ਪੰਨਾ:ਅਰਸ਼ੀ ਝਲਕਾਂ.pdf/187

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੀਨੇ ਦੀਆਂ ਲਾਟਾਂ ਨੂੰ ਜੋਤਾਂ ਜਾਣੀ,
ਹੰਝੂਆਂ ਨੂੰ ਅਰਘੇ ਵਿਚ ਸਮਝੀ ਪਾਣੀ!
ਕੀ ਕਹਾਂ ਜ਼ਬਾਨੋਂ ਹੈ ਅੰਤਰ ਜਾਮੀ,
ਰੱਗ ਰੱਗ ਦੇ ਅੰਦਰ ਧਸ ਗਈ ਗੁਲਾਮੀ।

ਮੈਨੂੰ ਤਾਂ ਸੁਖ ਦਾ ਇਕ ਸਾਹ ਕੋਈ ਨਹੀਂ,
ਪਰ ਨਾਲ ਦਿਆਂ ਨੂੰ ਪਰਵਾਹ ਕੋਈ ਨਹੀਂ।
ਹੜ ਗਏ ਹੋਇ ਵੀ ਦਿਲ ਨੂੰ ਨਾ ਰੋੜਨ,
ਸਰ ਹੋਇ ਹੋਇ ਵੀ, ਸਰ ਹੋਨਾ ਲੋੜਨ।

ਏਹਨਾਂ ਖੜ ਖਿਤਾਬਾਂ ਲਈ ਜਾਨ ਵੇਚ ਲਈ,
ਕੁਰਸੀ ਦੇ ਲਾਲਚ ਵਿਚ ਸ਼ਾਨ ਵੇਚ ਲਈ।
ਗਰਜ਼ਾਂ ਵਿਚ ਵੱਖ ਵੱਖ ਲਾਈ ਢਾਣੀ,
ਲਾਲਚ ਵਿਚ ਅਪਣੀ ਗੁੰਝਲਾ ਲਈ ਤਾਣੀ।

ਹੈ ਦਾਤਾ ਏਹਨਾਂ ਦੇ ਦਿਲ ਪਲਟਾ ਦੇ,
ਮੇਰੇ ਦੇਸ਼ ਦੀ ਵਿਗੜੀ ਤਕਦੀਰ ਬਨਾ ਦੇ।
ਹੇ ਕਰਤੇ ਇਹੋ ਜਿਹਾ ਢੋਆ ਢੋ ਦੇ,
ਖਿਲਰੇ ਹੋਇ ਮਣਕੇ ਇਕ ਤਾਰ ਪ੍ਰੋ ਦੇ

ਮਿਲ ਜਾਵਨ ਪਾਟਕ ਮੁਕੇ ਬਰਬਾਦੀ,
ਮੇਰੇ ਦੇਸ਼ ਨੂੰ ਦਾਤਾ ਮੁੜ ਬਖਸ਼ ਅਜ਼ਾਦੀ।

੫੧