ਸਮੱਗਰੀ 'ਤੇ ਜਾਓ

ਪੰਜਾਬੀ ਕੈਦਾ/ਲ਼ੱਲਾ

ਵਿਕੀਸਰੋਤ ਤੋਂ
ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)
29654ਪੰਜਾਬੀ ਕੈਦਾ — ਲ਼ੱਲਾਚਰਨ ਪੁਆਧੀ

ਲ਼ੱਲਾ

ਲ ਲ਼

ਲ਼ੱਲ਼ਾ- ਬਿੰਦੀ ਲ਼ਅ ਖਾਲੀ ਹੈ।
ਕਲਾ ਇਸਦੀ ਨਿਰਾਲੀ ਹੈ।

ਬਿੰਦੀ ਲਗਜੇ ਅਰਥ ਹੋਰ ਹੈ।
ਨਾ ਲਗਜੇ ਤਾਂ ਅਰਥ ਹੋਰ ਹੈ।

ਜਿਵੇਂ ਗਰਮ ਜਲ ਹੱਥ ਜਲ਼ ਗਿਆ।
ਬਲਹੀਣੇ ਦਾ ਸੀਨਾ ਬਲ਼ ਗਿਆ।

ਹਾਲੀ ਖੇਤ ਗਏ ਨਾ ਹਾਲ਼ੀ।
ਪਾਲੀ ਨੇ ਹੈ ਝੋਲੀ ਪਾਲ਼ੀ।

.