ਪੰਨਾ:ਅਰਸ਼ੀ ਝਲਕਾਂ.pdf/183

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫਿਰ ਦਰੀਆਂ ਵਿਛੀਆਂ ਅHਟੇਜ ਸਜਾ ਲਏ,
ਲਾ ਲਾਉਡ ਸਪੀਕਰ ਤੇ ਬਟਨ ਦਬਾ ਲਏ।
ਸਭ ਆਪੋ ਆਪਣੀ ਢਾਣੀ ਵਲ ਬੈਹ ਗਏ।
ਕੁਝ ਆਗੂ ਅਗੇ ਆ ਬੋਲਣ ਡੈਹ ਗਏ।

ਇਕ ਗਰਜ ਕੇ ਆਖੋ ਅੱਖ ਪੁਟ ਓਇ ਸ਼ੇਰਾ,
ਅਜ ਗਿਦੜਾਂ ਰਲ ਕੇ ਘਰ ਲੁਟਿਆ ਤੇਰਾ।
ਲਖਾਂ ਦੇ ਸਾਹਵੇਂ ਤੂੰ ਕਲਾ ਲੜਿਓਂ, ·
ਤੂੰ ਅਨਖ ਨਾ ਛਡੀ ਸੂਲੀ ਤੇ ਚੜਿਓਂ।

ਦੁਨੀਆ ਤੇ ਤੇਰੇ ਜੀਵਨ ਦਾ ਢੰਗ ਨਹੀਂ,
ਅਜ਼ ਕੋਮੀ ਝੰਡੇ ਵਿਚ ਤੇਰਾ ਰੰਗ ਨਹੀਂ।
ਇਕ ਹੋਰ ਬੋਲਿਆ ਤਾਂਹ ਚੁਕਕੇ ਬਾਹਵਾਂ,
ਤੇਰੇ ਸਿਰ ਮੁਢੋਂ ਤੇਗਾਂ ਦੀਆਂ ਛਾਵਾਂ।

ਤੂੰ ਅਜ ਤੀਕਰ ਨਾ ਕਿਤੇ ਧੌਣ ਨਵਾਈ।
ਜੁਰਤ ਤੇ ਦਲੇਰੀ ਤੇਰੋ ਵਿਰਸੇ ਆਈ।
ਪਰ ਅਜ ਹੈ ਜੀਵੇਂ ਤੇਰੀ ਜਾਨ ਨੂੰ ਖਤਰਾ,
ਤੇਰੀ ਕੌਮ ਨੂੰ ਖਤਰਾ, ਈਮਾਨ ਨੂੰ ਖਤਰਾ।

ਕੁਝ ਪਰੇ ਖਲੋਤਾ ਇਕ ਟਿਕੇ ਵਾਲਾ,
ਬੜੇ ਰੋਅਬ ਦਬਦਬੇ ਤੇ ਸਿਕੇ ਵਾਲਾ।
ਕੁੰਡਲ ਪਾ ਪਾਕੇ ਉਸ ਮੁੱਛ ਸਵਾਰੀ,
ਤੇ ਰੇਸ਼ਮੀ ਚਾਦਰ ਦੀ ਬੁਕਲ ਮਾਰੀ।

੪੯