ਸਮੱਗਰੀ 'ਤੇ ਜਾਓ

ਪੰਨਾ:ਅਨੋਖੀ ਭੁੱਖ.pdf/71

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ. ੪ .

ਕੁਸਮਲਤਾ ਦੀ ਕਹਾਣੀ

ਮੈਂ ਬਲਬੀਰ ਨੂੰ ਪੁਛਿਆ, ਤੁਸੀਂ ਸ਼ੁਕਲਾ ਨਾਲ ਵਿਆਹ ਕਰੋਗੇ ?

ਬਲਬੀਰ-ਕਰਾਂਗਾ ਤੇ ਸਭ ਕੁਝ ਠੀਕ ਹੈ।

ਮੈਂ-ਅਜੇ ਵੀ ਠੀਕ ਹੈ। ਸ਼ੁਕਲਾ ਆਪਣੀ ਸੰਪਤੀ ਤਾਂ ਮੈਨੂੰ ਦੇ ਰਹੀ ਹੈ ?

ਬਲਬੀਰ-ਮੈਂ ਸ਼ੁਕਲਾ ਨਾਲ ਵਿਆਹ ਕਰਾਂਗਾ- ਉਸਦੀ ਸੰਪਤੀ ਨਾਲ ਨਹੀਂ।

ਮੈਂ-ਧਨ ਦੇ ਲਾਲਚ ਕਰਕੇ ਤਾਂ ਉਹਦੇ ਨਾਲ ਵਿਆਹ ਕਰਨਾ ਚਾਹੁੰਦੇ ਸੋ ?

ਬਲਬੀਰ-ਜਿਸ ਤਰਾਂ ਦਾ ਕੋਈ ਹੁੰਦਾ ਹੈ, ਉਸੇ ਤਰਾਂ ਦਾ ਹੀ ਹਰ ਕੋਈ ਉਹਨੂੰ ਨਜਰੀਂ ਆਉਂਦਾ ਹੈ।

ਮੈਂ-ਮੇਰਾ ਇਹ ਪ੍ਰਯੋਜਨ ਨਹੀਂ,ਕਿ ਤੁਸੀਂ ਲਾਲਚੀ ਹੋ, ਮੈਂ ਕੇਵਲ ਇਹ ਪੁਛਦੀ ਹਾਂ ਕਿ ਸਭ ਕੁਝ ਛੱਡਕੇ ਅੰਨ੍ਹੀ ਕੰਨਿਆਂ ਨਾਲ ਵਿਆਹ ਕਰਨ ਦਾ ਕੀ ਕਾਰਨ ਹੋ ਸਕਦਾ ਹੈ।

ਬਲਬੀਰ-ਕੀ ਤੂੰ ਆਪਣੇ ਬੁਢੇ ਪਤੀ ਨੂੰ ਕੇਵਲ ਉਸ ਦੇ ਧਨ ਦੇ ਕਾਰਨ ਹੀ ਚਾਹੁੰਦੀ ਹੈਂ ?

ਮੈਂ-ਕਿਸੇ ਦੇ ਮੂੰਹ ਉਤੇ ਉਸਦੇ ਸਵਾਮੀ ਨੂੰ ਬੁਢਾ ਕਹਿਣਾ

੭੪.