ਸਮੱਗਰੀ 'ਤੇ ਜਾਓ

ਪੰਜਾਬੀ ਕੈਦਾ/ਟਿੱਬਾ

ਵਿਕੀਸਰੋਤ ਤੋਂ
ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)
29629ਪੰਜਾਬੀ ਕੈਦਾ — ਟਿੱਬਾਚਰਨ ਪੁਆਧੀ

ਟਿੱਬਾ

ਟੈਂਕਾ- ਟਿੱਬਾ ਉੱਚਾ ਹੈ।
ਕਈ ਮੀਲਾਂ ਵਿੱਚ ਉੱਚਾ ਹੈ।

ਮੀਂਹ ਤੇ ਨਿਰਭਰ ਰਹਿੰਦਾ ਹੈ।
ਬੜੇ ਹੀ ਮੇਵੇ ਦਿੰਦਾ ਹੈ।

ਫੁੱਟ ਭੰਬੋਲ ਮਤੀਰੇ ਨੇ।
ਚਿੱਭੜ ਖੱਖੜੀ ਖੀਰੇ ਨੇ।

ਟਿੱਬੇ ਤੇ ਚੜ੍ਹ ਬਹਿਣ ਦਿਓ।
ਨਾ ਕਰਾਹਿਓ ਰਹਿਣ ਦਿਓ।