ਪੰਨਾ:ਅਰਸ਼ੀ ਝਲਕਾਂ.pdf/146

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੁਰਿਆ ਮਾਂਦਰੀ ਛੱਡ ਪਟਾਰੀਆਂ ਨੂੰ,
ਕਿਸੇ ਹੋਰ ਤੋਂ ਕੀਲੇ ਨਹੀਂ ਨਾਗ ਰਹਿਣੇ।

ਅਜ ਤੀਕ ਸੀ ਪਰ ਉਪਕਾਰ ਜਿਥੇ,
(ਕਲ) ਖੁਦ-ਗ਼ਰਜ਼ੀਆਂ ਦੇ ਭਾਂਬੜ ਭੜਕਨੇ ਨੇ ।
ਹੱਥੀ ਲਾਈ ਪਨੀਰੀ ਤੇ ਰੜਕ ਖਾ ਖਾ,
ਬਦਲ ਗੜੇ ਵਾਲੇ ਬਿਦ ਬਿਦ ਕੜਕਨੇ ਨੇ ।
ਭੱਖਨ ਵਾਲੜੇ ਵੈਰੀ ਦੇ ਕਾਲਜੇ ਨੂੰ,
ਤੀਰ ਅਪਣੀ ਆਂਦਰੀ ਰੜਕਨੇ ਨੇ ।
ਲਗੇ ਹੋਏ ਸਾਣਾਂ ਉਤੇ ਓਪਰੇ ਲਈ,
ਖੰਡੇ ਜਿਗਰ ਦੀ ਸਾਂਝ ਤੇ ਖੜਕਨੇ ਨੇ ।

‘ਚਮਕ’ ਪਤਾ ਨਹੀਂ ਜੌਹਰੀ ਦੀ ਹੋਂਦ ਬਾਝੋਂ,
ਕੀ ਵਿਚਾਰੇ ਕੋਹਨੁਰ ਦਾ ਹਾਲ ਹੋਵੇ ।
ਕੇਹੜੇ ਪਤਨਾਂ ਤੇ ਅੰਨ-ਜਲ ਫਿਰੇ ਧਕੀ,
ਕੀਹ ਮਾਸੂਮ ਦਲੀਪ ਦੇ ਨਾਲ ਹੋਵੇ ।

੧੪.