ਪੰਨਾ:ਅਰਸ਼ੀ ਝਲਕਾਂ.pdf/184

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਉਂ ਕੜਕ ਬੋਲਿਆ ਗਲ ਸੁਣੋ ਭਰਾਓ,
ਨਾ ਰਹੋ ਖਿਲਰੇ ਕੋਈ ਸਭਾ ਬਨਾਓ।
ਤੁਸਾਂ ਸਿਰ ਤੋਂ ਲਖਾਂ ਤੁਫਾਨ ਲੰਘਾਏ,
ਤੁਸੀਂ ਮੁਢ ਕਦੀਮੀਂ ਕਿਤੋਂ ਚਲ ਨਹੀਂ ਆਏ।

ਅਨਗੋਹਲੀ ਅੰਦੁ ਤੁਸੀਂ ਪਦਵੀ ਭੁਲ ਗਏ,
ਤੁਸੀ ਤਾਜ ਦੇ ਹੀਰੇ ਮਿਟੀ ਵਿਚ ਫੁਲ ਗਏ।
ਨਾ ਰਹੋ ਵੇਸਲੇ ਨਾ ਝਿਜਕੋ ਸੰਗੇ,
ਸੰਗਠਨ ਕਰ ਲਓ ਹੱਕ ਅਪਣੇ ਮੰਗੋ।

ਪਿਠ ਕਰਕੇ ਬੈਠਾ ਇਕ ਕੁੜਿਆ ਹੋਇਆ,
ਲਗੋ ਕੋਈ ਪਲਟਨ ਤੋਂ ਮੁੜਿਆ ਹੋਯਾ!
ਅਜ਼ਾਦ ਹਵਾ ਦੀ ਉਸ ਵਗੀ ਹੋਈ,
ਦਿਲ ਲਗਨ ਅਜ਼ਾਦੀ ਦੀ ਲਗੀ ਹੋਈ।

ਹਥ ਜੋੜ ਕੇ ਆਖੇ ਹੈ ਸਿਰਜਨ ਹਾਰੇ,
ਮੈਂ ਕਰਾਂ ਬੇਨਤੀ ਇਕ ਤੇਰੇ ਦਵਾਕੇ।
ਪਿੰਜਰੇ ਵਿਚ ਪੰਛੀ ਪਰ ਫੜਕ ਨਾ ਸਕਾਂ,
ਸੋਡੇ ਸਿਰ ਗੋਲੀ ਜਿਉਂ ਭੜਕ ਨਾ ਸਕਾਂ।

ਬਖਸ਼ੀ ਗੁਸਤਾਖੀ ਮੋਹੀਂ ਪੇਸ਼ ਨਾ ਚਲੇ,
ਕੀ ਭੇਟ ਗੁਜਾਰਾਂ ਮੇਰੇ ਹਥ ਨਾ ਪਲੇ।
ਕਿਸੇ ਜੋਰਾਵਰ ਨੇ ਖੋਹ ਲੀਤੇ ਹਾਸੇ,
ਛਾਲੇ ਵੀ ਨਹੀਂ ਸਾਬਤ ਧਰ ਦਿਆਂ ਪਤਾਸੇ।

੫੦