ਪੰਜਾਬੀ ਕੈਦਾ/ਬੱਤਖ

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)

ਬੱਤਖ

ਬੱਬਾ-- ਬੱਤਖ ਤੈਰ ਰਹੀ।
ਕਰ ਪਾਣੀ ਦੀ ਸੈਰ ਰਹੀ।

ਅੱਗੇ ਵਧਦੀ ਝੂੰਮ ਰਹੀ।
ਏਧਰ-ਓਧਰ ਘੁੰਮ ਰਹੀ।

ਚੁੰਝ ਪਾਣੀ ਵਿੱਚ ਮਾਰ ਰਹੀ।
ਕੁਆਂਕ-ਕੁਆਂਕ ਉਚਾਰ ਰਹੀ।

ਕਰ ਬੱਚਿਆਂ ਦਾ ਖਿਆਲ ਰਹੀ।
ਜੀਵਨ ਜਾਚ ਸਿਖਾਲ ਰਹੀ।