ਪੰਨਾ:ਅਰਸ਼ੀ ਝਲਕਾਂ.pdf/164

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਰੀਬੀ ਬੀ ਕਈ ਫੁਲ ਟਹਿਣੀ ਤੋਂ ਟੂਟੇ।
ਕਈ ਸਜ-ਵਿਹਾਈਆਂ ਦੇ ਸੰਧੂਰ ਲੁੱਟੇ।
ਕਈ ਦਿਲ ਚਲੇ ਇਸ ਤੋਂ ਮਜਬੂਰ ਹੋ ਗਏ।
ਲਿਆ ਫਾਹੇ ਦਾ ਝੂਟਾ ਮਨਸੂਰ ਹੋ ਰਏ।

ਗਰੀਬੀ ਚੁਫੇਰੇ ਭੁਖਾਂ ਦੀ ਅਬਾਦੀ।
ਫਿਕਰ ਹਉਕੇ ਹਾਵਾਂ ਦੀ ਗੁੰਜਾਨ ਵਾਦੀ।
ਗਰੀਬੀ ਦੇ ਫੱਟ ਤੇ ਦਵਾ ਕੋਈ ਨਹੀਂ ਲੱਗਦੀ।
ਗਰੀਬੀ ਦੇ ਕੋਠੇ ਚ ਬਤੀ ਨਹੀਂ ਜੱਗਦੀ।

ਕਿਸੇ ਮਿੱਠੇ ਸੁਫਨੇ ਦੀ ਧੁੰਧਲੀ ਕਹਾਨੀ।
ਕੰਧਾਂ , ਦੀਆਂ ਤੇੜਾਂ ਸੁਨਾਵਨ ਜ਼ਬਾਨੀ।
ਗਰੀਬੀ ਦੇ ਵੇਹੜੇ ਖੁਸ਼ਹਾਲੀ ਕਦੇ ਨਹੀਂ।
ਦੀਵਾਲਾ ਹਮੇਸ਼ਾਂ ਦੀਵਾਲੀ ਕਦੇ ਨਹੀਂ।

ਅਮੀਰੀ ਦਾ ਕੁਤਾ ਨਾ ਸੰੁਘੇ ਮਿਠਾਈਆਂ।
ਗਰੀਬੀ ਦਏ ਟੁਕਰਾਂ ਨੂੰ ਦੁਹਾਈਆਂ।
‘ਚਮਕ’ਨਿਰਧਨੀ ਕੋਲੋਂ ਹੈਵਾਨ ਚੰਗਾ।
ਗਰੀਬੀ ਦੇ ਜੀਵਨ ਤੋਂ ਮਰ ਜਾਨ ਚੰਗਾ।

੩੦