ਅਧਿਆਇ ਦਸਵਾਂ
ਖ਼ਾਨਾਬਦੋਸ਼
ਖ਼ਾਨਾਬਦੋਸ਼ ਅਜੀਤ ਕੌਰ ਦੀ ਸਵੈਜੀਵਨੀ ਹੈ ਜੋ ਪਹਿਲੀ ਵਾਰ 1982 ਈ: ਵਿੱਚ ਪ੍ਰਕਾਸ਼ਿਤ ਹੋਈ। ਇਸ ਤੋਂ ਪਹਿਲਾਂ ਅੰਮ੍ਰਿਤਾ ਪ੍ਰੀਤਮ 1976 ਈ: ਵਿੱਚ ਰਸੀਦੀ ਟਿਕਟ ਸਵੈਜੀਵਨੀ ਲਿਖ ਚੁੱਕੀ ਸੀ। ਇੰਜ ਹੀ 1980 ਈ: ਵਿੱਚ ਦਲੀਪ ਕੌਰ ਟਿਵਾਣਾ ਨੇ ਆਪਣੀ ਦਾਸਤਾਂ ਪੇਸ਼ ਕੀਤੀ। ਖ਼ਾਨਾਬਦੋਸ਼ ਪੰਜਾਬੀ ਸਾਹਿਤ ਵਿੱਚ ਕਿਸੇ ਔਰਤ ਦੁਆਰਾ ਲਿਖੀ ਤੀਸਰੀ ਸਵੈਜੀਵਨੀ ਹੈ। ਔਰਤਾਂ ਦੀਆਂ ਸਵੈਜੀਵਨੀਆਂ ਵਿੱਚ ਪਹਿਲੀਆਂ ਦੋ ਸਵੈਜੀਵਨੀਆਂ ਦੇ ਨਾਲ ਨਾਲ ਅਸਤਿਤਵਵਾਦੀ ਦ੍ਰਿਸ਼ਟੀ ਤੋਂ ਖ਼ਾਨਾਬਦੋਸ਼ ਦਾ ਵਿਸ਼ੇਸ਼ ਮਹੱਤਵ ਹੈ।
ਅਜੀਤ ਕੌਰ ਦੇ ਬਚਪਨ ਦਾ ਅਧਿਐਨ ਕਰਦਿਆਂ ਪਤਾ ਚਲਦਾ ਹੈ ਕਿ ਉਸਦਾ ਜਨਮ ਅਤੇ ਪਾਲਨ-ਪੋਸ਼ਣ ਮਨਾਹੀ (ਟੈਬ) ਭਰੇ ਸਮਾਜ ਵਿੱਚ ਹੋਇਆ। ਉਂਜ ਤਾਂ ਅੱਜ ਵੀ ਸਮਾਜ ਵਿੱਚ ਬਹੁਤਾ ਪਰਿਵਰਤਨ ਨਹੀਂ ਆਇਆ ਪਰ ਉਦੋਂ ਪਾਬੰਦੀਆਂ ਕੁੱਝ ਜ਼ਿਆਦਾ ਹੀ ਸਨ, ਮਸਲਨ:
(ਉ) ‘ਕੁੜੀਆਂ ਨਹੀਂ ਚਿੱਕਾਂ ਤੋਂ ਬਾਹਰ ਝਾਕਦੀਆਂ।[1] (
(ਅ) 'ਕੋਠੇ 'ਤੇ ਜਾ ਕੇ ਨਹੀਂ ਖੇਡਣਾ।'[2]
(ਇ) 'ਉਤਲਾ ਕੋਠਾ ਮੇਰੇ ਲਈ ਵਰਜਿਤ ਸੀ।'[3]
(ਸ) ‘ਕੁੜੀਆਂ ਨਹੀਂ ਖਾਂਦੀਆਂ ਪਰੌਠੇ।'[4]
(ਹ) ਮੇਰਾ ਘਰ ਇਹ ਧੁਰ ਉਤਲਾ ਕੋਠਾ ਹੀ ਸੀ।'
ਅਗਲਾ ਛੱਜਾ ਸੜਕ ਵੱਲ, ਜਿਦ੍ਹੇ ਵੱਲ
....ਚਿੱਕਾਂ ਲਟਕਦੀਆਂ ਰਹਿੰਦੀਆਂ।[5]
(ਕ) ‘ਦੂਜਿਆਂ ਦੇ ਘਰਾਂ ਵੱਲ ਏਸ ਤਰ੍ਹਾਂ ਨਹੀਂ
ਵੇਖੀਦਾ, ਤਾੜ ਤਾੜ ਕੇ।'[6]
(ਖ) ‘ਏਸ ਤਰ੍ਹਾਂ ਨਹੀਂ, ਮੇਲਿਆਂ ਵਿੱਚ ਗਾਨੀਆਂ
ਗਲ ਪਾਈਦੀਆਂ। ਘਰ ਜਾ ਕੇ ਪਾਵੀਂ।'[7]
(ਗ) ‘ਕੁੜੀ ਵੱਡੀ ਹੋ ਗਈ ਏ। ਮੇਲਿਆਂ ਵਿੱਚ
ਲਿਜਾਣ ਦਾ ਕੀ ਕੰਮ?'[8]
ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 149