ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਚਿਤਾਵਨੀ
ਸ਼ੇਰਾ ਜੀਵਨ ਜੋਗਿਆ, ਨੀਂਦੋਂ ਅੱਖ ਪਰਤਾ।
ਚੰਨਾ ਤੇਰੀ ਗਾਫਲੀ, ਝੂਗਾ ਲਿਆ ਲੁਟਾ।
ਤੇਰੇ ਸੁਤੇ ਸਮੇਂ ਨੇ, ਸੁੱਟੀ ਬਦਲ ਹਵਾ।
ਕੋਹਾਂ ਬੱਧੀ ਵਿੱਥ ਤੇ, ਹੋ ਗਏ ਸਕੇ ਭਰਾ।
ਦਿਲੀਂ ਬੈਹ ਗਏ ਵਿਤਕਰੇ, ਉੱਡੇ ਆਦਰ ਭਾ।
ਸਿਰ ਦੇ ਵੈਰੀ ਬਣ ਗਏ, ਕਰ ਕਰ ਕਈ ਬਨਾ।
ਚੁਕ ਚੁਕਾ ਕੇ ਦੂਤੀਆਂ, ਦਿਤੇ ਵੀਰ ਲੜਾ।
ਖੂੰੰਨ ਖਰਾਬੇ ਵੇਖ ਕੇ, ਲਾਹੇ ਮੰਨਦੇ ਚਾ।
ਉਸਲ ਵਟੇ ਭੰਨ ਕੇ, ਪਿਆ ਨਾ ਗਿਲ ਗਵਾ।
ਉੱਠ ਹੰਭਲਾ ਮਾਰ ਕੇ, ਡਿਗੇ ਵੀਰ ਉਠਾ।
ਕਢ ਤੁਅੱਸਬ ਦਿਲਾਂ ਦੇ, ਪਾਏ ਫਰਕ ਮਿਟਾ।
ਮੁੜਕੇ ਬਾਹਵਾਂ ਟੂਟੀਆਂ, ਜੀਵੇਂ ! ਗਲ ਨੂੰ ਲਾ।
ਖੋਲ੍ਹ ਗੁੰਝਲਾਂ ਦਿਲ ਦੀਆਂ, ਬੀਬਾ ਬਦਲ ਸੁਭਾ।
ਜੜ੍ਹ੍ਹੀ ਪਿਆ ਇਤਫਾਕ ਦੀ, ਦੂਈ ਰੋਗ ਹਟਾ।
ਰਾਹ ਦੇ ਕੰਡੇ ਹੁੰਝਕੇ, ਕਰਦੇ ‘ਚਮਕ’ ਸਫਾ।
ਜ਼ੁਲਮ ਜ਼ੰਜੀਰਾਂ ਤੋੜਕੇ, ਮਰਦੀ ਮਾਂ ਬਚਾ ।
੨੦