ਪੰਨਾ:ਅਰਸ਼ੀ ਝਲਕਾਂ.pdf/172

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹ ਵੜਿਆ ਵੈਰੀ ਦਲਾਂ ਦੇ,ਵਿੱਚ ਮਾਰ ਦੜੱਗੇ।
ਉਸ ਲਾਹ ਲਾਹ ਕੇ ਸਿਰ ਤੇਗ ਦੇ, ਨੁਕੇ ਤੇ ਟੰਗੇ।
ਉਸ ਸ਼ੁੱਸਰੀ ਵਾਂਗ ਸੁਆ ਦਿਤੇ, ਕਈ ਚੰਗੇ ਚੰਗੇ।
ਜੋ ਰਤਾ ਵੀ ਛੋਹਵੇ ਧਾਰ ਨੂੰ, ਨਾ ਪਾਣੀ ਮੰਗੇ।
ਓਥੇ ਵਡੇ ਖੰਨੀ ਖਾਨ ਵੀ, ਪੈ ਗਏ ਚੁਰੰਗੇ।
ਉਸ ਜਮ ਪੁਰ ਤੋਰੇ ਪਲਾਂ ਵਿਚ, ਅਨਗਿਣਤ ਬਰੰਗੇ।
ਉਸ ਤੇਗ ਕੁੜੀ ਮੁਟਿਆਰ ਦੇ, ਕਈ ਸਾਲੁ ਰੰਗੇ।
ਉਸ ਕਲਗੀਧਰ ਦੇ ਲਾਡਲੇ, ਕਰ ਸੁਟੇ ਕੰਘੇ।

ਜਾਂ ਖਾ ਗਈ ਵੈਰੀ ਦਲਾਂ ਨੂੰ, ਓਹਦੀ ਤੇਗ ਭਵਾਨੀ।
ਜਾਂ ਅੱਧ ਪਚੱਧਾ ਰਹਿ ਗਿਆ, ਓਹ ਕਟਕ ਪਠਾਨੀ!
ਜਾਂ ਹੁੰਦੀ ਦੇਖੀ ਚਿੜੀ ਤੋਂ, ਬਾਜਾਂ ਨੇ ਹਾਨੀ।
ਤਦ ਪੈ ਗਈ ਦਿਲੀ ਪਝੱਤਰੀ, ਵਧ ਗਈ ਹੈਰਾਨੀ।
ਤਦ ਮੁਗਲਾਂ ਹਲਾ ਬੋਲਿਆ, ਖਾ ਦਿਲੋਂ ਗਿਲਾਨੀ।
ਕਿਸੇ ਦੂਤੀ ਛਡੀ ਅੱਜਲ ਦੀ, ਹਮਸਾਈ ਕਾਨੀ।
ਓਹ ਸਿੰਘ ਸ਼ਹੀਦੀ ਵਰ ਗਿਆ, ਲੜ ਜੰਗ ਲਸਾਨੀ।
ਭਰ ਆਏ ਗਲੇਡੂ ਮੌਤ ਦੇ, ਓਹਦੀ ਵੇਖ ਜਵਾਨੀ! ਵਿਚ

੩੮