ਪੰਨਾ:ਅਰਸ਼ੀ ਝਲਕਾਂ.pdf/179

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਾਂ ਦੀ ਆਤਮਾ ਮਾਸੂਮ ਬੱਚੀ ਨੂੰ

ਕਰਮਾਂ ਦੇ ਗੇੜੇ ਵਿਚ ਫਸੀਏ,
ਲੇਖਾਂ ਦੇ ਚੱਕਰ ਵਿਚ ਵਲੀਏ।
ਨਾਲ ਹਨੇਰੀ ਗੋਦੇ ਝੜੀਏ,
ਆਸ ਬਾਗ਼ ਦੀ ਕੋਮਲ ਕਲੀਏ।

ਨਾ ਘੁਲਦੀ ਜਾਹ ਅੰਦਰ ਅੰਦਰ,
ਜੀਵੇਂ! ਜੀ ਜਲਾਇਆਂ ਨਾ ਕਰ।
ਯਾਦਾਂ ਤੇ ਉਦਰੇਵਿਆਂ ਅੰਦਰ,
ਮਨ ਦਾ ਕੋਲ਼ ਸਕਾਇਆ ਨਾ ਕਰ।

ਜੀ ਲਾਈ ਬੈਠੇ ਸਾਂ ਘਰ ਵਿਚ,
ਕਿਸੇ ਗਲੇ ਮਾਂ ਜਿਬ ਤਾਂ ਨਾ ਸੀ।
ਧੁਰ ਦਾ ਲਿਖਿਆ ਮੇਟ ਨਾ ਸੱਕੀ,
ਹੋਰ ਮੈਨੂੰ ਕੋਈ ਖਿਚ ਤਾਂ ਨਾ ਸੀ।

ਤੇਰਾ ਹਾਲ ਜਾਂ ਵੇਖਾਂ ਬੱਚੀ,
ਉੱਡ ਕਲੇਜਾ ਮੂੰਹ ਨੂੰ ਆਉਂਦੈ।
ਲਕੜਾਂ ਦਾ ਤਾਂ ਪੈ ਗਿਆ ਠੰਡਾ,
ਐਪਰ ਤੇਰਾ ਸੇਕ ਜਲਾਉਂਦੈ।

੪੫