ਪੰਨਾ:ਅਨੰਦਪੁਰੀ ਦੀ ਕਹਾਣੀ.pdf/3

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੧ਓ ਸਤਿਗੁਰ ਪ੍ਰਸਾਦਿ॥
ਅਨੰਦਪੁਰੀ ਦੀ ਕਹਾਣੀ

ਧੰਨਯ ਅਨੰਦਪੁਰ ਨਗਰ ਹੈ ਜਹਿ ਵਿਚਰੇ ਦਸਮੇਸ਼,
ਧੰਨਯ ਸਿੰਘ ਜੋ ਪ੍ਰੇਮ ਕਰ ਹਾਜ਼ਰ ਰਹੇ ਹਮੇਸ਼।

ਮੁਖ-ਬੰਦ

ਅਨੰਦਪੁਰੀ, ਕਲਗੀਆਂ ਵਾਲੇ ਸੱਚੇ ਪਾਤਸ਼ਾਹ ਦੀ ਅਨੰਦਪੁਰੀ, ਕਿਹਾ ਸੁਹਣਾ ਨਾਮ ਏ। ਕਿਹੜਾ ਸਿਖ ਹਿਰਦਾ ਏ ਜੋ ਇਹ ਨਾਮ ਸੁਣ ਕੇ ਖਿੜ ਨਹੀਂ ਪੈਂਦਾ? ਕਿਹੜਾ ਸਿਖ ਸਿਰ ਏ, ਜਿਹੜਾ ਇਹ ਪਵਿਤ੍ਰ ਨਾਂ ਸੁਣ ਕੇ ਸਤਿਕਾਰ ਨਾਲ ਝੁਕ ਨਹੀਂ ਜਾਂਦਾ? ਕਿਹੜਾ ਦਿਲ ਏ, ਜਿਸ ਅੰਦਰ ਇਹ ਮਨਮੋਹਣਾ ਨਾਂ ਮਿੱਠੀ ਮਿੱਠੀ ਝਰਨਾਟ ਨਹੀਂ ਛੇੜ ਦਿੰਦਾ? ਕਿਹੜਾ ਕਾਲਜਾ ਏ, ਜੋ ਇਸ ਪਿਆਰੇ ਦੀ ਪਿਆਰੀ ਪੁਰੀ ਦਾ ਨਾਂ ਸੁਣਕੇ ਇਸ ਦੇ ਦਰਸ਼ਨਾਂ ਦੇ ਚਾਓ ਵਿਚ ਉਛਲ ਉਛਲ ਨਹੀਂ ਪੈਂਦਾ? ਇਹ ਹੋਵੇ ਭੀ ਕਿਉਂ ਨਾ? ਇਸ ਪੁਰੀ ਨੂੰ ਮਾਣ ਏ ਜੋ ਸ੍ਰੀ ਦਸਮੇਸ਼ ਜੀ ਨੇ ਆਪਣੀ ਬੈਤਾਲੀ ਸਾਲ ਦੀ ਆਯੂ ਵਿਚੋਂ ਲਗ ਭਗ ਤੇਤੀ ਸਾਲ (ਸਾਰੀ ਆਯੂ ਦਾ ੩ ਬਟਾ ੪ ਹਿਸਾ) ਇਸ ਨੂੰ ਆਪਣੀ ਅਸਚਰਜ ਲੀਲਾ ਦੀ ਰੰਗਭੂਮੀ ਬਣਾਇਆ। ਸੰਸਾਰ ਅਤੇ ਖਾਸ ਤੌਰ ਤੇ ਭਾਰਤਵਰਸ਼ ਦੇ ਦੁਖ ਤੇ ਕਲੇਸ਼ ਹਰਨ ਲਈ ਇਥੇ ਹੀ ਖਾਲਸਾ ਪੰਥ ਸਾਜ ਕੇ ਇਸ ਨਗਰੀ

[੩]