ਪੰਨਾ:ਅਰਸ਼ੀ ਝਲਕਾਂ.pdf/142

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਜਿਹੜਾ ਦੇਸ਼ ਤੇ ਕੌਮ ਦੀ ਮੰਗ ਵੇਲੇ,
ਸੀਸ ਲਾਹ ਕੇ ਤੱਲੀ ਤੇ ਧਰ ਸੱਕੇ ।
ਜਿਹੜਾ ਚੌਧਰ ਤਿਆਗ ਕੇ ਚਾਕ ਹੋਵੇ,
ਹੀਰ ਸਮਝ ਜੇਹੜਾ ਮੌੜ ਵਰ ਸੱਕੇ ।
ਜ਼ੁਲਮ ਜ਼ਬਰ ਵਦਾਨ ਦੀ ਸੱਟ ਜੇਹੜਾ,
ਅਹਿਰਨ ਹਿਕ ਬਣਾ ਕੇ ਜਰ ਸੱਕੇ ।
ਜਿਹੜਾ ਦੇਵੀ ਕੁਰਬਾਨੀ ਰਿਜਾਨ ਖਾਤਰ,
ਅਪਣਾ ਸਿਰ ਸਿਰ-ਵਾਰਨਾ ਕਰ ਸਕੇ ।

ਜਿਹੜਾ ਤੀਰ ਬਣ ਵੇਰੀ ਦੀ ਹਿੱਕ ਅੰਦਰ,
ਸਿੱਧਾ ਤੁਕ ਨਿਸ਼ਾਨੇ ਤੇ ਠੁਕਦਾ ਰਹੇ ।
ਗੀਦੀ ਜਾਣ ਕੇ ਟੋਲਾ ਅਪਰਾਧੀਆਂ ਦਾ,
ਜੇਹੜਾ ਸ਼ੇਰ ਵਾਗੂੰ ਸਾਹਵੇਂ ਬੁਕਦਾ ਰਹੇ।

ਛੱਤਨ ਵਾਸਤੇ ਧਰਮ ਦਾ ਮਹਿਲ ਜੇਹੜਾ,
ਗੇਲੀ ਵਾਂਗ ਆਰੇ ਹੇਠਾਂ ਬਹਿ ਜਾਵੇ ।
ਗੰਡਨ ਵਾਸਤੇ ਕੌਮ ਦੀ ਡੋਰ ਟੁੱਟੀ,
ਜੇਹੜਾ ਚਰਖੜੀ ਤੇ ਚੜ੍ਹ ਕੇ ਲਹਿ ਜਾਵੇ ।
ਰਖਣ ਵਾਸਤੇ ਸਿੱਖੀ ਦਾ ਸਿਦਕ ਸਾਬਤ,
ਬੰਦ ਬੰਦ ਹੋਣਾ ਜੋਹੜਾ ਸਹਿ ਜਾਵੇ ।
ਸੂਰਮ-ਗਤੀ ਦੀ ਸੂਰਮਾ ਪਰਖ ਵੇਲੇ,
ਹਿੱਕ ਡਾਹ ਹਾਥੀ ਨਾਲ ਡਹਿ ਜਾਵੇ ।

ਪਾਵੇ ਗਰਜ ਕੇ ਭੈਮਸਾ ਬਿਜਲੀਆਂ ਨੂੰ,
ਜੋ ਮੈਦਾਨ ਵਿਚ ਜੂਝਨਾ ਫਾਗ ਜਾਣੇ।

੧o.