ਪਾਰਸ/੫.
੫.
ਫੇਰ ਖੁਸ਼ੀਆਂ ਮਨਾਣ ਦੀਆਂ ਤਿਆਰੀਆਂ ਹੋਣ ਲੱਗੀਆਂ, ਢੋਲ ਨਗਾਰੇ, ਮਜ਼ੀਰਾ ਵੱਜਣ ਲਗ ਪਏ। ਪਾਰਸ ਨੇ ਆਖਿਆ, ਬਾਬੂ ਜੀ ਰਹਿਣ ਦਿਓ ਇਹਨਾਂ ਗੱਲਾਂ ਨੂੰ।
ਕਿਉਂ?
ਮੈਥੋਂ ਸਹਾਰਿਆ ਨਹੀਂ' ਜਾਣਾ।'
'ਚੰਗਾ ਜੇ ਨਹੀਂ ਸਹਾਰ ਸਕਦੇ ਤਾਂ ਅੱਜ ਦਾ ਦਿਨ ਕਲਕੱਤੇ ਤੇ ਜਾ ਕੇ ਫਿਰ ਤੁਰ ਆਓ ਜਗਨ ਮਾਤਾ ਦੀ ਪੂਜਾ ਹੈ, ਧਰਮ ਦੇ ਕੰਮਾਂ ਵਿਚ ਰੋਕ ਨ ਪਾਓ।
ਦਸਾਂ ਕੁ ਦਿਨਾਂ ਪਿੱਛੋਂ ਇਕ ਦਿਨ ਸਵੇਰੇ ਅਚਾਨਕ ਹੀ ਗੁਰਚਰਨ ਦੇ ਘਰ ਵਲ ਰੌਲਾ ਗੌਲਾ ਪਿਆ ਤੇ ਥੋੜੇ ਚਿਰ ਪਿਛੋਂ ਗਵਾਲਣ ਰੋਂਦੀ ਹੋਈ ਆ ਖੜੀ ਹੋਈ ਉਹਦੇ ਨੱਕ ਵਿਚੋਂ ਲਹੂ ਜਾ ਰਿਹਾ ਸੀ, ਹਰਿਚਰਨ ਨੇ ਘਬਰਾ ਕੇ ਪੁਛਿਆ, "ਕੀ ਗਲ ਹੈ?
ਰੋਣ ਦੀ ਆਵਾਜ਼ ਸੁਣਕੇ ਘਰ ਦੇ ਸਾਰੇ ਜੀ ਆ ਇਕੱਠੇ ਹੋਏ, ਗੁਆਲਣ ਨੇ ਰੋਂਦੀ ੨ ਨੇ ਆਖਿਆ, ਮੈਂ ਦੁਧ ਵਿਚ ਪਾਣੀ ਪਾ ਦਿਤਾ ਸੀ ਇਸ ਕਰਕੇ ਵੱਡੇ ਬਾਬੂ ਨੇ ਮੈਨੂੰ ਲੱਤ ਮਾਰ ਕੇ ਡੇਗ ਦਿੱਤਾ ਹੈ!’
ਹਰਿਚਰਨ ਨੇ ਆਖਿਆ, ਕੀਹਨੇ! ਕੀਹਨੇ! ਭਰਾ ਹੋਰਾਂ ?
ਪਾਰਸ ਨੇ ਆਖਿਆ, ਤਾਇਆ ਜੀ ਨੇ ? ਝੂਠ ਬੋਲਦੀਏ ?
ਛੋਟੀ ਨੋਹ ਨੇ ਆਖਿਆ, 'ਜੇਠ ਜੀ ਪਰਾਈ ਇਸਤਰੀ ਨੂੰ ਹੱਥ ਲਾਉਣਗੇ, ਝੂਠੇ ਬਿਲਕੁਲ ਝੂਠ!
ਗੁਆਲਣ ਨੇ ਆਪਣੇ ਸਰੀਰ ਤੇ ਚਿਕੜ ਵਿਖਾਕੇ ਦੇਵੀਂ ਦੇਉਤਆਂ ਦੀਆਂ ਕਸਮਾਂ ਖਾ ਖਾ ਕੇ ਯਕੀਨ ਦਵਾਇਆ ਕਿ ਗੱਲ ਸਚੀ ਹੈ।
ਦਾਤੇ ਦੀ ਕ੍ਰਿਪਾ ਨਾਲ ਘਰ ਵਿਚੋਂ ਕੰਧ ਬਣਨੀ ਤਾਂ ਰਹਿ ਗਈ ਪਰ ਟੋਏ ਟਿੱਬੇ ਹਾਲੇ ਵੀ ਪਏ ਹੋਏ ਸਨ। ਗੁਰਚਰਨ ਦੇ ਲੱਤ ਮਾਰਨ ਤੇ ਇਹ ਉਹਨਾ ਟੋਇਆਂ ਵਿਚ ਹੀ ਗਿਰ ਗਈ ਸੀ ਤੇ ਇਹਨੂੰ ਸੱਟ ਲਗ ਗਈ ਸੀ।
ਹਰਿਚਰਨ ਨੇ ਆਖਿਆ, 'ਆ ਮੇਰੇ ਨਾਲ ਚਲ ਮੈਂ ਤੈਥੋਂ ਦਾਹਵਾ ਕਰਵਾ ਦੇਂਦਾ ਹਾਂ।
ਘਰ ਵਾਲੀ ਨੇ ਆਖਿਆ, ਕਿਹੋ ਜਹੀ ਅਨਹੋਣੀ ਰੱਲ ਕਰਦੇ ਹੋ, ਜੇਠ ਜੀ ਪਰਾਈ ਇਸਤਰੀ ਨੂੰ ਹੱਥ ਲਾਣਾ ਇਹ ਝੂਠੀ ਗੱਲ ਹੈ।
ਪਾਰਸ ਚੁੱਪ ਚਾਪ ਬਿਨਾਂ ਕੁਝ ਬੋਲਣ ਤੇ ਖੜਾ ਰਿਹਾ ਤੇ ਇਕ ਸ਼ਬਦ ਵੀ ਨ ਕਹਿ ਸਕਿਆ।
ਹਰਿਚਰਨ ਨੇ ਆਖਿਆ “ਝੂਠੀ ਹੋਵੇਗੀ ਤਾਂ ਹਾਰ ਜਾਇਗੀ। ਪਰ ਭਰਾ ਹੋਰਾਂ ਦੇ ਮੂੰਹੋਂ ਤਾਂ ਝੂਠ ਨਹੀਂ ਨਿਕਲ ਸਕਦਾ। ਮਾਰਿਆ ਹੋਵੇਗਾ ਤਾਂ ਖੁਦ ਸਜ਼ਾ ਪਾ ਲੈਣਗੇ।
ਇਹ ਸੁਣਕੇ ਘਰ ਵਾਲੀ ਨੂੰ ਸਮਝ ਆ ਗਈ ਕਹਿਣ ਲੱਗੀ ਠੀਕ ਹੈ ਨਾਲ ਲੈ ਜਾਕੇ ਦਾਹਵਾ ਕਰਵਾ ਦੇਹ ਸਜ਼ਾ ਜ਼ਰੂਰ ਹੋ ਜਾਇਗੀ।
ਹੋਇਆ ਵੀ ਏਦਾਂ ਹੀ। ਗੁਰਚਰਨ ਦੇ ਮੂੰਹੋ ਲਫਜ਼ ਨ ਨਿਕਲ ਸਕਿਆ ਤੇ ਅਦਾਲਤ ਨੇ ਦਸ ਰੁਪਏ ਜੁਰਮਾਨਾ ਕਰ ਦਿਤਾ।
ਇਸ ਵੇਰਾਂ ਦੇਵੀ ਦੀ ਪੂਜਾ ਕਰਕੇ ਖੁਸ਼ੀਆਂ ਤਾਂ ਨਹੀਂ ਮਨਾਈਆਂ ਗਈਆਂ ਪਰ ਦੂਸਰੇ ਦਿਨ ਵੇਖਿਆ ਕਿ ਮੁੰਡੇ ਟੋਲੀਆਂ ਬੰਨ੍ਹ ਬੰਨ੍ਹ ਗੁਰਚਰਨ ਦੇ ਪਿਛੇ ਰੌਲਾ ਪਾ ਪਾਈ ਜਾ ਰਹੇ ਹਨ। ਗੁਆਲਣ ਨੂੰ ਮਾਰਨ ਦਾ ਇਕ ਗੀਤ ਵੀ ਇਹਨਾਂ ਜੋੜ ਲਿਆ ਹੈ।