ਸਮੱਗਰੀ 'ਤੇ ਜਾਓ

ਪੰਨਾ:ਅਨੰਦਪੁਰੀ ਦੀ ਕਹਾਣੀ.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਲਾਕੇ ਦੀ ਪੁਰਾਣੀ ਪਵਿਤ੍ਰਤਾ

ਪੰਜ ਦਰਯਾਵਾਂ ਦੀ ਧਰਤੀ (ਪੰਜਾਬ) ਦੀ ਦਖਣ-ਪੂਰਬੀ ਗੁਠ ਵਿਚ ਢੇਰ ਚਿਰ ਤੋਂ ਹਿੰਦੂ ਰਾਜਪੂਤਾਂ ਦਾ ਰਾਜ ਚਲਾ ਆਂਵਦਾ ਹੈ। ਅਤਿ ਕਠਨ ਪਹਾੜੀ ਇਲਾਕਾ ਹੋਣ ਕਰਕੇ ਕਿਸੇ ਬਦੇਸ਼ੀ ਦਾ ਇਹਨਾਂ ਪਹਾੜੀ ਰਿਆਸਤਾਂ ਨੂੰ ਆਪਣੇ ਰਾਜ ਵਿਚ ਮਿਲਾਣ ਦਾ ਹੀਆ ਨਹੀਂ ਪਿਆ। ਇਸੇ ਹਿਸੇ ਵਿਚ ਪੰਜਾਬ ਦੀ ਸਿਰੋਮਣੀ ਨਦੀ ਸਤਲੁਜ (ਮਾਨ ਸਰੋਵਰ ਦੇ ਨਿਰਮਲ ਜਲ ਦੀ ਧਾਰ) ਉਚੇ ਉਚੇ ਬਰਫਾਨੀ ਤੇ ਡਾਢੇ ਕਰੜੇ ਪਹਾੜਾਂ ਚੋਂ ਮੋੜ ਤੋੜ ਖਾਂਦੀ, ਪਹਾੜਾਂ ਚਟਾਨਾਂ ਨਾਲ ਟਕਰਾਂਦੀ, ਕਿਤੇ ਉਨ੍ਹਾਂ ਨੂੰ ਚੀਰਦੀ ਅਤੇ ਕਿਤੇ ਮੱਥਾ ਟਕਰਾਕੇ ਮੁੜਦੀ, ਰੌਲਾ ਰੱਪਾ ਪਾਂਦੀ ਹੋਈ ਪੰਜਾਬ ਦੇ ਖੁਲ੍ਹੇ ਮੈਦਾਨੀ ਦੇਸ ਵਿਚ ਪਰਵੇਸ਼ ਕਰਦੀ ਏ। ਗੁਰੂ ਜੀ ਦੇ ਸਮੇਂ ਤੋਂ ਢੇਰ ਸਮਾਂ ਪਹਿਲਾਂ ਇਹ ਇਲਾਕਾ ਸੰਘਣਾ ਬਣ ਹੁੰਦਾ ਸੀ; ਜਿਸ ਵਿਚ ਹਾਥੀ, ਸ਼ੇਰ ਤੇ ਬਘੇਲੇ ਖੁਲ੍ਹੇ ਵਿਚਰਦੇ ਸਨ। ਇਸੇ ਕਰਕੇ ਇਸ ਇਲਾਕੇ ਦਾ ਪੁਰਾਣਾ ਨਾਉਂ 'ਹਥੌਤ' ਮਸ਼ਹੂਰ ਏ। 'ਹਥੌਤ' ਦਾ ਮਤਲਬ ਹੈ 'ਹਾਥੀਆਂ ਦਾ ਘਰ।' ਚੌਹਾਂ ਪਾਸਿਆਂ ਤੋਂ ਸ਼ਿਵਾਲਕ ਪਹਾੜ ਦੀਆਂ ਧਾਰਾਂ ਅਤੇ ਸਤਲੁਜ, ਸੁਹਾਂ ਤੇ ਸਰਸਾ ਨਦੀਆਂ ਨਾਲ ਘਿਰਿਆ ਹੋਇਆ ਇਹ ਸਰ-ਸਬਜ਼ ਤੇ ਮਨਮੋਹਣਾ ਇਲਾਕਾ ਸਾਰੇ ਦੇਸ ਨਾਲੋਂ ਨਿਖੜਿਆ ਜਿਹਾ ਹੋਇਆ ਰਿਹਾ ਹੈ। ਚੰਗੇ ਜਿਗਰੇ ਵਾਲੇ ਆਦਮੀ ਹੀ ਇਥੇ ਪੁਜ ਸਕਦੇ ਸਨ ਅਤੇ ਉਹ ਹੀ ਨਿਰਭੈ ਹੋਕੇ ਇਥੇ ਰਹਿ ਸਕਦੇ ਸਨ। ਬ੍ਰਹਮਾ ਜੀ ਦੀ ਯਾਦ ਵਿਚ ਬ੍ਰਹਮੰਡੀ ਅਤੇ ਵਸ਼ਿਸ਼ਟ ਜੀ ਦੀ ਯਾਦ ਸ਼ਤਰੁਦਰ (ਸਤਲੁਜ ਦਾ ਪੁਰਾਣਾ ਨਾਂ) ਹੈ। ਦਸਦੇ ਹਨ ਕਿ ਇਹਨਾਂ ਮਹਾਂ ਰਿਸ਼ੀਆਂ ਨੇ ਭੀ ਇਸ ਇਲਾਕੇ ਨੂੰ ਪਸੰਦ ਕੀਤਾ ਅਤੇ ਸਤਲੁਜ ਤੇ ਸੁਹਾਂ ਨਦੀਆਂ ਦੇ ਕੰਢਿਆਂ ਤੇ ਵੇਦ-ਮੰਤਰਾਂ ਦਾ ਉਚਾਰਣ ਹੋਇਆ।

ਸਮੇਂ ਨੇ ਇਕ ਗੇੜ ਖਾਧਾ ਤੇ ਇਹ ਦੇਵਤਿਆਂ ਦੀ ਧਰਤੀ

[੫]