ਪੰਨਾ:ਅਰਸ਼ੀ ਝਲਕਾਂ.pdf/177

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਰੀਬ ਜਵਾਨੀ

ਕਚੀ ਕਲੀ ਟੈਹਣੀਓਂ ਟੁਟਕੇ,
ਭੁੰਞੇ ਪਈ ਗਰੀਬ ਜਵਾਨੀ।
ਦੁਨੀਆ ਤੇ ਹੋਈ ਨਾ ਹੋਈ,
ਇਕੋ ਜਹੀ ਗਰੀਬ ਜਵਾਨੀ।

ਸਧਰਾਂ ਨੂੰ ਸਿਰ ਚੁਕਨ ਨਾ ਦਏ,
ਵਲਵਲਿਆਂ ਨੂੰ ਨਪਕੇ ਰਖੇ।
ਅਰਮਾਨਾਂ ਨੂੰ ਵਾ ਨਾ ਲਾਵੇ,
ਦਿਲ ਦੀ ਮਰਜ਼ੀ ਠੱਪਕੇ ਰੱਖੇ।

ਤਿੱਖੇ ਕਰੇ ਨਾ ਤੀਰ ਨਜ਼ਰ ਦੇ,
ਨਾ ਸੁਰਮੇ ਦੀ ਸਾਨ ਚੜ੍ਹਾਵੇ।
ਨਾ ਵਾਲਾਂ ਨੂੰ ਫੇਰੇ ਕੰਘੀ,
ਨਾਗਾਂ ਉਤੋਂ ਕੁੰਜ ਨਾ ਲਾਵੇ।

ਨਾ ਕੋਈ ਵਟਾਂ ਵਾਲੀ ਚੁੰਨੀ,
ਲੰਘਦੇ ਰਾਹੀਆਂ ਨੂੰ ਵਲ ਮਾਰੇ।
ਸਟ ਕੰਡ ਤੇ ਗੁਤ ਸੁਨੈਹਰੀ,
ਨਾ ਇਹ ਚਾੜੇ ਪੀਂਘ ਹੁਲਾਰੇ।

੪੩