ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/62

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਮਝ ਵਿਚ ਗਹਿਰਾਈ ਪੈਦਾ ਕਰਦਾ ਹੈ। ਨਵੀਆਂ ਸੰਭਾਵਨਾਵਾਂ ਲਈ ਦਿਸ਼ਾਮਾਨ ਨਿਰਧਾਰਿਤ ਕਰਦਾ ਹੈ।

3. ਕਾਰਲ ਜੈਸਪਰਸ
(Karl Jaspers) 1883-1969

ਕਾਰਲ ਜੈਸਪਰਸ ਇੱਕ ਜਰਮਨ ਅਸਤਿਤਵਵਾਦੀ ਦਾਰਸ਼ਨਿਕ ਸੀ ਜੋ ਮੈਡੀਸਨ ਅਤੇ ਮਨੋਚਿਕਿਤਸਾ ਦੇ ਕਾਰਜ ਤੋਂ ਫ਼ਿਲਾਸਫ਼ੀ ਵੱਲ ਮੋੜਾ ਖਾ ਗਿਆ ਸੀ। ਉਸਨੇ ਵਕਾਲਤ ਦੀ ਸਿੱਖਿਆ ਵੀ ਪ੍ਰਾਪਤ ਕੀਤੀ। ਉਹ 1921 ਵਿੱਚ ਹੈਡਲਬਰਗ (Heidelberg) ਵਿਖੇ ਫ਼ਿਲਾਸਫੀ ਦੀ ਚੇਅਰ ਦਾ ਮੁਖੀ ਬਣਿਆ। 1937 ਵਿੱਚ ਰਾਜਨੀਤਕ ਕਾਰਨ ਕਰਕੇ ਨੌਕਰੀ ’ਚੋਂ ਕੱਢਿਆ ਗਿਆ। ਮੁੜ 1945 ਵਿੱਚ ਬਹਾਲ ਕੀਤਾ ਗਿਆ। 1948 ਤੋਂ ਬਾਅਦ ਉਹ Basel ਵਿਖੇ ਫ਼ਿਲਾਸਫ਼ੀ ਦਾ ਪ੍ਰੋਫੈਸਰ ਰਿਹਾ।

ਕਾਰਲ ਜੈਸਪਰਸ ਦੇ ਮੁੱਖ ਸੰਕਲਪ

ਅਸਤਿਤਵਵਾਦੀ ਦਰਸ਼ਨ

ਜੈਸਪਰਸ ਦਾ ਵਿਚਾਰ ਹੈ ਕਿ ਫ਼ਿਲਾਸਫ਼ੀ ਫ਼ਿਲਾਸਫ਼ਰ ਦੇ ਅਸਤਿਤਵ ਤੋਂ ਆਰੰਭ ਹੁੰਦੀ ਹੈ ਕਿ ਉਹ ਕੀ ਹੈ? ਇਹ ਉਹ ਕੀ ਜਾਣਦਾ ਹੈ ਤੋਂ ਆਰੰਭ ਨਹੀਂ ਹੁੰਦੀ। ਏਕਤਾ ਅਤੇ ਸਮੁੱਚਤਾ ਬਾਰੇ ਜਿਸ ਗੱਲ ਦੀ ਨਿਸ਼ਾਨਦੇਹੀ ਦਰਸ਼ਨ ਕਰ ਸਕਦਾ ਹੈ, ਉਹ ਵਿਗਿਆਨ ਦੁਆਰਾ ਨਹੀਂ ਹੋ ਸਕਦੀ। ਅਸਤਿਤਵਵਾਦੀ ਚਿੰਤਕ ਸਵੈ ਦੀ ਪਾਰਗਮਤਾ (Being oneself) ਦੁਆਰਾ ਅਸਲੀ ਪਾਰਗਮਤਾ (Being in itself) ਬਾਰੇ ਆਪਣੇ ਅਨੁਭਵੀ ਗਿਆਨ (Being There) ਬਾਰੇ ਜਾਣ ਸਕਦਾ ਹੈ। ਇਹ ਖੋਜ ਜਜ਼ਬਾਤੀ ਦਾਰਸ਼ਨਿਕ ਹੀ ਕਰ ਸਕਦਾ ਹੈ।

ਸਵੈ ਦੀ ਸੰਸਾਰਿਕ ਸਥਿਤੀ (situation in the world)

ਬੰਦੇ ਦਾ ਅਸਤਿਤਵ ਉਸਦੀ ਸੰਸਾਰ ਵਿੱਚ ਸਥਿਤੀ ਤੋਂ ਪ੍ਰਭਾਵਿਤ ਹੁੰਦਾ ਹੈ। ਇਹ ਕਿਸੇ ਨਾਲ ਵੰਡੀ ਨਹੀਂ ਜਾ ਸਕਦੀ। ਇਸਨੂੰ ਤਾਂ ਅੰਦਰੋਂ ਹੀ ਸਮਝਿਆ ਜਾ ਸਕਦਾ ਹੈ। ਬੰਦਾ ਆਪਣੇ ਮਾਪੇ, ਲਿੰਗ, ਆਪਣਾ ਭੂਤ, ਸਰੀਰਕ ਬਣਤਰ ਆਦਿ ਨੂੰ ਬਦਲ ਨਹੀਂ ਸਕਦਾ ਪਰ ਉਹ ਇਨ੍ਹਾਂ ਸਭਨਾਂ ਗੱਲਾਂ ਨੂੰ ਪਰਵਾਨ ਕਰ ਸਕਦਾ ਹੈ, ਇਨ੍ਹਾਂ ਅਨੁਸਾਰ ਢਲ ਸਕਦਾ ਹੈ ਅਤੇ ਇਨ੍ਹਾਂ ਸਭਨਾਂ ਨੂੰ ਆਪਣੀਆਂ ਬਣਾ ਸਕਦਾ ਹੈ। ਬੰਦਾ ਆਪਣੇ ਹਾਲਾਤ ਨਾਲ ਬੱਝਕੇ, ਅਜਿਹੀ ਸਥਿਤੀ ਨੂੰ ਆਪਣੇ ਸਵੈ ਵਾਂਗ ਪਿਆਰ ਕਰ ਸਕਦਾ ਹੈ।

ਪ੍ਰਮਾਣਿਕ ਚੋਣ (Authentic Choice)

ਬੇਸ਼ਕ ਬੰਦੇ ਦੀ ਸੰਸਾਰਿਕ ਸਥਿਤੀ ਲਗਭਗ ਨਿਸ਼ਚਿਤ ਹੁੰਦੀ ਹੈ ਪਰ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 62