ਪੰਜਾਬ ਦੇ ਹੀਰੇ/ਸ੍ਰੀ ਗੁਰੂ ਅਰਜਨ ਦੇਵ ਜੀ

ਵਿਕੀਸਰੋਤ ਤੋਂ
Jump to navigation Jump to search

ਜਿਸੁ ਅੰਤਰੁ ਹਿਰਦਾ ਸੁਧ ਹੈ ਮੇਰੀ ਜਿੰਦੁੜੀਏ
ਤਿਨਿ ਜਨਿ ਸਭਿ ਡਰ ਸਟਿ ਘਤੇ ਰਾਮ
ਹਰਿ ਨਿਰਭਉ ਨਾਮਿ ਪਤੀਜਿਆ ਮੇਰੀ ਜਿੰਦੁੜੀਏ
ਸਭਿ ਝਖ ਮਾਰਨੁ ਦੁਸਟ ਕਪਤੇ ਰਾਮ
ਗੁਰ ਪੂਰਾ ਨਾਨਕਿ ਸੇਵਿਆ ਮੇਰੀ ਜਿੰਦੁੜੀਏ
ਜਿਨਿ ਪੈਰੀ ਆਣਿ ਸਭਿ ਘਤੇ ਰਾਮ

ਸ੍ਰੀ ਗੁਰੂ ਅਰਜਨ ਦੇਵ ਜੀ

ਪਿਤਾ ਦਾ ਨਾਂ ਗੁਰੂ ਰਾਮਦਾਸ ਜੀ। ਆਪ ਦਾ ਜਨਮ ਅਕਬਰ ਦੇ ਸਮੇਂ ਗੋਇੰਦਵਾਲ ਵਿੱਚ ੧੬੨੦ ਬਿ: ਮੁਤਾਬਿਕ ੧੫੭੩ ਈ: ਵਿਚ ਹੋਇਆ।

ਕਹਿੰਦੇ ਹਨ, ਜਦ ਆਪ ਦੀ ਉਮਰ ੩ ਸਾਲ ਦੀ ਸੀ ਤਾਂ ਆਪ ਖੇਡਦੇ ਖੇਡਦੇ ਆਪਣੇ ਨਾਨੇ ਸ੍ਰੀ ਗੁਰੂ ਅਮਰ ਦਾਸ ਜੀ ਦੀ ਗੋਦੀ ਵਿਚ ਜਾ ਬੈਠੇ ਤਾਂ ਉਹਨਾਂ ਫਰਮਾਇਆ ਕਿ ਇਹ ਬੜੇ ਪਰਤਾਪੀ ਹੋਣਗੇ।

ਲਗ ਪਗ ੧੩ ਸਾਲ ਦੀ ਉਮਰ ੧੬੩੨ ਬਿ: ਵਿਚ ਸੋਢੀ ਚੰਦਨ ਦਾਸ ਖੱਤੀ ਦੀ ਬੀਬੀ ਨਾਲ ਆਪ ਦਾ ਵਿਆਹ ਹੋਇਆ ਅਤੇ ਉਸ ਦੇ ਚਲਾਣੇ ਪਿਛੋਂ ੧੬੪੬ ਬਿ: ਵਿਚ ਦੂਜਾ ਵਿਆਹ ਕਿਸ਼ਨ ਚੰਦ ਵਸਨੀਕ ਮੈਹਰ ਪਰਗਨਾਂ ਫਿਲੌਰ ਦੀ ਸਪੁੱਤਾਂ ਨਾਲ ਹੋਇਆ ਅਤੇ ਆਪ ਦੇ ਘਰ ਸ੍ਰੀ ਗੁਰੂ ਹਰਿਗੋਬਿੰਦ ਜੀ ਨੇ ਜਨਮ ਲਿਆ।

੧੬੩੮ ਬਿ: ਵਿਚ ਆਪ ਪਿਤਾ ਜੀ ਦੇ ਪਿਛੋਂ ਗੁਰ-ਗੱਦੀ ਤੇ ਬੈਠੇ ਤੇ ਸਿਖਾਂ ਦੇ ਪੰਜਵੇਂ ਗੁਰੂ ਹੋਏ।

ਇਕ ਵਾਰੀ ਪਿਸ਼ਾਵਰ ਦਾ ਇਕ ਅਰੋੜਾ ਸਿਖ ਸੰਤੋਖਾ ਨਾਮੀ ਆਪ ਦੀ ਸੇਵਾ ਵਿਚ ਹਾਜ਼ਰ ਹੋਇਆ ਅਤੇ ਬਹੁਤ ਸਾਰਾ ਧਨ ਮਥਾ ਟੇਕ ਕੇ ਬੇਨਤੀ ਕੀਤੀ ਕਿ ਮੈਂ ਬੇਓਲਾਦ ਹਾਂ, ਸੋ ਇਸ ਧਨ ਨੂੰ ਕਿਸੇ ਸਫਲ ਥਾਂ ਲਾਇਆ ਜਾਵੇ। ਆਪ ਨੇ ਇਸ ਮਾਇਆ ਨਾਲ ੧੬੪੧ ਬਿ: ਵਿਚ ਇਕ ਸਰੋਵਰ ਨਿਕਲਵਾਇਆ ਅਤੇ ਇਸ ਦਾ ਨਾਂ ਸੰਤੋਖ ਸਰ ਰਖਿਆ ।

 ਆਪ ਨੇ ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਬੀੜ ਤਿਆਰ ਕਰਨ ਲਈ ਗੁਰੂ ਸਾਹਿਬਾਂ ਦੀ ਬਾਣੀ ਇਕੱਤ੍ਰ ਕੀਤੀ ਅਤੇ ਗੋਇੰਦਵਾਲ ਤੋਂ ਸੀ ਗੁਰੂ ਅਮਰਦਾਸ ਜੀ ਦੇ ਸਪੁਤੁ ਬਾਬਾ ਮੋਹਣ ਜੀ ਪਾਸੋਂ ਨੰਗੇ ਪੈਰੀਂ ਸੰਚੀਆਂ ਲਿਆਂਦੀਆਂ ਅਤੇ ਉਸ ਥਾਂ ਤੇ ਜਿਥੇ ਅਜ ਕੱਲ ਰਾਮਸਰ ਹੈ, ਸੁਖਮਨੀ ਸਾਹਿਬ ਦਾ ਉਚਾਰਨ ਕੀਤਾ ਅਤੇ ਸਾਰੀ ਬਾਣੀ ਇਕੱਤ ਕਰ ਕੇ ਇਕ ਤੰਬੂ ਵਿਚ ਬੈਠ ਕੇ ਲਿਖਾਈ,ਜੋ ਨਾਲ ਦੇ ਇਕ ਤੰਬੂ ਵਿਚ ਵਖਰੇ ਬੈਠ ਕੇ ਭਾਈ ਗੁਰਦਾਸ ਜੀ ਨੇ ਆਪਣੇ ਹਥੀਂ ਲਿਖੀ।

ਆਪ ਨੇ ਪਹਿਲੇ ਸਿਲਸਲੇ ਵਾਰ ਗੁਰੁ ਸਾਹਿਬਾਂ ਦੀ ਬਾਣੀ ਹਰ ਇਕ ਰਾਗ ਅਤੇ ਰਾਗਣੀ ਵਿਚ ਲਿਖੀ। ਕਿਉਂਕਿ ਗੁਰਬਾਣੀ ਦੇ ਹਰ ਸ਼ਬਦ ਅਤੇ ਹਰ ਸ਼ਲੋਕ

ਪਿਛੋਂ ਸਤਿਗੁਰੂ ਨਾਨਕ ਦੇਵ ਜੀ ਦਾ ਪਵਿਤ੍ਰ ਨਾਮ ਆਉਂਦਾ ਹੈ ਇਸ ਲਈ ਆਪ ਨੇ ਨਿਰਨਾਂ ਕਰਨ ਲਈ ਹਰ ਸ਼ਬਦ ਜਾਂ ਸ਼ਲੋਕ ਤੋਂ ਪਹਿਲਾਂ ਮਹਲਾ ਪਹਿਲਾ, ਦੂਜਾ, ਤੀਜਾ ਆਦਿ ਲਿਖ ਦਿਤੇ ਹਨ ਤਾਂ ਜੁ ਪਤਾ ਲਗ ਸਕੇ ਕਿ ਇਹ ਬਾਣੀ ਕਿਸ ਗੁਰੂ ਜੀ ਦੀ ਹੈ। ਇਸ ਤੋਂ ਛੁਟ ਕਬੀਰ, ਫਰੀਦ, ਧੰਨਾ, ਰਵਦਾਸ, ਪੀਪਾ, ਸੈਣ, ਸਧਨਾ, ਤ੍ਰਿਲੋਚਨ, ਬੇਨੀ, ਸੂਰਦਾਸ, ਰਾਮਾਨੰਦ, ਮੀਰਾਂਬਾਈ ਆਦਿ ਭਗਤਾਂ ਦੀਆਂ ਬਾਣੀਆਂ ਲਿਖਵਾਈਆਂ, ਜਿਨ੍ਹਾਂ ਉਤੇ ਉਨਾਂ ਦੇ ਨਾਂ ਦਰਜ ਹਨ।

ਮਥਰਾ, ਕਲਸ, ਕੀਰਤ ਆਦਿ ਸਤਾਰਾਂ ਭੱਟਾਂ ਨੇ ਜੋ ਕੁਝ ਗੁਰੁ ਸਾਹਿਬਾਂ ਦੀ ਉਪਮਾਂ ਵਿਚ ਕਵਿਤਾ ਲਿਖੀ ਹੈ ਉਹ ਭੀ ਗੁਰੁ ਗ੍ਰੰਥ ਸਾਹਿਬ ਵਿਚ ਦਰਜ ਹੈ।

ਸੱਤੇ ਅਤੇ ਬਲਵੰਡ ਦੀ ਬਾਣੀ ਜੋ ਰਾਮਕਲੀ ਰਾਗਣੀ ਵਿਚ ਉਚਾਰਨ ਹੈ ਉਸ ਨੂੰ ਭੀ ਗੁਰੁ ਗ੍ਰੰਥ ਸਾਹਿਬ ਵਿਚ ਚੜ੍ਹਨ ਦਾ ਮਾਨ ਬਖ਼ਸ਼ਿਆ ਗਿਆ ਹੈ। ਉਹ ਬੀੜ ਭਾ: ਗੁਰਦਾਸ ਦੀ ਹੱਥ ਲਿਖੀ ਇਸ ਵੇਲੇ ਕਰਤਾਰ ਪੁਰ ਵਿਚ ਹੈ | ਦਸਵੇਂ ਗੁਰੂ ਤੋਂ ਪਿਛੋਂ ਹੁਣ ਤਕ ਇਹ ਗੁਰੂ ਗ੍ਰੰਥ ਸਾਹਿਬ ਹੀ ਸਿੱਖਾਂ ਦੇ ਗੁਰੂ ਹਨ।

੧੬੪੧ ਬਿ: ਵਿਚ ਆਪ ਨੇ ਗੁਰੂ ਰਾਮਦਾਸ ਜੀ ਦੇ ਅੰਮ੍ਰਿਤ ਸਰੋਵਰ ਦੇ ਐਨ ਵਿਚਕਾਰ ਹਰਿਮੰਦਰ ਸਾਹਿਬ ਬਣਵਾਇਆ,ਜਿਸਦੀ ਨੀਂਹ ਦਾ ਪਥਰ ਹਜ਼ਰਤ ਮੀਆਂ ਮੀਰ ਨੇ ਆਪਣੀ ਹਥੀਂ ਰਖਿਆ।

 ਨੀਂਹ ਰਖਦੇ ਸਮੇਂ ਮੀਆਂ ਮੀਰ ਪਾਸੋ ਇੱਟ ਡਿਗੀ ਰਖੀ ਗਈ ਅਤੇ ਕਾਰੀਗਰਾਂ ਨੇ ਚੁਕ ਕੇ ਸਿਧੀ ਕਰ ਦਿਤੀ । ਇਹ ਵੇਖ ਕੇ ਆਪ ਨੇ ਫਰਮਾਇਆ ਕਿ ਇਹ ਮੰਦਰ ਇਕ ਵਾਰੀ ਉਖੜ ਕੇ ਫਿਰ ਬਣੇਗਾ । ਸੋ ਏਸੇ ਤਰ੍ਹਾਂ ਹੀ ਹੋਇਆ ਅਤੇ ੧੮੧੮ ਬਿ ਵਿਚ ਮੀਆਂ ਮੀਰ ਵਾਲੀ ਇੱਟ ਦੀ ਸੇਧ ਉਤੇ ਫੇਰ ਬਣਿਆ, ਜਿਸ ਕਰ ਕੇ ਅੰਮ੍ਰਿਤਸਰ ਵਿਚ ਬਹੁਤ ਦੌਣਕ ਹੋ ਗਈ ।

ਗੁਰੂ ਹਰ ਗੋਬਿੰਦ ਜੀ ਦੇ ਜਨਮ ਉਪ੍ਰੰਤ ਆਪ ਦੇ ਵਤੇ ਭਾਤਾ ਭਾਈ ਪ੍ਰਿਥੀ ਚੰਦ ਨਾਲ ਗੱਦੀ ਦੇ ਵਾਰਸੀ ਬਾਰੇ ਅਣ ਬਣ ਹੋ ਗਈ। ਅੰਤ ਗੁਰੂ ਹਰ ਗੋਬਿੰਦ ਜੀ ਨੂੰ ਯੋਰ। ਸਮਝ ਕੇ ਗੱਦੀ ਦਾ ਵਾਰਸ ਬਣਾਇਆ ਗਿਆ ।

ਗੁਰਦਾਸ ਪੁਰ ਦਾ ਦੀਵਾਨ ਚੰਦੂ ਲਾਲ ਚਾਹੁੰਦਾ ਸੀ ਕਿ ਗੁਰੂ ਸਾਹਿਬ ਆਪਣੇ ਸਪੁੱਤ ਦੀ ਸ਼ਾਦੀ ਮੇਰੇ ਘਰ ਕਰ ਦੇਣ ਪਰ ਸੰਗਤ ਦੇ ਕਹੇ ਅਨੁਸਾਰ ਆਪ ਨੇ ਪਰਵਾਨ ਨ ਕੀਤਾ ਕਿਉਂ ਜੋ ਉਸ ਨੇ ਗੁਰੂ ਘਰ ਦੀ ਨਿਰਾਦਰੀ ਕੀਤੀ ਸੀ। ਉਸ ਨੇ ਆਪਣੀ ਹਤਕ ਖਿਆਲ ਕਰਦੇ ਹੋਏ ਆਪ ਨੂੰ ਕਈ ਤਰ੍ਹਾਂ ਦੇ ਦੁਖ ਆਦਿ ਦਿਤੇ । ੧੬੬੮ ਬਿ: ਵਿਚ ਜਦ ਲਾਹੌਰ ਆਇਆ ਤਾਂ ਚੰਦੁ ਨੇ ਗੁਰੂ ਗ੍ਰੰਥ ਸਾਹਿਬ ਵਿਚ ਮੁਸਲਮਾਨਾਂ ਦੀ ਨਿੰਦਿਆ ਆਦਿ ਦਸ ਕੇ ਬਾਦਸ਼ਾਹ ਨੂੰ ਭੜਕਾਣਾ ਚਾਹਿਆ ਪਰ ਗੁਰੂ ਗ੍ਰੰਥ ਸਾਹਿਬ ਦੀ ਨਿਰਪਖ ਬਾਣੀ ਸੁਣ ਕੇ ਉਹ ਖੁਸ਼ ਹੋ ਗਿਆ ਅਤੇ ਗੁਰੂ ਜੀ ਨੂੰ ਨਜ਼ਰਾਨਾ ਆਦਿ ਦੇ ਕੇ ਵਾਪਸ ਘਲ ਦਿਤਾ -

ਜਹਾਂਗੀਰ ਦੇ ਸਮੇਂ ਚੰਦੂ ਨੇ ਖੁਸਰੋ ਦੀ ਮਦਦ ਬਾਰੇ ਆਪ ਦੀ ਸ਼ਕਾਇਤ ਕੀਤੀ ਜਿਸ ਕਾਰਨ ਆਪ ਨਜ਼ਰਬੰਦ ਕਰ ਦਿਤੇ ਗਏ। ਇਸ ਸਮੇਂ ਚੰਦੂ ਨੇ ਆ ਕੇ ਫਿਰ ਆਪ ਨੂੰ ਨਾਤਾ ਪਰਵਾਨ ਕਰਨ ਲਈ ਆਖਿਆ। ਆਪ ਨੇ ਫਿਰ ਭੀ ਇਨਕਾਰ ਕੀਤਾ ਜਿਸ ਕਾਰਨ ਆਪ ਨੂੰ ਤਤੇ ਤਵਿਆਂ ਤੇ ਬਹਿ ਕੇ ਤਤੇ ਰੇਤੇ ਸਹਾਰਨੇ ਪਏ।