ਪੰਨਾ:ਅਰਸ਼ੀ ਝਲਕਾਂ.pdf/175

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੈਦ ਪੰਛੀ ਨੂੰ

ਪੰਛੀ ਪਿੰਜਰੇ ਵਿਚ ਨਾ ਰਹੁ!
ਤੇਰੋ ਸਾਥੀ ਹੋਰ ਹਜ਼ਾਰਾਂ,
ਸਿਰ ਤੋਂ ਲੰਘਣ ਬੰਨ ਬੰਨ ਡਾਰਾਂ,
ਉੱਡਦੇ ਵੇਖ ਉਡਨ ਦੀ ਚਾਹ ਕਰੋ,
ਢਿੱਗੀ ਢਾਹ ਨਾ ਬਹੁ॥
ਪੰਛੀ...

ਦੁੱਧਾਂ ਮੱਖਨਾਂ ਵਿਚ ਨਿੜੀਆਂ,
ਵੰਨ-ਸੁਵੰਨੇ ਚੋਗੇ ਛਿਤੀਆਂ,
ਏਹ ਤੇਰੇ ਜ਼ਜ਼ਬੇ ਦੀਆਂ ਕਾਤਲ,
ਮਨ ਮਾਰਨ ਦੇ ਵਹੁ॥
ਪੰਛੀ......

੪੧