ਪੰਨਾ:ਅਰਸ਼ੀ ਝਲਕਾਂ.pdf/170

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਓਹਨਾਂ ਹੱਥ ਹੱਥ ਉੱਚੇ ਸਿਰਾਂ ਤੋਂ, ਹੱਥ ਨੇਜ਼ੇ ਚਾਈਂ।
ਓਹਨਾਂ ਵੱਟੀ ਵੱਟੀ ਤੇਲ ਲਾ, ਬੋਦੇ ਲਿਸ਼ਕਾਏ।
ਓਹਨਾਂ ਗਿਠ ਗਿਠ ਮੁਛਾਂ ਲੰਮੀਆਂ ਨੂੰ, ਤਾਂ ਚੜਾਏ।
ਓਹਨਾਂ ਲਾਲ ਨਾਹਰੇ ਹੈਦਰੀ, ਸਤ ਅਰਸ਼ ਹਿਲਾਏ।

ਤਦ ਸਿੰਘਾਂ ਕਮਰਾਂ ਕੱਸੀਆਂ, ਸੁਣ ਢੋਲ ਢਮੱਕੇ।
ਓਹ ਪਹੁੰਚੇ ਵਿਚ ਮੈਦਾਨ ਦੇ, ਵਿੱਚ ਅੱਖ ਝਮੱਕੇ।
ਸੀ ਲਸ਼ਕਰ ਗਿਣਤੀ ਸੇਆਂ ਦੀ, ਤੇ ਸਿੰਘ ਦਹ ਕੇ।
ਪਰ ਲਾੜੇ ਮੌਤ ਵਿਹਾਝਣੋ, ਕੱਦ ਝਿਜਕੇ ਝੱਕੇ।
ਓਹਨਾਂ ਰੋਹ ਆਪਣੇ ਅੰਦਰੀਂ, ਵਰਿਆਂ ਦੇ ਡੱਕੇ।
ਓਹ ਅ ਖਨ ਸਿੰਘੋ ਸੂਰਿਓਂ , ਛੱਡ ਜਕੋ ਤੱਕੇ।
ਤੁਸੀਂ ਮੋੜੋ ਸ਼ਾਹੀ ਫੌਜ ਨੂੰ, ਹਿੱਕਾਂ ਦੇ ਧੱਕੇ।
ਤੁਸੀਂ ਜਹੇ ਭਜਾਓ ਦੱਬਕ ਕੇ, ਸਾਹ ਕੱਢਨ ਮੱਕੇ।

ਤਦ ਆ ਕੇ ਆਹਮੋਂ ਸਾਹਮਣੇ, ਦੋਵੇਂ ਦੱਲ ਜੱੁਟੇ।
ਕੱਢ ਜੀਭਾਂ ਫਨੀਅਰ ਸ਼ੂਕਦੇ, ਦੋ ਪਾਸੀਂ ਛੁੱਟੇ।
ਓਥੇ ਘੇਰਾ ਘੱਤ ਪਿਆਦਿਆ, ਕਈ ਫੀਲੇ ਕੁੱਟੇ।
ਓਥੇ ਸਿਰ ਰੁੜਦੇ ਵਿਚ ਰੱਤ ਦੇ, ਧੜ ਤੜਫਨ ਬੁੱਟੇ।
ਓਥੇ ਜੋਧੇ ਅੱਖਾਂ ਮੀਟ ਗਏ, ਕਈ ਚੋਗ ਨਖੱੁਟੇ।
ਕਈ ਆਏ ਚੰਦ ਗਰੈਹਣ ਵਿਚ, ਕਈ ਤਾਰੇ ਟੁੱਟੇ।
ਓਥੇ ਕਈ ਕਾਫਲੇ ਕਾਲ ਨੇ, ਦਿਨ ਦੀਵੀਂ ਲਏ।
ਯਮ ਬੌਂਦਲ ਗਏ ਯਮਰਾਜ ਦੇ, ਕਰ ਗਿਣਤੀ ਹੱੁਟੇ।

ਓਥੇ ਨਹਿਰ ਰੱਤ ਦੀ ਵੱਗ ਤੁਰੀ, ਭਰ ਟੋਇ ਖੱਡੇ।
ਓਥੇ ਸੁਸਰੀ ਸੌਂ ਗਏ ਸੂਰਮੇਂ, ਜਿਉਂ ਮੇਥੀਂ ਗੱਡੇ।

੩੬