ਪੰਨਾ:ਅਰਸ਼ੀ ਝਲਕਾਂ.pdf/169

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਾਰ

ਸਾਹਿਬ ਅਜੀਤ ਸਿੰਘ ਜੀ

ਜਾਂ ਜੋੜੇ ਦਲ ਜਰਵਾਣਿਆਂ, ਦਿਲ ਮਤਾ ਪਕਾ ਕੇ।
ਓਹਨਾਂ ਚੁਣੇ ਬਹਾਦਰ ਸੂਰਮੇ, ਸਭ ਠੋਕ ਵਜਾ ਕੇ।
ਓਹਨਾਂ ਪਕੇ ਕਰ ਲਏ ਹੋਰ ਵੀ, ਸੌ ਕਸਮਾਂ ਪਾ ਕੇ।
ਓਹਨਾਂ ਭੱਥੀਂ ਭਰੇ ਕਰੰੁਡੀਏ, ਵੱਟ ਡਾਢੇ ਖਾ ਕੇ।
ਓਹਨਾਂ ਨੇਜ਼ੇ ਤਿੱਖੇ ਕਰ ਲਏ, ਸਾਨਾਂ ਤੇ ਲਾ ਕੇ।
ਓਹਨਾਂ ਘੋੜੇ ਤਰਤ ਸ਼ੰਗਾਰ ਲਏ, ਜੀਨਾਂ ਕਸਵਾਕੇ।
ਓਹ ਮਾਰਨ ਨਾਹਰੇ ਅਲੀ ਦੇ, ਤੇਗਾਂ ਲਿਸ਼ਕਾ ਕੇ।
ਓਹਨਾਂ ਕੀਤਾ ਰੁਖ ‘ਚਮਕੌਰ’ ਦਾ, ਨੌਬਤ ਖੜਕਾ ਕੇ।

ਓਹਨਾਂ ਦੇ ਦੇ ਡਬਲ ਨਿਹਾਰੀਆਂ, ਘੋੜੇ ਮੱਛਰਾਏ।
ਓਹਨਾਂ ਬੱਧੀਆਂ ਪੱਗਾਂ ਘੋਟ ਕੇ, ਫੁੰਦੇ ਲਮਕਾਏ।
ਓਹਨਾਂ ਗਜ਼ ਗਜ਼ ਹਿੱਕਾਂ ਚੌੜੀਆਂ, ਤੇ ਬਿਲੇ ਲਾਏ।
ਓਹਨਾਂ ਮਣ ਮਣ ਲੋਹਾ ਕੁਟ ਕੇ, ਗੱਲ ਬਖ਼ਤਰ ਪਾਏ।

੩੫