ਪੰਨਾ:ਅਰਸ਼ੀ ਝਲਕਾਂ.pdf/188

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇਸ਼-ਖੁਸ਼ਹਾਲੀ

ਜਦ ਦੀ ਆਈ ਫੁੱਟ ਮੰੁਹ-ਕਾਲੀ,
ਤਦੋਂ ਦੇਸ਼ ਚੋਂ ਗਈ ਖੁਸ਼ਹਾਲੀ।

ਭਾਈ ਭਾਈ ਦਾ ਬਣਿਆ ਵੇਰੀ,
ਅੱਖ ਲਈ ਅੱਖ ਹੋਈ ਕੇਰੀ,
ਦੁਬਦਾ ਮੋਈ ਕਲਾ ਜਵਾਲੀ।
ਤਦੋਂ ਦੇਸ਼ ਚੋਂ ਗਈ ਖੁਸ਼ਹਾਲੀ।

ਦਿਲੀਂ ਪੈ ਗਏ ਵਿਥਾਂ ਪਾੜੇ,
ਹੱਥੀਂ ਫੂਕੇ ਗਏ ਖਲਵਾੜੇ,
ਸਦ ਬੁਲਾਈ ਗਈ ਕੰਗਾਲੀ।
ਤਦੋਂ ਦੇਸ਼ ਚੋਂ ਗਈ ਖੁਸ਼ਹਾਲੀ।

ਸਕਿਆਂ ਹੱਥੋਂ ਛੁਰੀਆਂ ਖੁਬੀਆਂ,
ਮਖ਼ਮਲ ਵਿਚੋਂ ਛਿਲਤਾਂ ਚੁਬੀਆਂ।
ਸੀਤ ਸਮੁੰਦਰ ਅੱਗ ਉਗਾਲੀ,
ਤਦੋਂ ਦੇਸ਼ ਚੋਂ ਗਈ ਖੁਸ਼ਹਾਲੀ

੫੨