ਪੰਨਾ:ਅਰਸ਼ੀ ਝਲਕਾਂ.pdf/190

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਸਚਾ ਦੇਸ਼ ਭਗਤ

ਜਦੋਂ ਸੂਰਜ ਇਨਸਾਫ ਦੇ ਗਿਆ ਨਿਘਰ,
ਚੜਤਾਂ ਹੋਈਆਂ ਹਨੇਰ ਫਤੂਰ ਦੀਆਂ।
ਬਹ ਗਈ ਵਾਲ ਖਲੇਰਕੇ ਰਾਤ ਰਾਣੀ,
ਚਿਟਾ ਦਿਨ ਬਣਿਆ-ਗਲਾਂ ਦੂਰ ਦੀਆਂ।
ਮੁਖ ਮੀਟ ਲਏ ਸਹਿਮਕੇ ਸੁਹਲ ਕਲੀਆਂ,
ਰਜ ਢੁਲੀਆਂ ਅੱਖਾਂ ਮਜ਼ਬੂਰ ਦੀਆਂ ।
ਪਟਨੇ ਸ਼ੈਹਰ ਦੇ ਵਿਚ ਸਨ ਓਸ ਵੇਲੇ,
ਹੋਈਆਂ ਆਮਦਾਂ ਮੇਰੇ ਹਜ਼ੂਰ ਦੀਆਂ।

ਜਦੋਂ ਸਚ ਦੇ ਚੰਦਰਮਾਂ ਲਿਸ਼ਕ ਮਾਰੀ,
ਸਾਰੇ ਜੱਗ ਤੇ ਨੂਰ ਖਿਲਾਰ ਦਿਤਾ।
ਪੂਜਨ ਵਾਸਤੇ ਅਥਰੂ ਮਾੜਿਆਂ ਦੇ,
ਦੁਖੀ ਹਿੰਦ ਉਤੋਂ ਪਿਤਾ ਵਾਰ ਦਿਤਾ।

੫੪