ਪੰਨਾ:ਅਰਸ਼ੀ ਝਲਕਾਂ.pdf/199

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਜਾਬ ਦੀ ਧਰਤੀ

ਦੇਸ਼ ਮੇਰਾ ਸੀ ਸ਼ਾਨਾਂ ਵਾਲਾ,
ਆਨਾਂ ਵਾਲਾ, ਮਾਨਾਂ ਵਾਲਾ।
ਸਖੀ, ਗਨੀ, ਸੁਲਤਾਨਾਂ ਵਾਲਾ,
ਦੇਊਤਿਆਂ ਵਰਗੀਆਂ ਬਾਨਾਂ ਵਾਲਾ।
ਡੌਲਿਆਂ ਵਾਲਾ, ਬਾਹਵਾਂ ਵਾਲਾ,
ਨੇਜ਼ੇ, ਤੀਰ, ਕਮਾਨਾਂ ਵਾਲਾ।
ਬੀਰ, ਰਾਠ, ਸਰਦਾਰਾਂ ਵਾਲਾ,
ਮੀਰ ਨਵਾਬ ਤੇ ਖਾਨਾਂ ਵਾਲਾਂ।

ਦੁਨੀਆ ਦੇ ਹਰ ਕੋਨੇ ਫੈਲੀ,
ਏਹਦੇ ਬਲ ਦੀ ਧੰਮ ਸੀ ਸ਼ਰਤੀ।
ਫਖ਼ਰ ਨਾਲ ਦਸਦਾ ਸੀ ਹਰ ਇਕ,
ਮੇਰੇ ਦੇਸ਼ ਪੰਜਾਬ ਦੀ ਧਰਤੀ।

ਵਾਸੀ ਪ੍ਰੇਮ ਪਿਆਰਾਂ ਵਾਲੇ,
ਖਾਨ ਪਹਿਣਨੋਂ ਬੜੇ ਸੁਖਾਲੇ।

੬੩.