ਪੰਨਾ:ਅਰਸ਼ੀ ਝਲਕਾਂ.pdf/143

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿਦ੍ਹੇ ਦਿਲ ਵਿਚ ਦਰਦ ਨੂੰ ਥਾਂ ਹੋਵੇ,
ਲੱਗਣ ਕੌਮ ਲੇਖੇ ਚੰਗੇ ਭਾਗ ਜਾਣੇ ।

ਧੀਰਜ ਹੋਵੇ ਨਿਮਾਣਿਆਂ ਮਾੜਿਆਂ ਦੀ,
ਜ਼ੁਲਮ ਝਖੜਾਂ ਲਈ ਹਨੇਰ ਹੋਵੇ ।
ਛਕੇ ਵੰਡ ਕੇ ਤੇ ਕਰੇ ਕਿਰਤ ਸੱਚੀ,
ਸਖੀ ਹੱਥ ਦਾ ਦਿਲ ਦਾ ਦਲੇਰ ਹੋਵੇ ।
ਗਰਜ ‘ਜਿਥੇ’ ਦੇ ਥੰਮ ਹਲਾ ਦੇਵੇ,
ਥਜਰ ਹੋਂਸਲਾ ਜਿਗਰ ਸੁਮੇਰ ਹੋਵੇ ।
ਜਿਹੜਾ ਸਿਰ ਦੇ ਕੇ ਕਰੇ ਉਂਨ ਪੂਰੀ,
ਕੌਮੀ ਅਣਖ ਦੇ ਵਾਸਤੇ ਢੇਰ ਹੋਵੇ ।

ਜਿਦੀ ਨਿੱਗ੍ਹਾ ਦੇ ਵਿਚ ਜਹਾਨ ਅੰਦਰ,
ਸਭ ਤੋਂ ਕੀਮਤੀ ਕੌਮੀ ਨਿਸ਼ਾਨ ਹੋਵੇ ।
‘ਚਮਕ’ ਕੌਮ ਨੂੰ ਜੋ ਚਾਰ ਚੰਦ ਲਾਵੇ,
ਸੱਚੇ ਦਰ ਉਹ ਸਿੱਖ ਪ੍ਰਵਾਨ ਹੋਵੇ ।

੧੧.