ਸਮੱਗਰੀ 'ਤੇ ਜਾਓ

ਪੰਜਾਬੀ ਸਭਿਆਚਾਰ ਦੀ ਆਰਸੀ

ਵਿਕੀਸਰੋਤ ਤੋਂ
ਪੰਜਾਬੀ ਸਭਿਆਚਾਰ ਦੀ ਆਰਸੀ (2010)
 ਸੁਖਦੇਵ ਮਾਦਪੁਰੀ
52524ਪੰਜਾਬੀ ਸਭਿਆਚਾਰ ਦੀ ਆਰਸੀ2010ਸੁਖਦੇਵ ਮਾਦਪੁਰੀ

________________

ਪੰਜਾਬੀ ਸਭਿਆਚਾਰ ਦੀ ਆਰਸੀ - ਸੋਮੇ ਤੇ ਪਰੰਪਰਾ ________________

ਸੁਖਦੇਵ ਮਾਦਪੁਰੀ ਚਿਤ ਪੁਸਤਕਾਂ ਲੋਕ ਗੀਤ: ਗਾਉਂਦਾ ਪੰਜਾਬ (1959), ਫੁੱਲਾਂ ਭਰੀ ਚੰਗੇਰ (1979), ਖੰਡ ਮਿਸ਼ਰੀ ਦੀਆਂ ਡਲੀਆਂ (2003), ਲੋਕ ਗੀਤਾਂ ਦੀ ਸਮਾਜਿਕ ਵਿਆਖਿਆ (2003), ਨੈਣੀਂ ਨੀਂਦ ਨਾ ਆਵੇ (2004), ਕਿੱਕਲੀ ਕਲੀਰ ਦੀ (2008), ਸ਼ਾਵਾ ਨੀ ਬੰਬੀਹਾ ਬੋਲੋ (2008) ਲੋਕ ਕਹਾਣੀਆਂ : ਜ਼ਰੀ ਦਾ ਟੌਟਾ (1957), ਨੈਣਾਂ ਦੇ ਵਣਜਾਰੇ (1962), ਭਾਰਤੀ ਲੋਕ ਕਹਾਣੀਆਂ (1991), ਬਾਤਾਂ ਦੇਸ ਪੰਜਾਬ ਦੀਆਂ (2003), ਦੇਸ ਪ੍ਰਦੇਸ ਦੀਆਂ ਲੋਕ ਕਹਾਣੀਆਂ (2006) ਲੋਕ ਬੁਝਾਰਤਾਂ : ਲੋਕ ਬੁਝਾਰਤਾਂ (1956), ਪੰਜਾਬੀ ਬੁਝਾਰਤਾਂ (1979), ਪੰਜਾਬੀ ਬੁਝਾਰਤ ਕੋਸ਼ (2007) ਪੰਜਾਬੀ ਸਭਿਆਚਾਰ: ਪੰਜਾਬ ਦੀਆਂ ਲੋਕ ਖੇਡਾਂ ( 1976), ਪੰਜਾਬ ਦੇ ਮੇਲੇ ਅਤੇ ਤਿਓਹਾਰ (1995), ਆਓ ਨੱਚੀਏ (1995), ਮਹਿਕ ਪੰਜਾਬ ਦੀ (2004), ਪੰਜਾਬ ਦੇ ਲੋਕ ਨਾਇਕ (2005), ਪੰਜਾਬ ਦੀਆਂ ਵਿਰਾਸਤੀ ਖੇਡਾਂ (2005), ਲੋਕ ਸਿਆਣਪਾਂ (2007) ਨਾਟਕ : ਪਾਇਆ ਧੰਨ (1962) ਜੀਵਨੀ : ਮਹਾਨ ਸੁਤੰਤਰਤਾ ਸੰਗਰਾਮੀ ਸਤਿਗੁਰੂ ਰਾਮ ਸਿੰਘ (1995) ਬਾਲ ਸਾਹਿਤ : ਜਾਦੂ ਦਾ ਸ਼ੀਸ਼ਾ (1962), ਕੇਸੂ ਦੇ ਫੁੱਲ (1962), ਸੋਨੇ ਦਾ ਬੱਕਰਾ (1962), ਬਾਲ ਕਹਾਣੀਆਂ (1992). ਆਓ ਗਾਈਏ (1992), ਮਹਾਂਬਲੀ ਰਣਜੀਤ ਸਿੰਘ (1995), ਨੇਕੀ ਦਾ ਫ਼ਲ(1995) ਅਨੁਵਾਦ : ਵਰਖਾ ਦੀ ਉਡੀਕ (1993), ਟੌਡਾ ਤੇ ਟਾਹਰ (1994), ਤਿਤਲੀ ਤੇ ਸੂਰਜਮੁਖੀਆਂ (1994) ਸੋਧਿਆ ਤੇ ਵਿਸਥਾਰਿਆ ਸੰਸਕਰਣ

ਪੰਜਾਬੀ ਸਭਿਆਚਾਰ ਦੀ ਆਰਸੀ


- ਸੋਮੇ ਤੇ ਪਰੰਪਰਾ -


ਸੁਖਦੇਵ ਮਾਦਪੁਰੀ ________________

Punjabi/Punjabi culture and tradition/Folklore Folk Duncc/Festivals and Rituals/Socio-anthropological studies PUNJABI SABHIACHAR DI ARSEE (Glimpses of Punjabi Culture) by Sukhdev Madpuri House No.2, St. No. 9, Smadhi Road, Khanna Distt. Ludhiana-141401 Phone: 01628-224704 Mob.: 9463034472 (C) Author 2010 Published by Lokgeet Parkashan S.C.O. 26-27, Sector 34 A, Chandigarh-160022 India Ph.0172-5077427, 5077428 Punjabi Bhawan Ludhiana, 98154-71219 Type Setting & Design PCIS Printed & bound at Unistar Books (Printing Unit) 11-A, Industrial Area, Phasc-2, Chandigarh (India) 98154-71219 © 2010. Author Produced and Bound in India lll rights reserved This book is sold subject to the condition that it shall not by way of trade or othersise. Le lent. resold, hired out, or otherwise circulared with cut the publisher's prior written consent in any form of binding or cour other than that in thich it is problished and withow a similar condition including this condition being iniposed on the subsequent purchaser and withow linniting the rights under copsrighi reserved above, no part of this publication may be reproduced, stored in or introduced into a retrinal sistent, or transmitted in any form or by ant nironsielertronic or otherwise'a tsithom the chanical, photocopsing, reording nilen pravission of sth the copyrighioaner and the ahove Arhed pilohern his book

ਪੰਜਾਬੀਆਂ ਦੀ ਅਜੋਕੀ


ਨੌਜਵਾਨ ਪੀੜ੍ਹੀ


ਨੂੰ ਅੱਧੀ ਰਾਤੇ ਪਾਣੀ ਮੰਗਦਾ


ਮੈਂ ਤਾਂ ਆਰਸੀ ਦਾ ਕੌਲ ਬਣਾਇਆ ________________

ਤਤਕਰਾ • ਆਦਿਕਾ ਲੋਕ ਸਾਹਿਤ ਪੰਜਾਬੀ ਬੁਝਾਰਤਾਂ ਲੋਕ ਅਖਾਣ ਲੋਕ ਕਹਾਣੀਆਂ ਲੋਕ ਗਾਥਾਵਾਂ ਲੋਕ ਦੋਹੇ ਮਾਹੀਆ ਸਿੱਠਣੀਆਂ ਲੋਕ ਗੀਤ ਲੋਕ ਨਾਚ ਜਜ਼ਬਿਆਂ ਮੱਤਾ ਲੋਕ ਨਾਚ-ਗਿੱਧਾ ਸ਼ਕਦੀ ਜਵਾਨੀ ਦਾ ਨਾਚ-ਭੰਗੜਾ ਖੁਸ਼ੀਆਂ ਦੀਆਂ ਫੁਹਾਰਾਂ-ਲੁੱਡੀ . ਮਾਸੂਮ ਬਾਲੜੀਆਂ ਦਾ ਨਾਚ-ਕਿਕਲੀ ਲੋਕ ਮਨੋਰੰਜਨ ਲੋਕ ਖੇਡਾਂ ਸਵਾਂਗ ਰਾਸ ਲੀਲ੍ਹਾ ਰਾਮ ਲੀਲ੍ਹਾ ________________

97 102 105 108 113 117 123 131 ਮੇਲੇ ਤੇ ਤਿਉਹਾਰ/ਅਨੁਸ਼ਨਾਨ ਛਪਾਰ ਦਾ ਮੇਲਾ ਹੁੰਦਰ ਸ਼ੇਖ ਦਾ ਮੇਲਾ ਜਗਰਾਵਾਂ ਦੀ ਰੋਸ਼ਨੀ ਜਰਗ ਦਾ ਮੇਲਾ ਸਾਂਝਾਂ ਦਾ ਤਿਉਹਾਰ-ਵਿਸਾਖੀ ਖ਼ੁਸ਼ੀਆਂ ਦਾ ਤਿਉਹਾਰ-ਲੋਹੜੀ ਤੀਆਂ ਦਾ ਤਿਉਹਾਰ ਕਰਵਾ ਚੌਥ ਸਾਂਝੀ ਦਾ ਤਿਉਹਾਰ ਸਾਡੇ ਰਸਮੋ ਰਿਵਾਜ ਅੰਤਿਕਾ • ਪੰਜਾਬੀ ਲੋਕਧਾਰਾ ਵਿੱਚ ਜਾਤੀਆਂ ਤੇ ਉਪ ਜਾਤੀਆਂ ਵਿਰਸਤੀ ਪਿੰਡ-ਲੋਪੋਂ, ਭਾਰਤੀ ਸੰਸਕ੍ਰਿਤੀ ਦਾ ਪੰਘੂੜਾ-ਸੰਘੋਲ ਆਹਮਣੇ ਸਾਹਮਣੇ (ਲੇਖਕ ਨਾਲ ਮੁਲਾਕਾਤ) ਆਰਸੀ : ਜੌਹਰੀਆਂ ਦੀ ਨਜ਼ਰ ਵਿੱਚ ਪੁਸਤਕ ਸੂਚੀ 136 144 148 159 166 170 181

186

ਆਦਿਕਾ

ਸਚਮੁੱਚ ਹੀ ਪੰਜਾਬੀ ਬੜੇ ਭਾਗਾਂ ਵਾਲੇ ਹਨ ਜਿਨ੍ਹਾਂ ਨੂੰ ਵਿਰਸੇ ਵਿੱਚ ਅਮੀਰ ਤੇ ਵਿਲੱਖਣ ਵਿਰਾਸਤ ਪ੍ਰਾਪਤ ਹੋਈ ਹੈ ਜਿਸ ਤੇ ਹਰ ਪੰਜਾਬੀ ਮਾਣ ਕਰ ਸਕਦਾ ਹੈ।

ਕਿਸੇ ਭੂਗੋਲਿਕ ਖਿੱਤੇ ਵਿੱਚ ਵਸਦੇ ਲੋਕਾਂ ਦੇ ਜੀਵਨ ਢੰਗਾਂ ਨੂੰ ਓਸ ਖੇਤਰ ਦੇ ਲੋਕਾਂ ਦਾ ਸਭਿਆਚਾਰ ਆਖਿਆ ਜਾਂਦਾ ਹੈ। ਅਸਲ ਵਿੱਚ ਜੀਵਨ ਜਾਚ ਹੀ ਮਨੁੱਖ ਮਾਤਰ ਦਾ ਅਸਲ ਸਭਿਆਚਾਰ ਹੈ। ਇਸ ਦਾ ਵਿਕਾਸ ਮਨੁੱਖੀ ਵਿਕਾਸ ਦੇ ਨਾਲ ਹੀ ਹੁੰਦਾ ਹੈ... ਸਮੇਂ ਦੀਆਂ ਆਰਥਕ, ਸਮਾਜਿਕ ਅਤੇ ਰਾਜਨੀਤਕ ਪ੍ਰਸਥਿਤੀਆਂ ਅਨੁਸਾਰ ਇਸ ਵਿੱਚ ਸਮੇਂ ਸਮੇਂ ਤਬਦੀਲੀ ਵਾਪਰਦੀ ਰਹਿੰਦੀ ਹੈ ਪਰੰਤੂ ਸਭਿਆਚਾਰ ਦਾ ਖਾਸਾ ਇਹ ਹੈ ਕਿ ਇਹ ਕਦੀ ਵੀ ਖ਼ਤਮ ਨਹੀਂ ਹੁੰਦਾ, ਗਤੀਸ਼ੀਲ ਹੈ, ਭੂਗੋਲਿਕ ਅਤੇ ਸਮਾਜਿਕ ਵਾਤਾਵਰਣ ਅਨੁਸਾਰ ਆਪਣੇ ਆਪ ਨੂੰ ਢਾਲ ਲੈਂਦਾ ਹੈ।

ਮਨੁੱਖ ਜਾਤੀ ਦਾ ਰਹਿਣ-ਸਹਿਣ, ਖਾਧ ਖ਼ੁਰਾਕ, ਪਹਿਰਾਵਾ, ਕੰਮ-ਧੰਦੇ, ਮਨਪਰਚਾਵੇ, ਖੇਡਾਂ, ਲੋਕ ਕਲਾਵਾਂ, ਲੋਕ ਨਾਚ, ਲੋਕ ਸਾਹਿਤ ਦੇ ਭਿੰਨ-ਭਿੰਨ ਰੂਪ ਅਤੇ ਨੈਤਿਕ ਕਦਰਾਂ-ਕੀਮਤਾਂ ਆਦਿ ਸਭਿਆਚਾਰ ਦੇ ਮੂਲ ਤੱਤ ਹਨ ਜਿਨ੍ਹਾਂ ਦੇ ਅਧਾਰ 'ਤੇ ਕਿਸੇ ਖਿੱਤੇ ਦੇ ਸਭਿਆਚਾਰ ਦੀ ਨਿਸ਼ਾਨ-ਦੇਹੀ ਕੀਤੀ ਜਾਂਦੀ ਹੈ।

ਸਾਰੇ ਸੰਸਾਰ ਦੀਆਂ ਕੌਮਾਂ ਦੇ ਸਭਿਆਚਾਰਾਂ ਦੀਆਂ ਆਪਣੀਆਂ-ਆਪਣੀਆਂ ਵਿਸ਼ੇਸ਼ ਵਿਲੱਖਣਤਾਵਾਂ ਹਨ। ਹਰ ਕੌਮ ਆਪਣੀ ਵਿਰਾਸਤ ਤੇ ਮਾਣ ਕਰਦੀ ਹੈ...ਪੰਜਾਬੀਆਂ ਦੀਆਂ ਆਪਣੀਆਂ ਸ਼ਾਨਦਾਰ ਰਵਾਇਤਾਂ ਹਨ... ਅਸੀਂ ਆਪਣੇ ਮਹਾਨ ਵਿਰਸੇ ਦੇ ਵਾਰਸ ਹਾਂ.. ਪੰਜਾਬੀ ਸਭਿਆਚਾਰ ਦੀਆਂ ਧੁੰਮਾਂ ਸਾਰੇ ਸੰਸਾਰ ਵਿੱਚ ਪੈ ਰਹੀਆਂ ਹਨ, ਪੰਜਾਬ ਦੇ ਲੋਕ ਸੰਗੀਤ ਦੀਆਂ ਧੁਨਾਂ ਨੇ ਸੰਸਾਰ ਭਰ ਦੇ ਸੰਗੀਤ ਪ੍ਰੇਮੀਆਂ ਨੂੰ ਮੁਗਧ ਕੀਤਾ ਹੋਇਆ ਹੈ। ਪੰਜਾਬੀਆਂ ਦੇ ਪਹਿਰਾਵੇ ਅਤੇ ਖਾਣ-ਪੀਣ ਦੀ ਮੌਜ ਮਸਤੀ ਦੇ ਸੱਭੋ ਕਾਇਲ ਹਨ। ਪ੍ਰਦੇਸਾਂ ਵਿੱਚ ਜਿੱਥੇ-ਜਿੱਥੇ ਵੀ ਪੰਜਾਬੀ ਵਸਦੇ ਹਨ, ਉਹ ਓਥੇ ਆਪਣੇ ਸਭਿਆਚਾਰ ਦੀ ਮਹਿਕ ਵੰਡ ਰਹੇ ਹਨ।

ਮਸ਼ੀਨੀ ਸਭਿਅਤਾ ਦੇ ਵਿਕਾਸ ਦਾ ਪ੍ਰਭਾਵ ਜੀਵਨ ਦੇ ਹਰ ਖੇਤਰ ’ਤੇ ਪਿਆ ਹੈ। ਬਿਜਲਈ ਸੰਚਾਰ ਮਾਧਿਅਮਾਂ ਅਤੇ ਪ੍ਰਿੰਟ ਮੀਡੀਏ ਦੇ ਪ੍ਰਭਾਵ ਦੇ ਮਾਰੂ ਅਸਰਾਂ ਤੋਂ ਅਸੀਂ ਭਲੀ ਪ੍ਰਕਾਰ ਜਾਣੂੂੰ ਹਾਂ। 'ਕੇਬਲ ਕਲਚਰ' ਰਾਹੀਂ ਪੱਛਮੀ ਸਭਿਆਚਾਰ ਦਾ ਪ੍ਰਭਾਵ ਸਾਡੇ ਘਰਾਂ ਤੀਕਰ ਪੁੱਜ ਗਿਆ ਹੈ। ਸਾਡੇ ਸਮਾਜਿਕ ਤੇ ਸਦਾਚਾਰਕ ਜੀਵਨ ਵਿੱਚ ਢੇਰ ਸਾਰੀਆਂ ਤਬਦੀਲੀਆਂ ਵਾਪਰੀਆਂ ਹਨ...ਪਹਿਰਾਵਾ, ਰਹਿਣ-ਸਹਿਣ, ਖਾਣ-ਪੀਣ ਦੀਆਂ ਆਦਤਾਂ, ਰਸਮੋ-ਰਿਵਾਜ ਤੇ ਨੈਤਿਕ ਕਦਰਾਂ-ਕੀਮਤਾਂ ਬਦਲ ਰਹੀਆਂ ਹਨ। ਰਿਸ਼ਤਾ-ਨਾਤਾ ਪ੍ਰਣਾਲੀ ਵਿੱਚ ਪਈਆਂ ਤੇੜਾਂ ਨੇ ਸਾਡੇ ਭਾਈਚਾਰਕ ਜੀਵਨ ਨੂੰ ਤਹਿਸ-ਨਹਿਸ ਕਰਕੇ ਰੱਖ ਦਿੱਤਾ ਹੈ,

9 ' ਪੰਜਾਬੀ ਦੀ ਆਰਸੀ

ਟੱਬਰ ਟੁੱਟ ਰਹੇ ਹਨ ਤੇ ਮੋਹ-ਮੁਹੱਬਤਾਂ ਦੀ ਗੱਲ ਬੀਤੇ ਸਮੇਂ ਦੀ ਵਾਰਤਾ ਬਣ ਕੇ ਰਹਿ ਗਈ ਹੈ। ਸਾਡੀ ਨੌਜਵਾਨ ਪੀੜ੍ਹੀ ਆਪਣੇ ਅਮੀਰ ਵਿਰਸੇ ਤੋਂ ਅਭਿਜ ਹੁੰਦੀ ਜਾ ਰਹੀ ਹੈ। ਸੋ ਅਜੋਕੇ ਗਿਆਨ-ਵਿਗਿਆਨ ਅਤੇ ਸੂਚਨਾ ਤਕਨਾਲੋਜੀ ਦੇ ਯੁਗ ਵਿੱਚ ਆਪਣੇ ਅਮੀਰ ਵਿਰਸੇ ਦੀ ਵਿਲੱਖਣਤਾ ਅਤੇ ਹੋਂਦ ਨੂੰ ਕਾਇਮ ਰੱਖਣਾ ਸਾਡੇ ਲਈ ਅਤਿਅੰਤ ਜ਼ਰੂਰੀ ਹੋ ਗਿਆ ਹੈ। ਅਜੋਕੇ ਸਮੇਂ ਦੀਆਂ ਸਿਥਤੀਆਂ ਅਨੁਸਾਰ ਇਹ ਲਾਜ਼ਮੀ ਹੈ ਕਿ ਪੰਜਾਬ ਦੇ ਅਮੀਰ ਵਿਰਸੇ ਦੇ ਅਲੋਪ ਹੋ ਰਹੇ ਅੰਸ਼ਾਂ ਦੀ ਸੰਭਾਲ ਕੀਤੀ ਜਾਵੇ ਅਤੇ ਉਹਨਾਂ ਦੀ ਨਿਸ਼ਾਨ-ਦੇਹੀ ਕਰਕੇ ਨੌਜਵਾਨ ਪੀੜ੍ਹੀ ਨੂੰ ਇਸ ਨਾਲ਼ ਜੋੜਿਆ ਜਾਵੇ ਤਾਂ ਜੋ ਉਹ ਆਪਣੀ ਅਮੀਰ ਵਿਰਾਸਤ ਤੋਂ ਮੂੰਹ ਨਾ ਮੋੜਨ ਬਲਕਿ ਇਸ 'ਤੇ ਮਾਣ ਕਰ ਸਕਣ। ਇਸ ਪੁਸਤਕ ਵਿੱਚ ਪੰਜਾਬੀ ਸਭਿਆਚਾਰ ਤੇ ਲੋਕ-ਵਿਰਸੇ ਦੇ ਭਿੰਨ ਭਿੰਨ ਅੰਗਾਂ ਦੀ ਨਿਸ਼ਾਨਦੇਹੀ ਕਰਕੇ ਉਨਾਂ ਬਾਰੇ ਲੋੜੀਂਦੀ ਜਾਣਕਾਰੀ ਦੇਣ ਦਾ ਯਤਨ ਕੀਤਾ ਗਿਆ ਹੈ। ਮੈਨੂੰ ਆਸ ਹੈ ਪੰਜਾਬੀ ਪਾਠਕ ਇਸ ਪੁਸਤਕ ਨੂੰ ਦਿਲਚਸਪੀ ਨਾਲ ਪੜ੍ਹਨਗੇ ਅਤੇ ਆਪਣੇ ਸਭਿਆਚਾਰ ਤੋਂ ਜਾਣੂ ਹੋਣਗੇ।

ਸਤੰਬਰ 12, 2005

ਸੁਖਦੇਵ ਮਾਦਪੁਰੀ