ਪੰਨਾ:ਅਰਸ਼ੀ ਝਲਕਾਂ.pdf/197

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੱਧ ਦਬਦਬਾ ਸੀ ਏਹਦਾ ਡਿਪਟੀਆਂ ਤੋਂ,
ਚੰਗੇ ਮਰਤਬੇ ਸੀ ਅਖਤਿਆਰ ਏਹਦਾ।
ਕਿਸੇ ਘਰ ਦੇ ਗਰਜ਼ ਮੁਆਮਲੇ ਲਈ,
ਛੁਟੀ ਜਾਂਣੇ ਦਾ ਬਣਿਆ ਵੀਰ ਏਹਦਾ।

ਸੰਦ ਕਿਹਾ ਮਹੱਤਰ ਨੂੰ ਅੱਜ ਸਾਰਾ,
ਲਿਖਤ ਪੜ੍ਹਤ ਦਾ ਕੰਮ ਮੁਕਾ ਛੱਡੀ।
ਚੇਤੇ ਨਾਲ ਇਹ ਕੰਮ ਤੋਂ ਹੋ ਵੇਹਲਾ,
ਛੁਟੀ ਵਾਸਤੇ ਇਕ ਅਰਜ਼ੀ ਪਾ ਛੱਡੀ।

ਦੂਜੇ ਦਿਨ ਮੁਹੱਰਰ ਨੂੰ ਕਹਿਣ ਲੱਗਾ,
ਕੱਢ ਕਲ ਦੇ ਕਾਗਜ਼ ਵਿਖਾ ਤੇ ਸਹੀ।
ਖਾਨੇ ਭਰੋ ਈ ਕਿਦਾਂ ਆਰਜ਼ੀਆਂ ਦੇ,
ਮੇਰੀ ਨਜ਼ਰ ਹੋਠੋਂ ਦੀ ਲੰਘ ਤੇ ਸਹੀ।
ਛੁਟੀ ਵਾਸਤੇ ਲਿਖੀ ਊ ਕਿਵੇਂ ਅਰਜ਼ੀ,
ਸਾਰੀ ਪੜਕੇ ਮੈਨੂੰ ਸੁਣਾ ਤੇ ਸਹੀ!
ਘੱਲਨੀ ਹੋਉ ਮਨਜ਼ੂਰੀ ਲਈ ਐਸ ਡਾਕੇ,
ਉਤੇ ਮੇਰਾ ਅੰਗੂਠਾ ਲਵਾ ਤੇ ਸਹੀ।

ਅਰਜ਼ੀ ਪੜ੍ਹੀ ਜਨਾਬ ਹਜ਼ੂਰ ਵਾਲਾ,
ਕਮਤਰੀਨ ਅਦਾਬ ਬਜਾ ਰਿਹਾ ਏ।
ਰਾਹੇ ਕਰਮ ਦਰਖਾਸਤ ਮਨਜ਼ੂਰ ਕਰਨਾ,
ਗੰਡਾ ਸਿੰਘ ਫਿਦਵੀ ਛੁਟੀ ਜਾ ਰਿਹਾ ਏ।

ਅਰਜ਼ੀ ਸਣਦਿਆਂ ਜਾਮਿਓਂ ਬਾਹਰ ਹੋਇਆਂ,
ਲੱਗਾ ਕਹਿਣ ਓਇ ਤੈਨੂੰ ਪੜ੍ਹਾਇਆ ਕਿਨੇ।

੬੧.