ਙਿਆਨੀ
ਙੰਙਾ- ਙਿਆਨੀ ਪੜ੍ਹੇ ਗ੍ਰੰਥ। ਸੰਥਿਆ ਕਰੇ ਸੰਵਾਰੇ ਪੰਥ। ਸ਼ਬਦ ਗੁਰੂ ਨੂੰ ਕਰੇ ਪਿਆਰ। ਪੜ੍ਹਕੇ ਅੱਖਰ ਕਰੇ ਵਿਚਾਰ। ਲਾ ਕੇ ਮਨ ਚਿਤ ਦੇਵੇ ਧਿਆਨ। ਦੁਖ-ਸੁਖ ਜਾਣੇ ਇੱਕ ਸਮਾਨ। ਕਰਦੈ ਕਿਰਤ ਗਰੀਬੀ ਵੇਸ। ਸਭ ਦਾ ਮੰਗੇ ਭਲਾ ਹਮੇਸ਼।