ਪੂਰਨ ਭਗਤ/ਪਹਿਲੀ ਸਿਹਰਫੀ
*ਪਹਿਲੀ ਸਿਹਰਫੀ*
ਅਲਫ ਆਸਖੀ ਸਿਆਲਕੋਟ ਅੰਦਰ ਪੂਰਨ ਪੁਤ ਸਲਵਾਨਦੇ ਜਾਇਆ ਏ
ਜਦੋਂ ਜੰਮਿਆ ਰਾਜੇ ਨੂੰ ਖਬਰ ਹੋਈ ਸਦਿਆ ਪੰਡਤਾਂ ਬੇਡ ਬੁਲਾਇਆ ਏ
ਬਾਰਾਂ ਵਰੇ ਨਾ ਰਾਜਿਆ ਮੂੰਹ ਲਗੀ ਦੇਖ ਪੰਡਤਾਂ ਇਹ ਫੁਰਮਾਇਆ ਏ
ਕਾਦਰਯਾਰ ਮੀਆਂ ਪੂਰਨਭਗਤ ਤਾਂਈਂ ਉਸੇ ਵਕਤ ਭੌਰੇ ਵਿਚ ਪਾਇਆ ਏ
ਬੇ-ਬੇਦ ਜਿਵੇਂ ਰਬ ਲਿਖਿਆ ਸੀ ਕਿਵੇਂ ਪੰਡਤਾਂ ਖੋਹਲ ਸੁਣਾ ਦਿਤਾ
ਪੂਰਨ ਇਕ ਹਨੇਰਿਓਂ ਬਾਹਰ ਆਯਾ ਦੂਜੀ ਕੋਠੜੀ ਦੇ ਵਿਚ ਪਾ ਦਿਤਾ
ਸਣੇ ਗੋਲੀਆਂ ਬਦੀਆਂ ਦਾਈਆਂ ਦੇ ਬਾਰਾਂ ਬਰਸਾਂ ਦਾ ਖਰਚ ਪਾ ਦਿੱਤਾ
ਕਾਦਰਯਾਰ ਮੀਆਂ ਪੂਰਨ ਭਗਤ ਤਾਂਈ ਬਾਪ ਜੰਮਦਿਆਂ ਕੈਦ ਕਰਵਾ ਦਿਤੇ
ਤੇ-ਤਾਬਿਆਂ ਨਾਲ ਉਸਤਾਦ ਹੋਏ ਹੁਨਰ ਵਿਦਿਆ ਅਕਲ ਸਖਾਵਣੇ ਨੂੰ
ਛੇਵਾਂ ਬਰਸਾਂ ਦਾ ਜਦ ਪੂਰਨਭਗਤ ਹੋਯਾ ਪਾਂਧੇ ਪੋਥੀਆਂ ਦੇਣ ਪੜਾਵਣੇ ਨੂੰ
ਤੀਰਦਾਜਾਂ ਨੇ ਹਥ ਕਮਾਣ ਦਿਤੀ ਦਸਨ ਤਰਕਸ਼ਾਂ ਤੀਰ ਚਲਾਵਣੇ ਨੂੰ
ਕਾਦਰਯਾਰ ਜਵਾਨ ਜਾਂ ਹੋਯਾ ਪੂਰਨ ਦਮਦਮ ਲੋਚੇ ਬਹਾਰ ਆਵਣੇ ਨੂੰ
ਸੇ-ਜਾਬਤੀ ਵਿਦਿਆ ਸਿਖਾਕੇ ਜੀ ਬਾਰਾਂ ਬਰਸ ਗੁਜਰੇ ਖਬਰਦਾਰ ਹੋਯਾ
ਪੂਰਨ ਭਗਤ ਰਾਜੇ ਸਲਵਾਨ ਤਾਂਈ ਰਖ ਪੈਂਤੜਾ ਮਿਲਨ ਤਿਆਰ ਹੋਯਾ
ਚੜੀ ਹਿਰਸ ਸਲਵਾਨ ਨੂੰ ਉਸ ਵੇਲੇ ਚੁਕ ਅੱਡੀਆਂ ਪਬਾਂ ਦੇ ਭਾਰ ਹੋਯਾ
ਕਾਦਰਯਾਰ ਪੁਤ੍ਰ ਕ੍ਰਮਾਂ ਵਾਲਿਆਂ ਦੇ ਚੜੀ ਹਿਰਸ ਤੇ ਮਸਤ ਸੰਸਾਰ ਹੋਯਾ
ਜੀਮ-ਜਾਏ ਰਾਜੇ ਸਲਵਾਂਨ ਆਂਦੀ ਇਕ ਇਕ ਇਸਤੀ ਹੋਰ ਵਿਆਹ ਕੇ ਜੀ
ਕਦਾ ਪਿੰਡ ਚਮਿਆਰੀ ਤੇ ਨਾਂ ਲੂਣਾ ਘਰ ਆਈ ਸੀ ਈਨ ਮਨਾਇਕੇ ਜੀ
ਦਿਸੇ ਸੂਰਤ ਚੰਦ ਮਹਿਤਾਬ ਜੇਹੀ ਜਦੋਂ ਬੈਠਦੀ ਸੀ ਜੇਵਰ ਲਾਇਕੇ ਜੀ
ਕਾਦਰਯਾਰ ਕੀ ਆਖ ਸੁਣਵਾਸਾਂ ਮੈਂ ਪੰਛੀਡਿਗ ਪੇਸੀਓ ਗਸ਼ਖਾਇਕੇ ਜੀ
ਹੇ-ਹਾਰ ਸ਼ਿੰਗਾਰ ਸਭ ਪਹਿਨਕੇ ਜੀ ਪੂਰਨ ਨਾਲ ਮਹੂਰਤਾਂ ਬਾਹਰ ਆਯਾ
ਲਿਆ ਕਢ ਤਬੇਲਿਓ ਭੌਰ ਤਾਜੀ ਨਿਗਾ ਰਖਕੇ ਵਿਚ ਬਜਾਰ ਆਯਾ
ਖੁਸ਼ੀ ਬਹੁਤ ਹੋਈ ਰਾਣੀ ਇੱਛਰਾਂ ਨੂੰ ਘਰ ਦੇਣ ਵਧਾਈ ਸੰਸਾਰ ਆਯਾ
ਕਾਦਰਯਾਰ ਗੁਜ਼ਾਰਕੇ ਬਰਸ ਬਾਰਾਂ ਪੂਰਨ ਰਾਜਿਆਂ ਦੇ ਦਰਬਾਰ ਆਯਾ
ਖੇ-ਖੁਸ਼ੀ ਹੋਈ ਰਾਜੇ ਸਲਵਾਨ ਤਾਈਂ ਪੂਰਨ ਭਗਤ ਸਲਾਮ ਜਾਂਆਨ ਕੀਤਾ
ਖੁਸ਼ੀ ਨਾਲ ਨਾ ਮੇਉਂਦੇ ਵਿਚ ਜਾਮੇ ਗਊਆਂ ਮਨਸੀਆਂ ਪੁੰਨਦਾਨ ਕੀਤਾ
ਪੂਰਨ ਵਿਚ ਕਚਹਿਰੀ ਦੇ ਬੈਠਕੇ ਲੋਕਾਂ ਸਾਰਿਆਂ ਵਲ ਧਿਆਨ ਕੀਤਾ
ਕਾਦਰਯਾਰ ਨਾ ਸੂਰਤ ਜਾਏ ਝੱਲੀ ਬੈਠ ਸਾਏ ਦੇ ਹੇਠ ਦੀਵਾਨ ਕੀਤਾ
ਦਾਲ-ਦਸਦਾ ਪੁਛਦਾ ਲਾਗੀਆਂ ਨੂੰ ਸਲਵਾਨ ਰਾਜਾ ਉਥੇ ਜਾਕੇ ਜੀ
ਪੂਰਨ ਭਗਤ ਦਾ ਦੂਢਣਾ ਥਾਓਂ ਕੇਈ ਜਿਥੇ ਚਲ ਢੁਕਾਂ ਦਿਨ ਅਜਦੇ ਜੀ
ਮੈਨੂੰ ਸੁਖਦਿਆਂ ਰਬ ਨੇ ਲਾਲ ਦਿਤਾ ਖੁਸ਼ੀ ਲਵਾਂ ਅਖੀ ਰਜਕੇ ਜੀ
ਕਾਦਰਯਾਰ ਮੀਆਂ ਪੂਰਨ ਭਗਤ ਅਗੋਂ ਸੁਖਨ ਕਹਿੰਦਾ ਗਜਗਜਕੇ ਜੀ
ਜਾਲ-ਜਰਾ ਸੰਗਦਾ ਬਾਪ ਕੋਲੋਂ ਕਹਿੰਦਾ ਬਾਬਲਾ ਪੁਤ ਵਿਆਹ ਨਾਹੀਂ
ਜੇਹੜੇ ਸ਼ੌਕ ਲਈ ਲੋਕ ਵਿਆਹ ਕਰਦੇ ਅਜੇ ਮੇਰੇ ਮਨ ਉਹ ਚਾਹ ਨਾਹੀਂ
ਮੇਰਾ ਭੌਰ ਸੈਲਾਨੀ ਹੈ ਨਿਤ ਰਹਿੰਦਾ ਬੰਨ ਬਾਬਲਾ ਬੇੜੀ ਆਂਪਾ ਨਾਹੀਂ
ਕਾਦਰਯਾਰ ਆਖ ਪੂਰਨ ਬਾਪ ਤਾਈਂ ਮੈਥੋਂ ਰਬਦਾ ਨਾਮ ਭੁਲਾ ਨਾਹੀਂ
ਰੇ-ਰੰਗਤ ਗੱਯਰ ਹੋਇਆ ਸੁਨਕੇ ਪੂਰਨ ਭਗਤ ਵਲੋਂ ਸਲਵਾਨ ਭੁਲਾ ਨਾਹੀਂ
ਕੋਲੋਂ ਉਠ ਵਜ਼ੀਰ ਨੇ ਅਰਜ਼ ਕੀਤੀ ਅਜ ਇਹ ਕੀ ਜਿਆਂ ਜਾਣਦਾ ਨਾਹੀਂ
ਜਦੋਂ ਹੋਗੇ ਜਵਾਨ ਤੇ ਕਰਸ ਆਪੇ ਤੈਨੂੰ ਬਾਹਰਾ ਫਿਕਰ ਜਹਾਨ ਦਾ ਏਂ
ਕਾਦਰਯਾਰ ਵਜ਼ੀਰ ਦੇ ਲਗ ਆਖੇ ਰਾਜਾ ਫੇਰ ਖੁਸ਼ੀ ਵਿਚ ਆਉਦਾ ਏਂ
ਜੇ-ਜ਼ਬਾਨ ਥੀਂ ਰਾਜੇ ਨੇ ਹੁਕਮ ਦਿਤਾ ਘਰ ਜਾਲਾਮ ਕਰ ਮਾਈਆਂ ਨੂੰ
ਏਸੇ ਹਿਰਸ ਨੇ ਧੌਲਰੀ ਪਾਲਿਆ ਮੈਂ ਮੂੰਹ ਮੋੜਨ ਖੁਸ਼ੀਆਂ ਆਈਆਂ ਨੂੰ
ਪੂਰਨ ਉਠਿਆ ਬਾਪ ਦਾ ਹੁਕਮ ਲੈ ਕੇ ਅਗੇ ਲਾਓਦਾ ਲਾਗੀਆਂ ਨਾਈਆਂ ਨੂੰ
ਕਾਦ੍ਰਯਾਰ ਕੀ ਹੁਸਨ ਦੀ ਸਿਫਤ ਕਰੀਏ ਰੰਨਾਂ ਦੇਖ ਭੁਲਾਂਦੀਆਂ ਸਾਈਆਂ ਨੂੰ
ਸੀਨ-ਸਖੀ ਸੀ ਹੱਥ ਦਾ ਬਹੁਤ ਸਾਰਾ ਸੁਚਾ ਸ਼ਸਤ੍ਰਾਂ ਦਾ ਸੋਹਣਾ ਜਤੀ ਨਲਾ
ਨਕ ਵਿਚ ਬੁਲਾਕੇ ਸੁਹਾਉਂਦਾ ਸੂ ਕੰਨੀ ਚਮਕਦੇ ਲਾਲ ਜ਼ਮੁਰਦ ਵਲਾ
ਮਥੇ ਵਿਚ ਮਰਿਸ਼ਮ ਮਹਿਤਾਬ ਜੇਹੀ ਓਹ ਦੇ ਨੈਨ ਸਾਂਈ ਸਮਾਂਦਾਨ ਬਾਲੇ
ਕਾਦਰਯਾਰ ਕੈਂਠਾ ਗਲ ਹੀਰਿਆਂ ਦਾ ਹੱਥ ਕੰਗਨਾਂ ਬਾਹ ਉਲਾਰ ਚਲੇ
ਸੀਨ-ਸ਼ਹਿਰ ਆਯਾ ਘਰ ਮਾਪਿਆਂ ਦੇ ਪੂਰਨ ਪੁਛਦਾ ਨੌਕਰਾਂ ਚਾਕਰਾ ਨੂੰ
ਜਿਸ ਜੰਮਿਆਂ ਓਸਨੂੰ ਮਾਣ ਵੱਡਾ ਮੱਥਾ ਟੇਕ ਲਵਾਂ ਅੱਵਲ ਮਾਤਰਾ ਨੂੰ
ਰਾਣੀ ਲੂਣਾਂ ਦੇ ਮਹਿਲ ਰਵਾ ਹੋਇਆ ਜਾ ਵੜਿਆ ਅੰਦ੍ਰ ਖਾਤਰਾਂ ਨੂੰ
ਕਾਦ੍ਰਯਾਰ ਬਹਾਲਕੇ ਨਫਰ ਪਿਛੇ ਪੌੜੀ ਚੜਿਆਂ ਸੀ ਦੇ ਮਸਾਤਰਾਂ ਨੂੰ
ਸੁਆਦ ਸੂਰਤੀ ਤਾਂਬ ਨਾ ਗਈ ਝੱਲੀ ਲੂਣਾ ਪੂਰਨ ਦੇਖਕੇ ਤੁਰਤ ਮੁਨੀ
ਪੂਰਨ ਨਜ਼ਰ ਆਯਾ ਰਾਜਾ ਭੁਲ ਗਿਆ ਸਿਰ ਪੈਰ ਤੋੜੀ ਅੱਗ ਭੜਕਾ ਉਠੀਪੁਤਰ
ਦਿਲੋ ਪੁੱਤਰ ਨੂੰ ਯਾਰ ਬਣਾ ਬੈਠੀ ਉਸਦੀ ਸਾਬਤ ਦੇ ਦਿਲੋਂ ਲੱਜ ਟੁਟੀ
ਕਾਦਰਯਾਰ ਤ੍ਰੀਮਤ ਹੈਂ ਸਿਆਰੀ ਦੇਖ ਲਗੀ ਵਗਾਉਨ ਨਦੀ ਪੁਠੀ
ਜੁਆਦ-ਜਬਰ ਦੇ ਜੌਰ ਦੇ ਨਾਲ ਪੂਰਨ ਅੰਦ੍ਰ ਲੰਘ ਕੇ ਰੰਗ ਮਹੱਲ ਜਾਏ
ਹਥ ਬੰਨਕੇ ਆਖਦਾ ਜਾਇ ਪੂਰਨ ਮਥਾ ਟੇਕਦਾ ਹਾਂ ਮੇਰੀ ਧਰਮ ਮਾਏ
ਅਗੋਂ ਦੇਵਨਾ ਉਸ ਪਿਆਰ ਸਾਈਂ ਦੇਖ ਰਾਣੀ ਮਥੇ ਵੱਟ ਪਾਏ
ਕਾਦਰਯਾਰ ਖਲੋਇਕੇ ਦੇਖ ਅੱਖੀਂ ਜੇਹੜਾ ਕਹਿਰ ਚਲਿਤਰ ਵਰਤਦਾਏ
ਤੋਇ-ਤੋਲਿਆਂ ਮੇਰਿਆ ਘੇਰ ਆਂਦਾ ਲੂਣਾ ਇਕ ਦਲੀਲ ਤੇ ਫਿਕਰ ਬੰਨੇ
ਲਗੀ ਦੇਣ ਲਗਾਰ ਅਸਮਾਨ ਤਾਈਂ ਕੈਂਹਦੀ ਸਾਥ ਦੀ ਵਿਚੋਂ ਧਾਮ ਮੰਨੇ
ਮੈਂਤਸੁਰ ਪ੍ਰਾਪਤੀ ਹੋਵਣੀ ਹਾਂ ਪੂਰਨ ਭਗਤ ਜੇਕਰ ਮੇਰੀ ਅਰਜ਼ ਮੰਨੇ
ਕਾਦਰਯਾਰ ਤ੍ਰੀਮਤ ਹੈਂ ਸਿਆਰੀਏ ਲਗੀ ਲੂਣ ਭੰਨਣ ਵਿਚ ਥਾਲ ਛੰਨੇ
ਜ਼ੋਇ-ਜ਼ਾਹਰਾ ਆਖ ਦੀ ਸ਼ਰਮ ਕਹੀ ਮਾਈ ਨਾ ਰਾਜਿਆਂ ਆਖ ਮੈਨੂੰ
ਕੁਖੇ ਰਖਨਾ ਜੰਮਓਂ ਜਇਓਂ ਵੇ ਮਾਈ ਆਖਣਾ ਏ ਕਹੜੇ ਸੲਕ ਮੈਨੂੰ
ਆਹੀ ਉਮਰ ਤੇਰੀ ਇਕ ਰਾਜਾ ਕੇਹਾ ਲਾਇਆ ਈ ਦਰਦ ਫਿਰਾਕ ਮੈਨੂੰ
ਕਾਦਰਯਾਰ ਨਾ ਸੰਗਦੀ ਕਹੇ ਲੂਣਾ ਕਰ ਚਲਿਓਂ ਮਾਰ ਹਲਾਕ ਮੈਨੂੰ
ਐਨ-ਅਰਜ ਕੀਤੀ ਸ਼ਰਮਾ ਰਾਜ ਐਸੇ ਸੁਖਨ ਮਾਤਾ ਮੂੰਹੋ ਬੋਲ ਨਾਹੀਂ
ਮਾਵਾਂ ਪੁਤਰਾਂ ਕਦੇ ਨਾ ਨੇਹੁੰ ਲਗਾ ਜਗ ਵਿਚ ਮੁਕਾਲਖਾਂ ਘੋਲ ਨਾਹੀਂ
ਸੀਨੇ ਨਾਲ ਲਗਾਇਕੇ ਰਖ ਮੈਨੂੰ ਪੁਤਰ ਜਾਨ ਮਾਤਾ ਮਨੋਂ ਡੋਲ ਨਾਹੀਂ
ਕਾਦਰਯਾਰ ਮੀਆਂ ਦੋਵੇਂ ਝਗੜਦੇ ਨੇ ਸਾਈਂ ਬਾਝ ਤੀਜਾ ਹੋਰ ਨਾਹੀਂ
ਗੈਨ-ਗਮਨਾ ਸਮਝਦੀ ਖੌਫ ਖਤਰਾ ਲੂਣਾਂ ਉਠਕੇ ਪਕੜਿਆ ਹਥ ਚੋਲਾ
ਚਲ ਬੈਠ ਪਲੰਘ ਤੇ ਇਕ ਵਾਰੀ ਕਰਾਂ ਅਰਜ ਮੈਂ ਵਾਸਤੇ ਪਾ ਢੋਲਾ
ਪਰੀ ਜਹੀ ਮੈਂ ਇਸਤ੍ਰੀ ਅਰਜ਼ ਕਰਦੀ ਤੂੰਤਾਂ ਮਰਦ ਨਾਹੀਂ ਕੋਈ ਹੈਂ ਭੋਲਾ
ਕਾਦਰਯਾਰ ਨਾਂ ਸੰਗਦੀ ਕਹੇ ਲੂਣਾ ਸਮਾਣ ਮੇਰੀ ਜਿੰਦ ਜਾਨ ਢੋਲਾ
ਫੇ-ਫੇਰ ਕਹਿ ਆ ਗੁਸੇ ਹੋ ਰਾਜ ਤੈਨੂੰ ਵਗ ਕੀ ਗਈ ਹੈ ਬਾਣ ਮਾਏ
ਜਿਸਦੀ ਇਜਤੀ ਉਹ ਹੈ ਬਾਪ ਮੇਰਾ ਤੇਰੇ ਸ਼ਿਕਸਬੀਂ ਜੰਮਿਆ ਜਾਨ ਮਾਏ
ਜਦੋਂ ਏਹੋ ਜੇਹੀਆਂ ਗਲਾਂ ਹੋਣ ਲਗਨ ਪੁਠਾ ਹੋਵੇਗਾ ਜਿਮੀਂ ਅਸਮਾਨ ਮਾਏ
ਕਾਦਯਾਰ ਪੂਰਨ ਤੈਨੂੰ ਦੇ ਮਤੀਂ ਕਿਧਰ ਗਿਆ ਹੈ ਅਜ ਧਿਆਨ ਮਾਏ
ਕਾਫ-ਕਤਲ ਕਰਾਂਊਂਗੀ ਪੂਰਨਾ ਵੇ ਆਖੇ ਲਰਜਾ ਭਲਾ ਜੇ ਚਾਹੁੰਨਾ ਏਂ
ਝੋਲੀ ਅੱਡਕੇ ਖੜੀ ਮੈਂ ਪਾਸ ਤੇਰੇ ਹੈਂ ਪਿਆਰ ਖੈਰਨਾ ਪਾਉਨਾ ਏਂ
ਕੁਛੜ ਬੈਠ ਕਦੋਂ ਮੰਮਾ ਚੁੰਘਿਆ ਈ ਐਵੇਂ ਕੂੜਦੀ ਮਾਉਂ ਬਨਾਉਨਾ ਏ
ਕਾਦ੍ਰਯਾਰ ਨਾ ਸੰਗਦੀ ਕਹੇ ਲੂਣਾਂ ਕਾਹਨੂੰ ਗਰਦਨੀ ਖੂਨ ਚੜਾਉਨਾ ਏਂ
ਕਾਫ-ਕਹੇ ਰਾਜਾ ਅਜੇ ਸਮਝ ਮਾ ਤਾਂ ਤੇਰੇ ਪਲੰਘ ਤੇ ਪੈਰਨਾ ਮੂਲ ਧਰਸਾਂ
ਅੱਖੀਂ ਪਰਤਕੇ ਨਜ਼ਰਨਾ ਮੂਲ ਕਰਸਾ ਐ ਪਰ ਸੂਲੀ ਚੜਨ ਕਬੂਲ ਕਰਸਾਂ
ਕੰਨੀ ਖਿੱਚਕੇ ਅੰਦਰੋਂ ਬਾਹਰ ਆਯਾ ਆਖੇ ਧਰਮ ਗਵਾ ਇਕੇ ਨਾ ਹਿ ਮਰਸਾਂ
ਕਾਦਰਯਾਰ ਵਗਾਰ ਕੇ ਕਹੇ ਲੂਣਾ ਤੇਰੇ ਲਹੂਦੇ ਪੂਰਨਾ ਘੁਟ ਭਰਸਾ
ਲਾਹ ਲਾਹਕੇ ਹਾਰ ਸ਼ਿੰਗਾਰ ਰਾਣੀ ਰਾਜੇ ਆਂਵਦੇ ਨੂੰ ਮੰਦੇ ਹਾਲ ਹੋਈ
ਰਾਜਾ ਦੇਖ ਹੈਰਾਨ ਅਸਚਰਜ ਹੋਯਾ ਮਹਿਲੀ ਜਗਿਆਨਾ ਸ਼ਮਾਦਾਨ ਕੋਈ
ਬੈਠ ਪੁਛਦਾ ਰਾਣੀਏਂ ਦਸ ਮੈਨੂੰ ਵੇਲੇ ਸੰਧਿਆ ਦੇ ਚੜ ਪਲੰਘ ਸੋਈ
ਕਾਦਰਯਾਰ ਇਹ ਝੂਠ ਪਹਾੜ ਜੇਡਾ ਰਾਣੀ ਰਾਜੇ ਕੋਜਾ ਸਿਖਾਇਆ ਈ
ਮੀਮ-ਮੈਨੂੰ ਕਰੋ ਰਾਜਿਆਂ ਪਛਦਾ ਏ ਮੇਰੇ ਦੁਖ ਕਲੇਜੜਾ ਜਾਲਿਆ ਈ
ਪੁਛ ਜਾਇਕੇ ਆਪਣੇ ਪੁਤ ਕੋਲੋਂ ਜੇਹੜਾ ਧੌਲਰੀ ਕਤਲ ਪਲਿਆ ਈ
ਓਹਨੂੰ ਰੱਖ ਤੇ ਦੇ ਜਵਾਬ ਸਾਨੂੰ ਸਾਡਾ ਸ਼ੌਕ ਜੋ ਦਿਲੋਂ ਉਠਾਇਆ ਈ
ਕਾਦਰਯਾਰ ਇਹ ਝੂਠ ਪਹਾੜ ਜੇਡਾਂ ਰਾਣੀ ਰਾਜੇਕੋ ਜਾ ਸਿਖਾਇਆ ਈ
ਨੂੰਨ-ਨਾਮ ਲੈ ਰਾਣੀ ਏਓ ਸਰਲ ਦਾ ਜੇੜੀ ਗਲ ਤੈਨੂੰ ਪੂਰਨ ਆਖ ਗਿਆ
ਜੇਕਰ ਨਾਲ ਤੇਰੇ ਮੰਦਾ ਬੋਲਿਓ ਸੂ ਉਸਨੂੰ ਦਿਆਂ ਫਾਹੇ ਮੇਰਾ ਪੁਤ ਕੇਹਾ
ਅੱਜ ਤੇਰੇ ਨਾਲ ਕਰਨ ਸੁਖਨ ਐਸੇ ਭਲਕੇ ਦੇ ਮੈਨੂੰ ਖਟੀ ਖੱਟ ਏਹਾ
ਕਾਦਰਯਾਰ ਸੀ ਸੋਈ ਬੇਦਾਦ ਨਗਰੀ ਅੰਨੇਰਾ ਰਾਜੇ ਦੇ ਪੂਰਨ ਵੱਸ ਪਿਆ
ਵਾਓ-ਵੇਖ ਰਾਜਾ ਮੰਦਾਹਾਲ ਮੇਰਾ ਲੂਣਾ ਆਖ ਦਿਲੋਂ ਦਰਸ ਦਜਿਆ ਏ
ਪੁੱਤਰ 2 ਮੈਂ ਆਪਦੀ ਰਹੀ ਉਹਨੂੰ ਪੂਰਨ ਪੁਤਰਾਂ ਵਾਂਗਨਾ ਹਸਿਆ ਏ
ਵੀਣੀ ਕਢਕੇ ਦਸਦੀ ਵੇਖ ਚੂੜਾ ਮੰਨੀ ਵੀਰ ਜਾਂ ਹਥ ਵਲ ਸਿਆ ਏ
ਕਾਦਰਯਾਰ ਮੈਂ ਜਦੋਂ ਪੁਕਾਰ ਕੀਤੀ ਪੂਰਨ ਜਦੋਂ ਮਹਿਲਾਂ ਚੋਂ ਨਸ਼ਿਆਏ
ਹੇ-ਹੇ ਖਲਾਂ ਦਿਲਗੀਰ ਰਾਜਾ ਰਤੋਂ ਰਤ ਹੋਇਆ ਮਥੇ ਵਟ ਪਾਏ
ਪਥਰ ਜੀਅ ਹੋਇਆ ਸਕੇ ਪੁਤ ਵਲੋਂ ਦਿਲੋਂ ਗਸ਼ਦੇ ਭਾਂਬੜ ਮਚ ਆਏ
ਮਛੀ ਵਾਂਗ ਸੀ ਤੜਫਦੇ ਰਾਤ ਕਟੀ ਕਦੇ ਪਵੇ ਲੰਮਾ ਕਦੇ ਉਠ ਜਾਏ
ਕਾਦਰਯਾਰ ਮੰਦਾਦੁਖ ਇਸਤ੍ਰੀ ਦਾ ਪੂਰਨ ਜੀਉਂਦਾ ਕਿਸੇ ਸਬਬ ਆਏ
ਲਾਮ ਲੂਤੀਆਂ ਬਹਿਨ ਨਾ ਦੇਦੀਆਂ ਨੀਲ ਫਾਂ ਨਾਲ ਮੁਲਕ ਵੈਰਾਨ ਕੀਤੇ
ਮੁਢੋਂ ਲਗ ਏਹ ਹੁੰਦੀਆਂ ਆਈਆਂ ਨੇ ਅਰੇ ਕਈਆਂ ਨੇ ਲਖ ਬਿਆਨ ਕੀਤੇ
ਪੂਰਨ ਭਗਤ ਵਿਚਾਰਾ ਸੀ ਕੋਣ ਕੋਈ ਜਿਸਦੀ ਮਾਂ ਨੇ ਐਡ ਤੂਫਾਨ ਕੀਤੇ
ਕਾਦਰਯਾਰ ਜਾਂ ਕਹਿਰ ਦਾ ਦਿਨ ਚੜਿਆ ਰਾਜੇ ਬੈਠ ਚੌਕੀ ਇਸ਼ਨਾਨ ਕੀਤੇ
ਅਲਫ-ਆਖਦਾ ਸਦਕੇ ਚੋਬਦਾਰਾਂ ਜਾਓ ਪੂਰਨ ਨੂੰ ਝੱਟ ਬੁਲਾਇਓ ਜੇ
ਝੱਟ ਲਿਆਓ ਹਜੂਰ ਨਦੇਰ ਲਾਓ ਸੱਦ ਨਾਲ ਵਜ਼ੀਰ ਲਿਆਇਓ ਜੇ
ਦੇਂਦਾ ਗਾਲੀਆਂ ਦੋਵਾਂ ਨੂੰ ਕਰੋ ਹਾਜਰ ਕਿਸੇ ਹੀਲੜੇ ਛੱਡਨਾ ਆਇਓ ਜੇ
ਕਾਦਰਯਾਰ ਜੇ ਪੁਛੇਗਾ ਕੰਮ ਕੋਈ ਰਾਜੇ ਸਦਿਆ ਇਹ ਬਤਾਇਓ ਜੇ
ਯੋ-ਯਾਦ ਕੀਤਾ ਰਾਜੇ ਬਾਪ ਤੈਨੂੰ ਹੱਥ ਬੰਨਕੇ ਆਖਿਆ ਦੋਬਦਾਰਾ
ਪੂਰਨ ਗਲ ਸੁਣੀ ਦਿਲੋਂ ਸਮਝ ਗਿਆ ਜੜੀ ਗਾਉਂਦੀ ਸੀ ਕਲ ਮਾਓਵਰਾਂ
ਜੇਹੜੀ ਗਲ ਨੂੰ ਸਦਿਆ ਬਾਪ ਮੈਨੂੰ ਰਾਗ ਵਜਿਆ ਬੁਝ ਗਈਆਂ ਤਾਰਾਂ
ਕਾਦ੍ਰਯਾਰ ਮੀਆਂ ਪੂਰਨ ਉਠ ਤੁਰਿਆ ਕੀਤੀ ਆਨ ਕੀਤੀ ਬਾਪ ਕੋ ਨਮਸ਼ਕਾਰ