ਪੰਨਾ:ਅਰਸ਼ੀ ਝਲਕਾਂ.pdf/196

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਦਿਆ

ਜ਼ਿਲੇਦਾਰ ਇਕ ਬੜੇ ਪ੍ਰਤਾਪ ਵਾਲਾ,
ਜੀਹਦਾ ਰੋਅਬ ਲਾਗੇ ਚਾਗੇ ਛਾਇਆ ਹੋਇਆ।
ਸਿਰ ਤੇ ਸਾਬਤੇ ਥਾਨ ਦੀ ਪੱਗ ਬੱਧੀ,
ਕੁਰਤਾ ਛੱਬੀ ਦੀ ਮਲਮਲੇ ਦਾ ਪਾਇਆ ਹੋਇਆ।
ਡਾਲੀ ਭਰੀ ਹੋਈ ਕੁਰਸੀ ਦੇ ਲੱਬ ਅੰਦਰ,
ਕਿਸੇ ਸਹਿਬ ਦੀ ਨਜ਼ਰ ਵਿਚ ਆਇਆ ਹੋਇਆ।
ਕੋਰੇ ਕਾਗਜ਼ ਦੇ ਵਾਂਗ ਸੀ ਇਲਮ ਵਲੋਂ,
ਕਿਸੇ ਕਰਮ ਰੁਤਬੇ ਤੇ ਚੜਾਇਆ ਹੋਇਆ।

ਸੰਮਨ ਫੈਸਲੇ ਤੇ ਅੰਦਰਾਜ ਸਾਰੇ,
ਇਹ ਮੁਹੱਰਰ ਦੇ ਕੋਲੋਂ ਲਿਖਾਂਵਦਾ ਸੀ।
ਕਾਲਾ ਅੱਖਰ ਸੀ ਭੈਂਸ ਦੇ ਤੁਲ ਏਹਨੂੰ,
ਲੋੜ ਪਿਆਂ ਅੰਗੁਠਾ ਹੀ ਲਾਂਵਦਾ ਸੀ।

ਏਸੇ ਤਰ੍ਹਾਂ ਮੁਹਤਾਇਤਾਂ ਦੇ ਸਿਰ ਉਤੇ,
ਤੁਰਿਆ ਜਾਂਦਾ ਸੀ ਕਾਰ ਵਿਹਾਰ ਏਹਦਾ।
ਚਿੜੀਆਂ ਬੋਟ ਲੁਕਾਉਂਦੀਆਂ ਆਹਲਨੇ ਵਿਚ,
ਸੁਣ ਕੇ ਸਹਿ ਸੁਭਾਉਕੀ ਭਬਕਾਰ ਏਹਦਾ

੬੦