ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/191

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



"ਮੈਂ ਸੋਚਦਾ ਹਾਂ ਇਸ ਲਈ ਮੈਂ ਹਾਂ।
ਸਲੀਮ ਆਪਣੀ ਹੋਂਦ ਨੈਨਾ ਪਾਸੋਂ ਇਨ੍ਹਾਂ ਸ਼ਬਦਾਂ ਵਿੱਚ ਪੁੱਛਦਾ ਹੈ:
"ਨੈਨਾ, ਮਾਈ ਲਵ"
"ਮੈਨੂੰ ਟੋਹ ਕੇ ਵੇਖ....ਮੈਂ ਹੈ ਆਂ ਨਾ।"
"ਤੁਸੀਂ ਤੇ ਹੈ ਓ ....ਸਗੋਂ ਹਰ ਪਾਸੇ ਤੁਸੀਂ ਈ ਤੁਸੀਂ ਓ...ਮੈਂ ਨਹੀਂ ਆਂ।"
"ਤੂੰ ਵੀ ਏਂ! ਮੇਰੇ ਸਾਹਮਣੇ ਖਲੋਤੀ ਏਂ!....."[1]

ਇਹ ਇੱਕ ਦੂਜੇ ਦੀ ਹੋਂਦ ਨੂੰ ਸਮਝਣ ਦੀ ਵਿਧੀ ਹੈ।
ਨੈਨਤਾਰਾ ਨਾਲ ਸਲੀਮ ਦੀ ਨੇੜਤਾ ਨੂੰ ਘਟਨਾ-ਕਿਰਿਆ-ਵਿਗਿਆਨ ਅਨੁਸਾਰ ਉਸਦੀ ਭਾਬੀ ਇੰਜ ਸਮਝ ਜਾਂਦੀ ਹੈ:
"ਭਾਬੀ ਤੁਸਾਂ ਕੱਲ ਦੇ ਮੈਨੂੰ ਹੋਰ ਈ ਤਰ੍ਹਾਂ ਵੇਖ ਰਹੇ ਹੋ?"
"ਤੂੰ ਵੀ ਤਾਂ ਅੱਜ ਹੋਰ ਈ ਤਰ੍ਹਾਂ ਨਾ ਦਿਸਨਾ ਏ।"
ਭਾਬੀ ਹੋਰ ਮੁਸਕਰਾਈ।
"ਨਾ ਮੈਂ ਕਿਹੜਾ ਕੋਈ ਅਚਰਜ ਕੰਮ ਕੀਤਾ ਏ ਅੱਜ?"
"ਅਚਰਜ ਕੰਮ ਤੇ ਕੋਈ ਨਹੀਂ ਕੀਤਾ ਪਰ ਇਕ ਤੇ ਤੂੰ ਕੰਮ
ਬਹੁੰ ਕੀਤੇ ਨੇ।
ਜੁੱਤੀਆਂ ਪਾਲਸ਼ ਕੀਤੀਆਂ ਨੇਂ, ਕੱਪੜੇ ਇਸਤਰੀ ਕੀਤੇ ਨੇਂ,
ਹਜਾਮਤ ਬਣਵਾਈ ਤੇ.......ਸੱਚ ਦੱਸ ਬੇਈਮਾਨਾਂ ਅਸਲ ਗੱਲ ਕੀ ਏ,
ਤੂੰ ਨੌਕਰੀ ਤੇ ਚੱਲਿਆ ਏਂ ਜਾਂ?"[2]

ਇਸ ਤੋਂ ਬਿਨਾਂ ਸਲੀਮ ਦੀ ਲਿਖ਼ਤ ਵਿੱਚ ਵੀ ਸ਼ਕਤੀ ਸੀ। ਜਿਸ ਦਿਨ ਚੋਣਾਂ ਵੇਲੇ ਉਸਦਾ ਅਖ਼ਬਾਰ ਵਿੱਚ ਸਪਸ਼ਟੀਕਰਨ ਬਾਰੇ ਲੇਖ ਛਪਿਆ ਤਾਂ ਸਭ ਗੱਲਾਂ ਕਰਦੇ ਸੀ ਪਈ ਇਹ ਸਲੀਮ ਅਖ਼ਤਰ ਕੌਣ ਹੋਇਆ।

ਵਾਰਸ ਮਲਿਕ ਮੁਰਾਦ ਅਲੀ ਦਾ ਪੁੱਤਰ ਸੀ। ਜੋ ਨਿੱਕੇ ਪਿੰਡ ਦਾ ਹੀ ਸੀ। ਉਹ ਖ਼ਾਲਿਦ ਦਾ ਜਮਾਤੀ ਸੀ। ਵਾਰਸ ਦੇ ਵਕੀਲ ਬਣ ਜਾਣ ਤੇ ਉਸਦੇ ਮਨ ਵਿੱਚ ਈਰਖਾ ਉਪਜੀ। ਵੱਡੇ ਪਿੰਡ ਮੁਲਵਾਣਿਆਂ ਦੀ ਜੰਨ ਵਿੱਚ ਖ਼ਾਲਿਦ ਵੀ ਪਹੁੰਚਿਆ। ਨੱਜੀ ਤੇ ਸਕੀਨਾ ਵੀ। ਪਰ ਉਨ੍ਹਾਂ ਦੀ ਸਕੀਨਾ ਨੇ ਮੁਲਾਕਾਤ ਨਾ ਹੋਣ ਦਿੱਤੀ। ਸਰਵਰ ਨੱਜੀ ਨੂੰ ਵੇਖਕੇ ਲੁੱਟਿਆ ਗਿਆ। ਵਾਰਸ ਨੇ ਚਾਂਦੇ ਅਤੇ ਕੁੱਬੇ ਦੀ ਸਾਜਸ਼ ਦਾ ਭੇਦ ਪਾ ਲਿਆ। ਮਲਿਕ ਮੁਰਾਦ ਦੇ ਦਬਕਾ ਮਾਰਨ ਤੇ ਕੁੱਬਾ ਜੁਲਾਹਾ ਮੰਨ ਗਿਆ ਅਤੇ ਖ਼ਾਲਿਦ ਵੱਲੋਂ ਇੱਕ ਅੰਤਮ ਚਿੱਠੀ ਲਿਖਕੇ ਦੇਣ ਲਈ ਰਾਜ਼ੀ ਹੋ ਗਿਆ। ਨਿੱਜੀ ਪਾਸ ਚਿੱਠੀ ਪੁੱਜੀ ਜਿਸ ਵਿੱਚ ਖ਼ਾਲਿਦ ਵੱਲੋਂ ਕੁੱਤਿਆਂ ਦੇ ਡੇਰੇ ਪੁੱਜਣ ਲਈ ਕਿਹਾ ਗਿਆ ਸੀ। ਅੱਗੋਂ ਸਰਵਰ ਟੱਕਰਿਆ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 189

  1. ਉਹੀ, ਪੰ. 385
  2. ਉਹੀ, ਪੰ. 349