ਪੰਨਾ:ਅਛੂਤ ਸਮਾਜ ਦੀ ਸਹਿਜ ਪੇਸ਼ਕਾਰੀ ਮੇਰੇ ਪਿਤਾ ਬਾਲੱਯਾ (ਸਵੈ ਜੀਵਨੀ).pdf/1

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਛੂਤ ਸਮਾਜ ਦੀ ਸਹਿਜ ਪੇਸ਼ਕਾਰੀ : ਮੇਰੇ ਪਿਤਾ ਬਾਲੱਯਾ (ਸਵੈ ਜੀਵਨੀ) ਸਵੈ-ਜੀਵਨੀਕਾਰ : ਵਾਈ. ਬੀ. ਸੱਤਯਾਨਾਰਾਇਣ ਅਨੁਵਾਦ : ਬਲਬੀਰ ਮਾਧੋਪੁਰੀ ਪ੍ਰਕਾਸ਼ਕ: ਨਵਯੁਗ ਪਬਲਿਸ਼ਰਜ਼, ਨਵੀਂ ਦਿੱਲੀ ਸਾਲ: 2022 ਮੁੱਲ: 450, ਪੰਨੇ : 213 -ਭਗਵੰਤ ਰਸੂਲਪੁਰੀ ਭਾਰਤੀ ਸਮਾਜ ਨੂੰ ਸਮਝਣ ਲਈ ਇਥੋਂ ਦੀ ਜਾਤੀ ਬਣਤਰ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਜਾਤੀ ਬਣਤਰ ਨੂੰ ਸਮਝਣ ਲਈ ਸਾਨੂੰ ਸਮਾਜਕ ਇਤਿਹਾਸਕਾਰੀ ਨੂੰ ਵਾਚਣਾ ਪਵੇਗਾ । ਸਮਾਜਕ ਇਤਿਹਾਸਕਾਰੀ ਦੇ ਨਿੱਗਰ ਵੇਰਵੇ ਭਾਰਤੀ ਪੱਧਰ ਦੇ ਸਮੁੱਚੇ ਸਾਹਿਤ 'ਚ ਵੇਖੇ ਤੇ ਸਮਝੇ ਜਾ ਸਕਦੇ ਹਨ । ਸਾਹਿਤ ਤੋਂ ਅੱਗੇ ਦਲਿਤ ਸਵੈ-ਜੀਵਨੀ 'ਚ ਨਿੱਗਰ ਵੇਰਵੇ ਮਿਲਦੇ ਹਨ । ਦਲਿਤ-ਅਛੂਤ ਜਾਤੀਆਂ ਵਿੱਚੋਂ ਆਏ ਵੱਖ-ਵੱਖ ਲੇਖਕਾਂ ਨੇ ਸਮੇਂ-ਸਮੇਂ ਭਾਰਤੀ ਜਾਤੀ ਬਣਤਰ ਵਿਚ ਪਿਸ ਰਹੇ ਦਲਿਤ ਸਮਾਜ ਨੂੰ ਭਰਵੇਂ ਰੂਪ ਵਿਚ ਪੇਸ਼ ਕੀਤਾ ਹੈ । ਇਨ੍ਹਾਂ ਸਵੈ-ਜੀਵਨੀਆਂ ਵਿਚ ਅਚੰਭੇ ਭਰਪੂਰ ਬਿਰਤਾਂਤ ਪੜ੍ਹਨ ਨੂੰ ਮਿਲਦਾ ਹੈ ਕਿ ਕਿਵੇਂ ਸਮਾਜ ' ਹਾਸ਼ੀਏ ਉੱਤੇ ਧੱਕ ਦਿੱਤੇ ਗਏ ਲੋਕ ਸੰਘਰਸ਼ ਕਰਕੇ ਆਪਣੀ ਸਮਰੱਥਾ ਨਾਲ ਸਮਾਜ ਦੇ ਮੁੱਖ ਧਾਰਾ ਦਾ ਅੰਗ ਬਣੇ । ਇਸ ਪਿਛੇ ਉਨ੍ਹਾਂ ਦਾ ਗਿਆਨਵਾਨ ਹੋਣਾ ਤੇ ਸਮਾਜਕ ਸੂਝ ਦਾ ਹੋਣਾ ਮੰਨਿਆ ਗਿਆ ਹੈ । ਇਨ੍ਹਾਂ ਸਵੈ-ਜੀਵਨੀਆਂ 'ਚ 'ਵਿੱਦਿਆ' ਇਕ ਚਿਹਨ ਦੇ ਤੌਰ ਤੇ ਬਿਰਤਾਂਤ ਦਾ ਹਿੱਸਾ ਬਈ ਹੈ ਜਿਸ ਰਾਹੀਂ ਉਹ ਆਪਣੀ ਬੌਧਿਕ ਸਮਰੱਥਾ ਰਾਹੀ ਗਿਆਨਵਾਨ ਬਣੇ ਤੇ ਆਰਥਕ ਤੌਰ ਦੇ ਵਿੱਦਿਆ ਰਾਹੀ ਉੱਪਰ ਉੱਠੋ । ਇਹ ਵਰਤਾਰਾ ਚਾਹੇ ਉੱਤਰੀ ਭਾਰਤ ਦਾ ਹੋਵੇ ਜਾਂ ਮੱਧ ਭਾਰਤ ਜਾਂ ਦੱਖਣੀ ਭਾਰਤ ਦਾ । ਅਜਿਹੀ ਹੀ ਦੱਖਣੀ ਭਾਰਤ ਦੇ ਅਛੂਤ ਪਰਿਵਾਰ ਦੀ ਸਮਾਜਕ ਇਤਿਹਾਸਕਾਰੀ ਕੀਤੀ ਗਈ ਹੈ ਸਵੈ-ਜੀਵਨੀ 'ਮੇਰੇ ਪਿਤਾ ਬਾਲੱਯਾ' ਵਿੱਚ । ਇਸ ਰਾਹੀ ਅਸੀਂ ਜਾਤੀ ਬਣਤਰ ਦੀਆਂ ਪੀਡੀਆਂ ਗੰਢਾਂ ਨੂੰ ਸਮਝ ਸਕਦੇ ਹਾਂ । ਜਿਹੜੀਆਂ ਗੰਢਾਂ ਵਿੱਦਿਆ ਨਾਲ ਖੁੱਲ੍ਹਦੀਆਂ ਹਨ। ਸਵੈ-ਜੀਵਨੀਕਾਰ ਵਾਈ. ਬੀ. ਸੱਤਯਾਨਾਰਾਇਣ ਤੈਲਗੂ ਭਾਸ਼ਾ ਦਾ ਲੇਖਕ ਹੈ । ਉਹਦਾ ਵਿਸ਼ਾ ਸਾਹਿਤ ਨਹੀਂ ਵਿਗਿਆਨ ਹੈ । ਉਸਦੇ ਪੁਰਖੇ ਤੇਲੰਗਾਨਾ-ਆਂਧਰਾ ਪ੍ਰਦੇਸ਼ ਦੇ ਪੇਂਡੂ ਖੇਤਰਾਂ ਵਿਚ ਨਰਕੀ ਜ਼ਿੰਦਗੀ ਜਿਉਂਦੇ ਰਹੇ ਸਨ । ਸੱਤਯਾਨਾਇਣ ਨੇ ਇਸ ਸਵੈ-ਜੀਵਨੀ ਵਿਚ ਪ੍ਰਚੱਲਤ ਮਿੱਥ ਕਿ ਅਛੂਤ ਦਲਿਤ ਦਿਮਾਗੀ ਤੌਰ ਤੇ ਬੁੱਧੀਹੀਣ ਹੁੰਦੇ ਹਨ, ਨੂੰ ਸਾਇੰਸ ਦੀ ਉੱਚ ਵਿੱਦਿਆ ਪ੍ਰਾਪਤ ਕਰਕੇ ਤਰਕ ਨਾਲ ਤੋੜਿਆ ਹੈ । ਕੇਵਲ ਉਹ ਹੀ ਨਹੀਂ ਬਲਕਿ ਉਹਦੇ ਤਿੰਨ ਭਰਾ ਵੀ ਸਾਇੰਸ ਵਿਚ ਕਾਲਜ ਪ੍ਰੋਫੈਸਰ ਦੇ ਅਹੁਦੇ ਤੱਕ ਪਹੁੰਚਦੇ ਹਨ।