ਪੰਨਾ:ਅਰਸ਼ੀ ਝਲਕਾਂ.pdf/192

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫਰਸ਼ ਮਖਮਲੀ ਤੇ ਪੈਰ ਧਰਨ ਵਾਲਾ,
ਸੇਜ ਸਮਝ ਸੂਤਾ ਰੋੜੇ ਪੱਥਰਾਂ ਨੂੰ।

ਭੁਲ ਸਕਦਾ ਨਹੀਂ ਹਿੰਦੁਸਤਾਨੀਆਂ ਨੂੰ,
ਧਰਮ ਲਈ ਕੁਟੰਥ ਘੁਮਾਉਣ ਵਾਲਾ।
ਸ਼ਾਹੀ ਜਬਰ ਦੀ ਤੇਜ ਤਲਵਾਰ ਕੋਲੋਂ,
ਬਚੇ ਦੇਕੇ ਬਚੇ ਬਚਾਉਣ ਵਾਲਾ।
ਅੱਖਾਂ ਸਾਹਮਣੇ ਜੋੜਾਂ ਬੁਝਾਕੇ ਤੇ,
ਦੀਵੇ ਲੋਕਾਂ ਦੇ ਘਰੀਂ ਜਗਾਉਣ ਵਾਲਾ।
ਅਨਖ ਧਰਮ ਦੀ ਸ਼ਾਨ ਬਚਾਉਨ ਬਦਲੇ,
ਜਾਨ ਮਾੜਿਆਂ ਦੇ ਲੇਖੇ ਲਾਉਣ ਵਾਲਾ।

ਹਿਕ ਡਾਹ ਅਪਰਾਧ ਦੀ ਵਾਗ ਰੋਕੀ,
ਮਾਨ ਤੋੜ ਦਿਤਾ ਵਡੇ ਮਾਨੀਆਂ ਦਾ।
ਚਮਕ ਹੋਨ ਸਰੀਰ ਦੇ ਲੂੰ ਕੰੜੇ,
ਚੇਤਾ ਆਂਵਦਾ ਜਦੋਂ ਕੁਰਬਾਨੀਆਂ ਦਾ।

੫੬