰੁਪੈ ਕੱਢ ਕੇ ਦੇ ਜਾਏ।'

ਨੈਨ ਤਾਰਾ ਨੇ ਆਖਿਆ, ਚਾਬੀ ਮੈਨੂੰ ਹੀ ਦੇ ਦਿਉ ਖਾਂ, ਮੈਂ ਆਪੇ ਹੀ ਕੱਢ ਕੇ ਲੈ ਜਾਂਦੀ ਹਾਂ।

ਨੀਲਾ ਉਠ ਕੇ ਖਲੋ ਗਈ ਤੇ ਕਹਿਣ ਲਗੀ, ਮਾਂ ਕੋਲ ਕੁੰਜੀ ਕਿਥੋਂ ਆਈ। ਲੋਹੇ ਦੇ ਸੰਦੂਕ ਦੀ ਚਾਬੀ ਤਾਂ ਹਮੇਸ਼ਾਂ ਚਾਚੀ ਜੀ ਦੇ ਕੋਲ ਹੀ ਹੁੰਦੀ ਹੈ, ਇਹ ਆਖ ਕੇ ਉਹ ਚਲੀ ਗਈ।

ਇਹ ਸੁਣਕੇ ਨੈਨਤਾਰਾ ਦਾ ਮੂੰਹ ਲਾਲ ਹੋ ਗਿਆ, ਬੋਲੀ, ਛੋਟੀ ਨੂੰਹ ਐਨੇ ਚਿਰਾਂ ਤੋਂ ਏਥੇ ਨਹੀਂ ਸੀ, ਇਸ ਕਰ ਕੇ ਮੈਂ ਸਮਝਿਆ ਸੀ ਕਿ ਸੰਦੂਕ ਦੀ ਚਾਬੀ ਤੇਰੇ ਕੋਲ ਹੋਵੇਗੀ।

ਸਿਧੇਸ਼ਵਰੀ ਮਾਲਾ ਫੇਰਨ ਲੱਗ ਪਈ ਸੀ ਇਸ ਕਰ ਕੇ ਕੋਈ ਜੁਵਾਬ ਨ ਦੇ ਸਕੀ।

ਦਸ ਕੁ ਮਿੰਟਾਂ ਪਿਛੋਂ ਜਦ ਸ਼ੈਲਜਾ ਰੁਪੈ ਦੇਣ ਲਈ ਕਮਰੇ ਵਿਚ ਆਈ ਤਾਂ ਵੇਖਿਆ ਕਿ ਅਤੁਲ ਦੇ ਕੋਟ ਬਾਰੇ ਓਥੇ ਚੰਗੀ ਤਰਾਂ ਗਲ ਬਾਤ ਹੋ ਰਹੀ ਹੈ। ਅਤੁਲ ਕੋਟ ਪਾਕੇ ਓਹਦਾ ਵਾਧਾ ਘਾਟਾ, ਦੱਸ ਰਹੇ ਹਨ, ਉਸਦੀ ਮਾਂ ਤੇ ਹਰਿਚਰਨ ਲਲਚਾਈਆਂ ਹੋਈਆਂ ਅੱਖਾਂ ਨਾਲ ਵੇਖਦਿਆਂ ਹੋਇਆਂ ਫੈਸ਼ਨ ਦੀ ਬਾਬਤ ਸਮਝ ਰਹੇ ਹਨ, ਅਤੁਲ ਨੇ ਆਖਿਆ, ਛੋਟੀ ਚਾਚੀ ਜਰਾ ਵੇਖ ਤਾਂ ਸਹੀ ਕਿਹੋ ਜਿਹਾ ਬਨਾਇਆ ਹੈ।

ਸ਼ੈਲਜਾ ਨੇ ਥੋੜੇ ਵਿਚ ਹੀ ਮੁਕਾਉਂਦੀ ਹੋਈ ਨੇ ਕਿਹਾ ਚੰਗਾ ਹੈ ਤੇ ਸੰਦੂਕ ਵਿਚੋਂ ਰੁਪੈ ਕੱਢ ਕੇ ਉਸ ਦੇ ਹੱਥ ਵਿਚ ਦੇ ਦਿੱਤੇ।

ਨੈਨਤਾਰਾ ਨੇ ਸਾਰਿਆਂ ਜਣਿਆਂ ਨੂੰ ਸੁਣਾਉਂਦਿਆਂ ਹੋਇਆਂ ਆਪਣੇ ਲੜਕੇ ਵਲ ਇਸ਼ਾਰਾ ਕਰਕੇ ਆਖਿਆ, 'ਕਪੜਿਆਂ ਨਾਲ ਤੇਰੇ ਟਰੰਕ ਭਰੇ ਪਏ ਹਨ ਤੈਨੂੰ ਅਜੇ ਵੀ ਰੱਜ ਨਹੀਂ ਆਉਂਦਾ।

ਲੜਕੇ ਨੇ ਕਾਹਲਾ ਜਿਹਾ ਪੈਕੇ ਆਖਿਆ, “ਕਿੰਨੀ ਵਾਰੀ ਦਸਚੁਕਾ ਹਾਂ ਕਿ ਅੱਜ ਕਲ ਦਾ ਫੈਸ਼ਨ ਹੀ ਇਹੋ ਜਿਹਾ ਹੈ। ਜੇ ਇਸਤਰਾਂ ਦਾ ਇਕ ਕੋਟ ਵੀ ਨਾ ਹੋਵੇ ਤਾਂ ਲੋਕੀ ਮਖੌਲ ਕਰਨ ਲੱਗ ਜਾਂਦੇ ਹਨ। ਉਹ ਰੁਪੈ ਲੈ ਕੇ ਬਾਹਰ ਜਾ ਰਿਹਾ ਸੀ ਕਿ ਖਲੋਕੇ ਕਹਿਣ ਲੱਗਾ, ਆਪਣੇ ਹਰੀ ਭਈਆ ਜੋ ਕੋਟ ਪਾਕੇ ਬਾਹਰ ਜਾਂਦੇ ਹਨ, ਉਸ ਦੀ ਤਾਂ ਮੈਨੂੰ ਵੀ ਸ਼ਰਮ ਆਉਂਦੀ ਹੈ, ਇਥੇ ਵੱਟ ਪਿਆ ਹੋਇਆ ਹੈ, ਉਥੇ ਦਾਗ ਲੱਗਾ ਹੋਇਆ ਹੈ, ਛਿਹ: ਛਿਹ ਕਿਹੋ ਜਿਹਾ ਬੁਰਾ ਲਗਦਾ ਹੈ! ਫੇਰ ਹੱਸ ਕੇ ਤੇ ਹੱਥਾਂ ਨਾਲ ਇਸ਼ਾਰੇ ਕਰਕੇ, ਏਦਾਂ ਜਿਦਾਂ ਕੋਈ ਸਿਰਹਾਣਾਂ ਤੁਰਿਆ ਜਾਂਦਾ ਹੈ।

ਲੜਕੇ ਦੀਆਂ ਹਰਕਤਾਂ ਵੇਖ ਕੇ ਨੈਨ ਤਾਰਾ ਹੱਸ ਪਈ, ਨੀਲਾ ਮੂੰਹ ਦੂਜੇ ਪਾਸੇ ਭਆਕੇ ਹਾਸੇ ਨੂੰ ਰੋਕਣ ਦੀ ਕੋਸ਼ਸ਼ ਕਰਨ ਲਗੀ। ਹਰਿਚਰਨ ਨੇ ਰੋਣ ਵਾਲਾ ਮੂੰਹ ਬਣਾਕੇ ਛੋਟੀ ਚਾਚੀ ਵਲੋਂ ਵੇਖ ਕੇ ਨੀਵੀਂ ਪਾ ਲਈ। ਸਿਧੇਸ਼ਵਰੀ ਐਵੇਂ ਨਾਮ ਮਾਤਰ ਹੀ ਜਾਪ ਕਰ ਰਹੀਂ ਸੀ। ਕਹਿਣ ਲੱਗੀ, 'ਠੀਕ ਹੈ ਕੀ ਇਹਨਾਂ ਬਚਿਆਂ ਦਾ ਦਿਲ ਨਹੀਂ ਕਰਦਾ? ਦਿਓ ਨਾਂ ਇਹਨਾਂ ਵਿਚਾਰਿਆਂ ਨੂੰ ਵੀ ਦੋ ਕੋਟ ਬਣਾਕੇ।

ਅਤਲ ਨੇ ਸਿਆਣਿਆਂ ਵਾਂਗੂੰ ਹੱਥ ਮਾਰਦੇ ਹੋਏ ਨੇ ਕਿਹਾ, ਮੈਨੂੰ ਰੁਪਈਏ ਦਿਉ। ਮੈਂ ਆਪਣੇ ਦਰਜੀ ਪਾਸੋ ਫੈਸ਼ਨ ਦੇ ਮੁਤਾਬਕ ਸੁਆਦਿਆਂਗਾ। ਮੈਨੂੰ ਕਦੇ ਉਹ ਧੋਖਾ ਨਹੀਂ ਦੇ ਸਕਦਾ।

ਨੈਨਤਾਰਾ ਨੇ ਆਪਣੇ ਪੁਤ੍ਰ ਦੀ ਹੁਸ਼ਿਆਰੀ ਬਾਬਤ ਕੁਝ ਕਹਿਣਾ ਚਾਹਿਆ, ਪਰ ਇਸ ਤੋਂ ਪਹਿਲਾਂ ਹੀ ਸ਼ੈਲਜਾ ਗੰਭੀਰ ਤੇ ਦ੍ਰਿੜ ਅਵਾਜ਼ ਵਿਚ ਬੋਲ ਪਈ, "ਤੈਨੂੰ ਚੌਧਰੀ ਬਣਨ ਦੀ ਲੋੜ ਨਹੀਂ। ਤੂੰ ਜਾ ਕੇ ਆਪਣਾ ਕੰਮ ਕਰ। ਇਨ੍ਹਾਂ ਦੇ ਕਪੜੇ ਸੁਆਉਣ ਵਾਲੇ ਹੋਰ ਬਥੇਰੇ ਹਨ।" ਇਹ ਆਖ ਕੇ ਉਹ ਚਾਬੀਆਂ ਦਾ ਗੁਛਾ ਲੈ ਕੇ ਬਾਹਰ ਚਲੀ ਗਈ।

ਨੈਨਤਾਰਾ ਨੇ ਗੁਸੇ ਵਿਚ ਆ ਕੇ ਆਖਿਆ, ਬੀਬੀ ਜੀ ਸੁਣ ਲਈਆਂ ਜੇ ਛੋਟੀ ਨੋਂਹ ਦੀਆਂ ਗੱਲਾਂ ? ਭਲਾ ਅਤੁਲ ਨੇ ਕਿਹੜੀ ਮਾੜੀ ਗੱਲ ਆਖੀ ਸੀ ?"

ਸਿਧੇਸ਼ਵਰੀ ਨੇ ਜੁਵਾਬ ਨਹੀਂ ਦਿੱਤਾ। ਖਬਰੇ ਇਸ਼ਟ ਮੰਤਰ ਦਾ ਜਾਪ ਕਰ ਰਹੀ ਸੀ ਇਸ ਕਰਕੇ ਸੁਣਿਆਂ ਨਹੀਂ ਗਿਆ। ਪਰ ਸ਼ੈਲ ਨੇ ਸੁਣ ਲਿਆ। ਉਸਨੇ ਦੋ ਕਦਮ ਪਿਛੇ ਮੁੜ ਕੇ ਵਿਚਕਾਰਲੀ ਜਠਾਣੀ ਵੱਲ ਵੇਖ ਕੇ ਆਖਿਆ, "ਛੋਟੀ ਨੋਂਹ ਦੀਆਂ ਗੱਲਾਂ ਬੀਬੀ ਨੇ ਬਹੁਤ ਸੁਣੀਆਂ ਹਨ। ਤੂੰ ਹੀ ਨਹੀਂ ਸੁਣੀਆਂ, ਛੋਟੇ ਥਾਂ ਹੋ ਕੇ ਅਤੁਲ ਨੇ ਹਰੀ ਦੀ ਏਦਾਂ ਖਿਲੀ ਉਡਾਈ ਹੈ ਤੇ ਤੂੰ ਵੀ ਹਿੜ ਹਿੜ ਕਰਕੇ ਹੱਸਦੀ ਰਹੀ ਏ। ਜੇ ਮੇਰਾ ਆਪਣਾ ਮੁੰਡਾ ਹੁੰਦਾ ਤਾਂ ਮੈਂ ਜੀਉਂਦਿਆਂ ਨ ਛੱਡਦੀ। ਇਹ ਆਖ ਕੇ ਉਹ ਆਪਣੇ ਕੰਮ ਜਾ ਲੱਗੀ।

ਸਿਧੇਸ਼ਵਰੀ ਛੋਟੀਆਂ ਨੋਹਾਂ ਦਾ ਝਗੜਾ ਵੇਖ ਕੇ ਚੁਪ ਚਾਪ ਇਸ਼ਟ ਮੰਤਰ ਦਾ ਜਪ ਕਰਨ ਲੱਗ ਪਈ।

ਨੈਨਤਾਰਾ ਨੂੰ ਮੌੜ ਨ ਮੁੜਿਆ ਵੇਖ ਕੇ ਆਖਿਆ, ਤੁਸਾਂ ਜੇ ਆਪ ਕੁਝ ਨਹੀਂ ਕੀਤਾ ਤਾਂ ਫੇਰ ਸਾਡੇ ਪਾਸ ਜਿਹੜਾ ਰਾਹ ਸਾਨੂੰ ਲੱਭੇਗਾ, ਅਸੀਂ ਆਪ ਹੀ ਕੁਝ ਨਾ ਕੁਝ ਜਰੂਰ ਕਰ ਲਵਾਂਗੇ। ਫੇਰ ਵੀ ਜਾਂ ਸਿਧੇਸ਼ਵਰੀ ਕੁਝ ਨ ਬੋਲੀ ਤਾਂ ਨੈਨਤਾਰਾ ਲੜਕੇ ਨੂੰ ਲੈ ਕੇ ਬਾਹਰ ਚਲੀ ਗਈ।

ਪਰ ਦਸ ਕੁ ਮਿੰਟਾਂ ਪਿਛੋਂ ਜਦ ਸਿਧੇਸ਼ਵਰੀ ਪੂਜਾ ਪਾਠ ਤੋਂ ਵਿਹਲੀ ਹੋਈ ਤਾਂ ਛੋਟੀ ਨੋਹ ਫੇਰ ਆ ਹਾਜ਼ਰ ਹੋਈ। ਉਹ ਸਿਰਫ ਬੂਹੇ ਦੇ ਪਿਛੇ ਖਲੋ ਕੇ ਗੱਲ ਬਾਤ ਸੁਣ ਰਹੀ ਸੀ।

ਸਿਧੇਸ਼ਵਰੀ ਨੇ ਡਰਦਿਆਂ ਸੁਕੇ ਹੋਏ ਮੂੰਹ ਨਾਲ ਪੁੱਛਿਆ ਵਿਚਕਾਰਲੀ ਨੋਂਹ ਕਿੱਥੇ ਹੈ ?"

ਨੈਨਤਾਰਾ ਨੇ ਆਖਿਆ, “ਇਹ ਜਾਣਨ ਵਾਸਤੇ ਆਈ ਹਾਂ। ਤਾਂ ਕਿਸੇ ਦੇ ਪਿਉ ਦਾ ਦਿੱਤਾ ਨਹੀਂ ਖਾਂਦੀ ਜੋ ਹਰ ਵੇਲੇ ਜੁਤੀਆਂ ਖਾਂਦੀ ਰਹਾਂਗੀ।"

ਸਿਧੇਸ਼ਵਰੀ ਨੇ ਉਸਨੂੰ ਸ਼ਾਂਤ ਕਰਨ ਦੇ ਖਿਆਲ ਨਾਲ ਬੜਾ ਨਰਮਾਈ ਨਾਲ ਕਿਹਾ, "ਜੁਤੀਆਂ ਕਿਉਂ ਖਾਏਗੀ ਧੀਏ, ਉਹਦਾ ਗੱਲ ਕਰਨ ਦਾ ਢੰਗ ਹੀ ਇਹੋ ਹੈ ਤੈਨੂੰ ਉਸ ਨੇ ਕਿਹਾ ਹੈ ?"

ਕੁਝ ਨਹੀਂ ਆਖਿਆ, ਸਿਰਫ ਅਤੁਲ ਨੂੰ ਹੀ ਜੀਉਦਿਆਂ ਨਹੀਂ ਸੀ ਛਡਣਾ ਚਾਹੁੰਦੀ। ਮੈਂ ਹਿੜ ਹਿੜ ਕਰਕੇ ਹੱਸ ਦੀ ਹਾਂ ? ਗੋਗਲੂਆਂ ਤੋਂ ਮਿੱਟੀ ਨ ਝਾੜੋ ਬੀਬੀ ਜੀ, ਜੁਤੀਆਂ ਹੋਰ ਕਦੀ ਮਾਰੀਆਂ ਜਾਂਦੀਆਂ ਹਨ ? ਸੱਚੀ ਮੁਚੀ ਨਹੀਂ ਮਾਰੀਆਂ ਇਸ ਕਰਕੇ ਖਬਰੇ ਤੁਹਾਡਾ ਸਮਝ ਵਿਚ ਨਹੀਂ ਆਈਆਂ। ਠੀਕ ਹੈ ਨਾਂ ?

ਸਿਧੇਸ਼ਵਰੀ ਦੰਗ ਰਹਿ ਗਈ। ਹੌਲੀ ਜਹੀ ਬੋਲੀ,"ਇਹ ਕੀ ਗੱਲ ਹੋਈ ? ਕੀ। ਮੈਂ ਉਸਨੂੰ ਸਿਖਾ ਦਿਤਾ ਹੈ ?"

ਵਿਚਕਾਰਲੀ ਨੋਹ ਕੁੰਜੀ ਵਾਸਤੇ ਹੀ ਅੰਦਰੋ ਅੰਦਰ ਸੜੀ ਪਈ ਸੀ, ਉਹਨੇ ਕਿਹਾ, ਇਸ ਗਲ ਦਾ ਤਾਂ ਤੈਨੂੰ ਹੀ ਪਤਾ ਹੋਵੇ। ਕੋਈ ਅੰਤਰਯਾਮੀ ਥੋੜਾ ਹੈ ਜੋ ਕਿਸੇ ਦੇ ਦਿਲ ਦੀ ਬੁਝ ਸਕੇ। ਅੱਖੀ ਵੇਖਿਆਂ ਤੇ ਕੰਨੀ ਸੁਣਿਆ ਹੀ ਆਖਿਆ ਜਾ ਸਕਦਾ ਹੈ। ਅਸੀਂ ਨਵੇਂ ਆਦਮੀ ਤੇਰੇ ਟੱਬਰ ਵਿਚ ਆ ਵੜੇ ਹਾਂ। ਇਸੇ ਕਰ ਕੇ ਅਸੀਂ ਤੇਰੇ ਵਾਸਤੇ ਇਕ ਆਫਤ ਹੋ ਗਏ ਹਾਂ। ਤੂੰ ਖੁਦ ਹੀ ਆਖ ਦੇਦੀਉ ਤਾਂ ਚੰਗਾ ਹੁੰਦਾ। ਇਕ ਦੂਜੇ ਨੂੰ ਮੇਰੇ ਪਿਛੇ ਕਿਉਂ ਪਾ ਦਿਤਾ ਹੈ ?

ਇਸ ਦੂਸ਼ਣ ਦਾ ਉਤਰ ਸਿਧੇਸ਼ਵਰੀ ਨੂੰ ਕੋਈ ਨ ਲਭ ਸਕਿਆ! ਉਹ ਹੈਰਾਨ ਜਹੀ ਹੋ ਕੇ ਵੇਖਦੀ ਰਹਿ ਗਈ।

ਵਿਚਕਾਰਲੀ ਨੋਂਹ ਨੇ ਹੋਰ ਵੀ ਸਖਤ ਅਵਾਜ ਵਿਚ ਆਖਿਆ,ਅਸੀਂ ਲੋਕ ਵੀਂ ਕੋਈ ਡੰਗਰ ਨਹੀ ਬੀਬੀ! ਸਭ ਗੱਲਾਂ ਜਾਣਦੇ ਹਾਂ। ਜੇ ਏਦਾਂ ਨ ਕੱਢ ਕੇ, ਮਿੱਠੀਆਂ ੨ ਗੱਲਾਂ ਨਾਲ ਹੀ ਵਿਦਿਆ ਕਰ ਦੇਦਿਓ ਤਾਂ ਕੀ ਹਰਜ ਸੀ ? ਵੇਖਣ ਸੁਣਨ ਵਿਚ ਵੀ ਚੰਗਾ ਲਗਦਾ ਤੇ ਅਸੀਂ ਵੀ ਪ੍ਰੇਮ ਨਾਲ ਚਲੇ ਜਾਂਦੇ। ਉਹ ਸੁਣਨਗੇ ਤਾਂ ਇਕ ਵੇਰਾਂ ਹੀ ਅਸਮਾਨ ਤੇ ਡਿੱਗ ਪੈਣਗੇ। ਉਹ ਤਾਂ ਹਰ ਇਕ ਨੂੰ ਇਹੋ ਹੀ ਆਖਦੇ ਫਿਰਦੇ ਹਨ ਕਿ ਸਾਡੀ ਭਰਜਾਈ ਆਦਮੀ ਨਹੀਂ ਦੇਵਤਾ ਹੈ।

ਸਿਧੇਸ਼ਵਰੀ ਰੋ ਪਈ। ਰੋ ਕੇ ਹੌਲੀ ਗਲ ਨਾਲ ਆਖਣ ਲੱਗੀ,ਇਹੋ ਜਹੀ ਬਦਨਾਮੀ ਤਾਂ ਮੇਰੇ ਦੁਸ਼ਮਣ ਵੀ ਨਹੀਂ ਕਰ ਸਕਦੇ। ਇਹ ਸਾਰੀਆਂ ਗੱਲਾਂ ਦੇਵਰ ਜੀ ਸੁਣਨ, ਇਸ ਨਾਲੋ ਤਾਂ ਮੇਰਾ ਮਰ ਜਾਣਾ ਹੀ ਅੱਛਾ ਹੈ। ਤੁਸੀਂ ਆਏ ਹੋ ਇਹਦੀ ਮੈਨੂੰਕਿੰਨੀ ਖੁਸ਼ੀ ਹੈ।ਮੇਰੇ ਕਨਿਆਈ ਤੇ 'ਪਟਲ ਲੈ ਆਓ, ਮੈਂ ਉਹਨਾਂ ਦੇ ਸਿਰ ਤੇ ਹੱਥ ਰੱਖ ਕੇ....... ।”

ਗੱਲ ਵਿਚੇ ਸੀ ਕਿ ਸ਼ੈਲਜ ਦੁਧ ਦਾ ਕਟੋਰਾ ਲੈ ਕੇ ਆ ਗਈ। ਕਹਿਣ ਲੱਗੀ, ਜਪੁ ਹੋ ਗਿਆ ? ਹੁਣ ਥੋੜਾ ਜਹਾ ਦੁੱਧ ਪੀ ਲਓ।'

ਸਿਧੇਸ਼ਵਰੀ ਅੱਖਾਂ ਪੂੰਝ ਕੇ ਦੋਹਾਈ ਦੇ ਉੱਠੀ, 'ਚੱਲੀ ਜਾ ਇੱਥੋਂ, ਮੇਰੀਆਂ ਅੱਖਾਂ ਤੋਂ ਦੂਰ ਹੋ ਜਾਹ!'

ਸ਼ੈਲਜ ਹੱਕੀ ਬੱਕੀ ਹੋ ਕੇ ਵੇਖਣ ਲੱਗ ਪਈ।

ਸਿਧੇਸ਼ਵਰੀ ਨੇ ਰੋਂਦਿਆਂ ੨ ਕਿਹਾ। 'ਤੇਰੇ ਜੋ ਮੂੰਹ ਵਿਚ ਆਉਂਦਾ ਹੈ ਕਿਉਂ ਸਾਰਿਆ ਨੂੰ ਆਖ ਦੇਂਦੀ ਏ ?

'ਕਿਸ ਨੂੰ ਮੈਂ ਕੀ ਆਖ ਬੈਠੀ ਹਾਂ ? ਸਿਧੇਸ਼ਵਰੀ ਨੇ ਇਹ ਨਹੀਂ ਸੁਣਿਆਂ, ਉਹ ਪਹਿਲੇ ਵਾਂਗੂੰ ਹੀ ਆਖੀ ਗਈ, ਮੈਨੂੰ ਆਖ ਆਖ ਕੇ ਤੇਰਾ ਹੌਸਲਾ ਵਧ ਗਿਆ ਹੈ। ਕੌਣ ਤੇਰੀ ਗੱਲ ਨੂੰ ਸੁਰਾਹੇਗਾ ? ਸਾਰਿਆਂ ਨੂੰ 'ਬੀਬੀ' ਹੀ ਸਮਝ ਲਿਆ ਹੈ। ਦੂਰ ਹੋ ਜਾਂ ਮੇਰੇ ਸਾਮਣਿਓ!'

ਸੈਲਜਾ ਨੇ ਸਹਿਜ ਸੁਭਾ ਹੀ ਕਿਹਾ, ਚੰਗਾ, ਦੁੱਧ ਪੀ ਲੈ, ਮੈਂ ਚਲੀ ਜਾਂਦੀ ਹਾਂ ਇਹ ਕੌਲ ਮੈਨੂੰ ਹੁਣੇ ਹੀ ਚਾਹੀਦਾ ਹੈ।"

ਇਸ ਦੀ ਇਹ ਠੰਢੀ ਜਹੀ ਗਲ ਸੁਣ ਕੇ ਸਿਧੇਸ਼ਵਰੀ ਹੋਰ ਵੀ ਚਮਕ ਪਈ। ਕਹਿਣ ਲੱਗੀ “ਮੈਂ ਕੁਝ ਨਹੀ ਖਾਣਾ ਪੀਣਾ, ਤੂੰ ਘਰੋਂ ਬਾਹਰ ਹੋ ਜਾਹ। ਜੇ ਤੂੰ ਨਹੀਂ ਜਾਇੰਗੀ ਤੋਂ ਮੈਂ ਚਲੀ ਜਾਵਾਂ। ਦੋਹਾਂ ਗਲਾਂ ਵਿਚੋਂ ਇਕ ਜਰੂਰ ਹੋ ਕੇ ਰਹੇਗੀ ਨਹੀਂ ਤਾਂ ਮੈਂ ਪਾਣੀ ਤੱਕ ਨਹੀਂ ਪੀਵਾਂਗੀ।'

ਸ਼ੈਲਜਾ ਨੇ ਉਸੇ ਤਰਾਂ ਸਹਿਜ ਸੁਭਾ ਹੀ ਆਖਿਆ, ਮੈਂ ਅਜੇ ਹੁਣ ਤਾਂ ਆਈ ਹਾਂ। ਮੈਥੋਂ ਹੁਣ ਫੇਰ ਨਹੀਂ ਜਾਇਆ ਜਾਂਦਾ। ਇਹਦੇ ਨਾਲੋਂ ਤਾਂ ਇਹੋ ਚੰਗਾ ਹੈ ਕਿ ਤੂੰ ਹੀ ਜਾਕੇ ਕੁਝ ਦਿਨ ‘ਕਟੋਹਿਆਂ ਵਿਚ ਕੱਟਿਆ ਲਾਗੇ ਹੀਗੰਗਾਜੀ ਹਨ-ਇਸਤਰਾਂ ਦਾ ਪਾਣੀ ਦੀ ਬਦਲੀ ਵੀ ਹੈ ਜਾਇਗੀ। ਤੂੰ ਦਸ ਵਿਚਕਾਰਲੀ ਬੀਬੀ! ਥੋੜੀ ਜਹੀ ਗੱਲ ਨੂੰ ਲੈ ਕੇ ਸਵੇਰ ਤੋਂ ਤੂੰ ਕੀ ਰੇੜਕਾ ਪਾ ਛਡਿਆ ਹੈ ? ਤਾਪ ਨਾਲ ਵੱਡੀ ਬੀਬੀ ਦਾ ਅਗੇ ਹੀ ਬੁਰਾ ਹਾਲ ਹੋ ਰਿਹਾ ਹੈ ਤੂੰ ਕਿਉਂ ਉਹਦੀ ਜਾਨ ਖਾ ਰਹੀ ਏਂ ? ਜੇ ਮੇਰੇ ਕੋਲੋ ਗਲਤੀ ਹੋਈ ਹੈ ਤਾਂ ਮੈਨੂੰ ਦੱਸ ਦਿਹ ? ਸਿਧੇਸ਼ਵਰੀ ਨੇ ਅੱਖਾਂ ਪੂੰਝ ਕੇ ਆਖਿਆ ਅਜ ਅਤੁਲ ਦਾ ਜਨਮ ਦਿਨ ਹੈ। ਤੂੰ ਕਿਉਂ ਮੂੰਹ ਪਾੜ ਕੇ ਆਖਿਆ -

ਸ਼ੈਲਜਾ ਹੱਸ ਪਈ ਕਹਿਣ ਲੱਗੀ, 'ਡਰਨਾਂ ਵਿਚਕਾਰਲੀ ਬੀਬੀ! ਮੈਂ ਵੀ ਤੇਰੇ ਵਰਗੀ ਮਾਂ ਹੀ ਹਾਂ, ਮੈਨੂੰ ਹਰੀ, ਕਨਿਆਈ,ਪਟਲ ਤੇ ਅਤਲ ਸਭ ਇਕੋ ਜਹੇ ਹਨ, ਮਾਂ ਦੀਆਂ ਗਾਲਾਂ ਕਦੇ ਨਹੀਂ ਲਗਦੀਆਂ, ਚੰਗਾ ਮੈਂ ਉਸ ਨੂੰ ਸਦ ਕੇ ਅਸ਼ੀਰਵਾਦ ਦੇ ਦੇਦੀ ਹਾਂ। ਲੌ ਬੀਬੀ ਜੀ ਤੁਸੀਂ ਦੁੱਧ ਪੀਉ, ਮੈਂ ਕੜਾਈ ਚਾੜ੍ਹ ਆਈ ਹਾਂ।

ਸਧੇਸ਼ਵਰੀ ਨੂੰ ਰੋਂਦਿਆਂ ੨ ਹਾਸਾ ਆਗਿਆ, ਕਹਿਣ ਲੱਗੀ, ਚੰਗਾ ਤੂੰ ਆਪਣੀ ਵੱਡੀ ਭੈਣ ਪਾਸੋਂ ਮਾਫੀ ਮੰਗਲੈ ਕਿਉਂਕਿ ਤੂੰ ਉਸਨੂੰ ਬੁਰਾ ਭਲਾ ਆਖਿਆ ਹੈ।

ਚੰਗਾ ਮੈਂ ਮਾਫੀ ਮੰਗਦੀ ਹਾਂ ਇਹ ਆਖਦਿਆਂ ਹੀ ਸ਼ੈਲਜਾ ਨੇ ਨੈਨਤਾਰਾ ਦੇ ਪੈਰ ਫੜ ਲਏ।

ਨੈਨ ਤਾਰਾ ਨੇ ਉਸਦੇ ਠੋਡੀ ਨੂੰ ਛੂਹਕੇ ਆਪਣਾ ਹੱਥ ਚੁੰਮ ਲਿਆ ਫੇਰ ਤੋੜੀ ਦੇ ਥੱਲੇ ਵਰਗਾ ਮੂੰਹ ਬਣਾ ਕੇ ਚੁਪ ਚਾਪ ਖੜੇ ਹੋ ਗਈ।

ਸਿਧੇਸ਼ਵਰੀ ਦੀ ਛਾਤੀ ਤੋਂ ਇੱਕ ਭਾਰ ਉਤਰ ਗਿਆ। ਉਸਨੇ ਪਿਆਰ ਤੇ ਅਨੰਦ ਨਾਲ ਨੈਨਤਾਰਾ ਵਾਂਗੂੰ , ਵਿਚਕਾਰਲੀ ਨੋਹ ਦੀ ਠੋਡੀ ਨੂੰ ਛੋਹ ਕੇ ਆਖਿਆ, "ਏਸ ਕਮਲੀ ਦੀ ਗੱਲ ਦਾ ਗੁਸਾ ਨ ਕਰਿਆ ਕਰ ਧੀਏ, ਮੈਨੂੰ ਹੀ ਵੇਖ ਲੈ ਖਾਂ, ਕਿੰਨਾਂ ਕੁਪੱਤ ਕਰਦੀ ਹੈ ਮੇਰੇ ਨਾਲ, ਪਰ ਫੇਰ ਉਹੈ। ਜਹੀ ਦੀ ਓਹੋ ਜਹੀ, ਜੇ ਪਲਕੁ ਨ ਵੇਖਾਂ ਤਾਂ ਛਾਤੀ ਫਟਣ ਨੂੰ ਆਉਣ ਲੱਗ ਪੈਂਦੀ ਹੈ, ਐਨਾ ਦੁੱਧ ਤਾਂ ਮੈਥੋਂ ਨਹੀਂ ਪੀਤਾ ਜਾਣਾ। 'ਪੀਤਾ ਜਾਇਗਾ ਪੀ ਲੈ !’

ਸਿਧੇਸ਼ਵਰੀ ਨੇ ਅਗਾਂਹ ਝਗੜਾ ਨ ਵਧਾਉਂਦੀ ਹੋਈ ਨੇ ਸਾਰਾ ਦੁੱਧ ਪੀ ਕੇ ਆਖਿਆ, ਹੁਣੇ ਹੀ ਲੱਲਾ ਨੂੰ ਸਦ ਕੇ ਅਸ਼ੀਰਵਾਦ ਦੇ ਲੈ।

ਹੁਣੇ ਹੀ ਦੇਂਦੀ ਹਾਂ। ਇਹ ਆਖਕੇ ਸ਼ੈਲਜਾ ਹੱਸਦੀ ਹੋਈ ਖਾਲੀ ਕਟੋਰਾ ਲੈ ਕੇ ਬਾਹਰ ਨੂੰ ਆ ਗਈ।