ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਲੇਂਬੀ ਖੁਰਚ ਹਟੀ ਅੰਦਰ,
ਡਿਸਟੈਂਪਰ ਕਰਵਾ ਲਿਆ।
ਗਦੀ ਢਵਾਈ ਸਤਰਾਂ ਦਾ,
ਸੋਫਾ ਸੈਟ ਮੰਗਵਾ ਲਿਆ।
ਨਿਤ ਖਰਚ ਹੁੰਦਾ ਵੇਖ ਕੇ,
ਭਾਈਏ ਦਾ ਅੰਦਰ ਲੈ ਗਿਆ।
ਨਿਤ ਝੁਰਨ ਦਾ ਘੁਨ ਲਗਿਆ,
ਮੰਜੇ ਦੇ ਉਤੇ ਪੈ ਗਿਆ।
ਸੋਚਣ ਲਗਾ ਕਿ ਮੈਂ ਹਥੀਂ,
ਕੁਝ ਵੰਡ ਵੰਡਾ ਛਡਦਾ ਤਾਂ ਸੀ।
ਮੰਦ੍ਰ ਧਰਮਸਾਲਾ ਕੋਈ ਖੂਹਾ,
ਲਵਾ ਛਡਦਾ ਤਾਂ ਸੀ।
ਦੇਂਦਾ ਸਵਾ ਮੈਂ ਕਪੜੇ,
ਨੰਗਿਆਂ ਭੁਖਿਆਂ ਦੇ ਪਾਣ ਨੂੰ।
ਲੰਗਰ ਲੁਵਾ ਦਿੱਤਾ ਹੁੰਦਾ,
ਥੁੜਿਆਂ ਹੋਇਆਂ ਦੇ ਖਾਨ ਨੂੰ।
ਮਾਸੂਮ ਕਈ ਲੁਟੇ ਕਈ,
ਪਾਏ ਪੁਆੜੇ ਹੋਣਗੇ।
ਕਰਵਾ ਨਜਾਇਜ਼ ਕੁਰਕੀਆਂ,
ਕਈ ਘਰ ਉਜਾੜੇ ਹੋਣਗੇ।
੬੮.