ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਅਲੈਕਸ਼ਨ ਦਾ ਮੇਲਾ
ਇਕ ਮੇਲਾ ਡਿਠਾ ਸਨ ਅਚਰਜ ਘੁੰਡੀਆਂ,
ਥਾਂ ਥਾਂ ਤੇ ਜੁੜੀਆਂ ਵਖੋ ਵਖ ਜੁੰਡੀਆਂ!
ਕੋਈ ਜੋਤਾਂ ਬਾਲੇ ਕੋਈ ਕੇਸਰ ਘੋਲੇ,
ਕੋਈ ਮਾਲਾ ਫੜਕੇ ਪਿਆ ਗੁਣ ਗੁਣ ਬੋਲੇ।
ਕਿਸੇ ਕੱਚੀ ਲਸੀਂ ਵਿਚ ਤੁਲਸੀ ਪਾਈ,
ਕਿਸੇ ਹਥ ਮੂੰਹ ਧੋਤਾ ਤੇ ਧੂਫ ਧੁਖਾਈ।
ਕੋਈ ਵੜ ਫੜ ਸੁਚੇ ਤੈਹ ਕਰੋ ਰੁਮਾਲੇ,
ਕੋਈ ਤਸਬੀ ਫੇਰੇ ਨਾ ਬੋਲੇ ਚਾਲੇ।
ਕਿੜੋ ਦੇਸ਼ਾਂ ਧਰੀਆਂ ਕਿਤੋਂ ਥਾਲ ਪਰੋਸੇ,
ਕਿਤੇ ਕੁਣਕੇ ਭੋਜਨ ਕਿੜੇ ਬਣਨ ਸਮੋਸੇ।
ਜਿਉਂਜਿਉਂ ਦਿਨ ਢਣਿਆ ਭਰਦਾ ਗਿਆ ਮੇਲਾ,
ਨਿਬੜ ਤਿਬੜ ਵਿਚ ਹੋਗਿਆ ਕਵੇਲਾ
! ੪੮.
੪੮