ਪੰਨਾ:ਅਰਸ਼ੀ ਝਲਕਾਂ.pdf/171

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਓਥੇ ਛੱਕਾ ਬਣ ਗਏ ਕਾਲ ਦਾ, ਕਈ ਵਾਂਗਰ ਡੱਡੇ।
ਓਥੇ ਕਈ ਰੂਹਾਂ ਨੇ ਜੁੱਸਿਆਂ ਦੇ, ਰਿਸ਼ਤੇ ਛੱਡੇ।
ਓਥੇ ਪੈ ਗਏ ਇਕੇ ਫਰਸ਼ ਤੇ, ਛੋਟੇ ਤੇ ਵੱਡੇ।
ਸਿਰ ਲਹਿ ਕੇ ਭੂੰਞੇ ਜਾ ਪਏ, ਰਹੇ ਆਨੇ ਟੱਡੇ।
ਓਥੇ ਖੱਪਰ ਪੀ ਪੀ ਕਾਲਕਾ, ਤਾ ਦਿਲ ਦੇ ਕੱਢੇ।
ਇਕ ਵਾਰ ਨਾਲ, ਅਸਵਾਰ ਜੀਨ ਤੇ ਘੋੜੇ ਵੱਢੇ।

ਆ ਕਲਗੀਧਰ ਦੇ ਸਾਹਮਣੇ, ਲਾਹ ਸ਼ਰਮਾਂ ਸੰਗਾਂ।
ਹੱਬ ਬਨ ਅਜੀਤ ਇਉਂ ਬੋਲਿਆ, ਮੈਂ ਮੰਗ ਇਕ ਮੰਗਾਂ।
ਮੇਰੇ ਅੰਦਰੋਂ ਉਛਲ ਪੈਣ ਨੂੰ, ਅਜ ਬਾਹਰ ਉਮੰਗਾਂ।
ਮੇਰਾ ਚਿਤ ਉਬਾਲੇ ਖਾ ਰਿਹਾ, ਕਈ ਚੜ੍ਹਨ ਤਰੰਗਾਂ।
ਮੈਂ ਲਾਹ ਲਾਹ ਕੇ, ਸਿਰ ਵੈਰੀਆਂ ਦੇ ਨੇਜ਼ੇ ਟੰਗਾਂ।
ਮੈਂ ਖੇਡਾਂ ਹੋਲੀ ਰੱਤ ਦੀ, ਰਣ-ਭੂਮੀ ਰੰਗਾਂ।
ਮੈਂ ਪਲ ਵਿਚ ਲੰਮੀਆਂ ਪਾ ਦਿਆਂ, ਲੰਗਾਂ ਦੀ ਲੰਗਾਂ।
ਮੈਂ ਵੇਖਾਂ ਲਾੜੀ ਜਿੱਤ ਦੀ, ਬਾਂਹ ਛਣਕਣ ਵੰਗਾਂ।

ਤਕ ਜੋਸ਼ ਲਾਲ ਦਾ ਦਸਮ ਗੁਰ, ਬੁਲੀ ਮੁਸਕਾਏ।
ਤੇ ਬਿਰਤੀ ਜੋੜ ਅਕਾਲ ਵਿਚ, ਸੌ ਸ਼ੁਕਰ ਮਨਾਏ।
ਸਭ ਗਲ ਹੈ ਤੇਰੇ ਹੁਕਮ ਵਿਚ, ਜੋ ਬਣੇ ਬਣਾਏ।
ਮੈਂ ਸਿਰ ਮਥੇ ਤੇ ਮੰਨਨਾ, ਜੋ ਤੇਰੀ ਰਜ਼ਾਏ।
ਤਦ ਚਾ ਥੀਂ ਬਰਖੁਰਦਾਰ ਦੇ, ਬਸਤਰ ਬਦਲਾਏ।
ਤੇ ਢੁਕਵੇਂ ਸੋਹਣੇ ਰੀਝ ਦੇ, ਨਾਲ ਸ਼ਸਤਰ ਲਾਏ।
ਚੁੰਮ ਮਥਾ ਮੁੰਹਾਂ ਆਖਿਆ, ਵਾਹਿਗੁਰੂ ਸਹਾਏ।
ਚੜ ਘੋੜੀ ਸਾਹਿਬ ਅਜੀਤ ਸਿੰਘ, ਆਕਾਲ ਗਜਾਏ।

੩੭