ਪੰਨਾ:ਅਰਸ਼ੀ ਝਲਕਾਂ.pdf/193

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਕ ਮੁਟਿਆਰ

ਪਾ ਕੇ ਲੀੜੇ ਅਤ ਛਬੀਲੇ,
ਸਾਵੇ ਉਦੇ ਰਤੇ ਪੀਲੇ,
ਸੂਰਮੇ ਸੰਦੀ ਸਾਨ ਚੜ੍ਹਾ ਕੇ,
ਤਿਖੇ ਕਰਕੇ ਨੈਣ ਨਸ਼ੀਲੇ,
ਬਿਜਲੀ ਤੋਂ ਛੋਹਲੀ ਰਫਤਾਰ,
ਲੰਘਦੀ ਵੇਖੀ ਇਕ ਮੁਟਿਆਰ।

ਚੜ੍ਹਦਾ ਜੋਬਨ ਸਿਖਰ ਜਵਾਨੀ,
ਵੇਖ ਚੰਦ ਨੂੰ ਹੋਇ ਹੈਰਾਨੀ,
ਤੱਕ ਕਰਤੇ ਦੀ ਚਿਤਰਕਾਰੀ,
ਦੰਦੀ ਉਂਗਲਾਂ ਟੁਕੇ ਮਾਨੀ,
ਨਿਰੇ ਨੂਰ ਤੋਂ ਹੋਈ ਤਿਆਰ,
ਲੰਘਦੀ ਵੇਖੀ ਇਕ ਮੁਟਿਆਰ।

੫੭