ਸਮੱਗਰੀ 'ਤੇ ਜਾਓ

ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/30

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

unto Death ਕਹਿੰਦਾ ਹੈ। ਇਹ ਬਿਮਾਰੀ ਸਰਬ-ਵਿਆਪਕ ਹੈ। ਸੰਸਾਰ ਵਿੱਚ ਕੋਈ ਬੰਦਾ ਅਜਿਹਾ ਨਹੀਂ ਜਿਸ ਵਿੱਚ ਇਸ ਦੇ ਕਿਰਮ ਨਾ ਹੋਣ, ਭਾਵੇਂ ਉਸਨੂੰ ਪਤਾ ਹੈ ਜਾਂ ਨਹੀਂ। ਧਾਰਮਿਕ ਬੰਦਾ ਇਸ ਤੋਂ ਛੁਟਕਾਰਾ ਪਾ ਸਕਦਾ ਹੈ ਪਰ ਉਹ ਵੀ ਕਾਫ਼ੀ ਸੰਘਰਸ਼ ਨਾਲ। ਦਰਅਸਲ ਉਪਰਾਮਤਾ ਦੀਆਂ ਕਈ ਕਿਸਮਾਂ ਹਨ। 1. ਇਸ ਗੱਲ ਤੋਂ ਸੁਚੇਤ ਨਾ ਹੋਣਾ ਕਿ ਬੰਦੇ ਦੀ ਆਤਮਕ, ਮਾਨਸਿਕ ਅਤੇ ਸਰੀਰਕ ਹੋਂਦ ਵੀ ਹੈ, ਅਜਿਹੀ ਸਥਿਤੀ ਨੂੰ ਰੂਹਾਨੀਅਤ ਰਹਿਤ ਉਪਰਾਮਤਾ (The Despair of Spiritlessness) ਕਿਹਾ ਜਾਂਦਾ ਹੈ। 2. ਇਹ ਪਤਾ ਹੋਣਾ ਕਿ ਬੰਦੇ ਦੀ ਅੰਤਰੀਵੀ ਹੋਂਦ ਹੈ ਪਰ ਉਪਰਾਮਤਾ ਅਜਿਹੀ ਕਿ ਉਹ ਅੰਤਰੀਵੀ ਹੋਂਦ ਬਣਨਾ ਨਹੀਂ ਚਾਹੁੰਦਾ। ਇਸ ਨੂੰ ਪੂਰਨ ਜਾਣਕਾਰੀ ਦੀ ਉਪਰਾਮਤਾ (The Despair of encapsulation) ਕਿਹਾ ਜਾਂਦਾ ਹੈ। 3. ਅੰਤਰੀਵ ਦੀ ਸਮਝ ਕਾਰਨ ਸਵੈ ਨੂੰ ਦ੍ਰਿੜ ਕਰਨ ਦੀ ਇੱਛਾ ਪਰ ਰੱਬੀ ਨਿਰਭਰਤਾ ਨਾਲ ਇਸ ਨੂੰ ਸੰਬੰਧਤ ਨਾ ਕਰਨ ਨੂੰ ਵਿਰੋਧਤਾ ਦੀ ਉਦਾਸੀਨਤਾ (The Despair of Defiance) ਆਖਦੇ ਹਨ।

ਉਪਰਾਮਤਾ ਦਾ ਵਧਣਾ ਸਾਡੀਆਂ ਸੰਭਾਵਨਾਵਾਂ ਦੇ ਵਧਣ ਦਾ ਚਿੰਨ੍ਹ ਬਣਦੀ ਹੈ। ਕੀਰਕੇਗਾਰਦ ਇਸ ਪਾਖੰਡ ਦਾ ਵਿਰੋਧੀ ਸੀ ਕਿ ਅਧਿਆਤਮਕਤਾ ਦਾ ਬਹਾਨਾ ਬਣਾਕੇ ਦੁਨਿਆਵੀ ਜੀਵਨ ਵਿੱਚ ਮੌਜ-ਮੇਲਾ ਕੀਤਾ ਜਾਵੇ।

ਵਿਸ਼ਵਾਸ (Faith)

ਵਿਸ਼ਵਾਸ ਬੇਹੱਦ ਤੀਬਰ ਲਾਲਸਾ ਅਤੇ ਬਾਹਰੀ ਅਵਿਸ਼ਵਾਸ ਵਿਚਕਾਰ ਟਕਰਾਉ ਵਿੱਚੋਂ ਪੈਦਾ ਹੁੰਦਾ ਹੈ। ਭਰੋਸਾ, ਅਧਿਆਤਮਵਾਦੀ ਸਮਝ ਅਨੁਸਾਰ ਤੀਬਰ ਲਾਲਸਾ ਅਤੇ ਬਾਹਰਮੁਖਤਾ ਨੂੰ ਵਧਾਉਂਦਾ ਹੈ। ਰੱਬ ਵਿੱਚ ਭਰੋਸਾ ਕੀਰਕੇਗਾਰਦ ਲਈ ਹਨੇਰੇ ਵਿੱਚ ਛਾਲ (Leap in the dark)।

ਸਮਕਾਲੀਨਤਾ (Contemporaniety)

ਈਸਾਈ, ਈਸਾ ਨੂੰ ਕਿਸੇ ਤਰਕ ਅਨੁਸਾਰ ਨਹੀਂ ਸਮਝਦੇ। ਉਹ ਤਾਂ ਉਸਨੂੰ ਆਪਣੇ ਸਮਕਾਲੀ ਵਜੋਂ ਗ੍ਰਹਿਣ ਕਰਦੇ ਹਨ। ਇਉਂ ਉਹ ਇਤਿਹਾਸਕ ਦੂਰੀਆਂ ਪਾਰ ਕਰਕੇ ਅਤੇ ਆਵੇਗ ਅਨੁਸਾਰ ਇਸ ਯਥਾਰਥ ਨੂੰ ਮੰਨਦੇ ਹਨ।

ਦੁਹਰਾਓ (Reduplication)

ਇਸਦਾ ਭਾਵ ਕਹਿਣੀ ਅਤੇ ਕਰਨੀ ਦਾ ਇੱਕ ਹੋਣਾ। ਪ੍ਰਚਾਰਕ ਨੂੰ ਆਪਣਾ ਜੀਵਨ ਅਜਿਹਾ ਹੀ ਬਣਾਉਣਾ ਚਾਹੀਦਾ ਹੈ ਜੇਹੋ ਜਿਹਾ ਉਹ ਪ੍ਰਚਾਰ ਕਰਦਾ ਹੈ। ਪਰ ਨੋਟ ਕਰਨਾ ਬਣਦਾ ਹੈ ਕਿ ਕੀਰਕੇਗਾਰਦ ਪ੍ਰਚਾਰਕ ਨਹੀਂ ਸੀ।

ਇਕਬਾਲ (The Admission)

ਕੀਰਕੇਗਾਰਦ ਨੇ ਸਮੇਂ ਦੇ ਪਾਦਰੀਆਂ ਅਤੇ ਚਰਚਾਂ ਦੀ ਵਿਵਸਥਾ ’ਤੇ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 30