ਪੰਨਾ:ਅਰਸ਼ੀ ਝਲਕਾਂ.pdf/181

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੰਡਰ ਵੇਚੀ ਸੱਜਰ ਆਂਦੀ|
ਪਰ ਬਛੜੇ ਨੂੰ ਗਾਂ ਨਹੀਂ ਮਿਲਨੀ॥
ਸਭ ਨੂੰ ਸਭ ਕੁਝ ਮਿਲ ਜਾਣਾ ਏਂ,
ਬੱਚੀ ਤੈਨੂੰ ਮਾਂ ਨਹੀਂ ਮਿਲਣੀ।

ਮਿਲਨ ਵਾਲਿਆਂ ਨੂੰ ਮਠਿਆਈਆਂ,
ਤੈਨੂੰ ਸਜਰਾ ਹੁੰਦਾ ਵੀ ਨਾ;
ਆਰਤੀਆਂ ਨੂੰ ਘਿਉ ਦੀਆਂ ਜੋਤਾਂ,
ਤੇਰੇ ਸਿਰ ਨੂੰ ਬੰਦਾ ਵੀ ਨਾ!

ਹਛਾ ਤੇਰਾ ਓਹੋ ਜੇਹੜਾ,
ਪੱਬਰਾਂ ਦੇ ਵਿਚ ਰਿਜ਼ਕ ਪੁਚਾਵੇ।
ਤਤੀ ਵਾ ਨਾ ਲਗਣ ਦੇਵੇ,
ਭਖਦੇ ਆਵੇ ਵਿਚ ਬਚਾਵੇ!

੪੭