ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਪਹੁੰਚ ਵਾਲਿਆਂ ਪਾਏ ਬਖੇੜੇ,
ਨਵ੍ਹਾਂ ਨਾਲੋਂ ਮਾਸ ਨਿਖੇੜੇ ,
ਕਤਲ ਸਵਾਬ ਦੀ ਸ਼ਰ੍ਹਾ ਵਿਖਾਲੀ।
ਤਦੋਂ ਦੇਸ਼ ਚੋਂ ਗਈ ਖੁਸ਼ਹਾਲੀ।
ਕਲਾ, ਵਾਲਿਆਂ ਫੇਰੀ ਚਾਬੀ,
ਚੁਪ ਚੁਪੀਤੇ ਰਹੇ ਪੰਜਾਬੀ,
ਭੁਖੇ ਮਰ ਗਏ ਲੱਖ ਬੰਗਾਲੀ।
ਤਦੋਂ ਦੇਸ਼ ਚੋਂ ਗਈ ਖੁਸ਼ਹਾਲੀ।
ਭਗਤੀ ਲੱਭੀਆਂ ਖੰੂਜਾਂ ਗਾਰਾਂ,
ਮਜ਼ਹਬ ਖਰੀਦੇ ਠੇਕੇਦਾਰਾਂ,
ਵਿਚਲਿਆਂ ਨੇ ਰੱਲ ਖੇਡ ਵਚਾਲੀ
ਤਦੋਂ ਦੇਸ਼ ਚੋਂ ਗਈ ਖੁਸ਼ਹਾਲੀ।
ਗਲ ਅਣਖ ਦੀ ਪੈ ਗਈ ਘੋਲੇ,
ਉਕੇ ਹਟੇ ਫਰਕਨੋਂ ਡੌਲੇ,
ਉੱਡ ਗਈ ਅੱਖਾਂ ਚੋਂ ਲਾਲੀ
ਤਦੋਂ ਦੇਸ਼ ਚੋਂ ਗਈ ਖੁਸ਼ਹਾਲੀ
ਆਨ ਵੜੀ ਸਰਮਾਇਆ ਦਾਰੀ,
ਛਡ ਖਲੋਤੀ ਰੂਹ ਖ਼ੁਦ-ਦਾਰੀ,
ਕਿੱਲੀ ਤੇ ਕਿਰਪਾਨ ਜੰਗਾਲੀ।
ਤਦੋਂ ਦੇਸ਼ ਚੋਂ ਗਈ ਖੁਸ਼ਹਾਲੀ।
੫੩