ਸਮੱਗਰੀ 'ਤੇ ਜਾਓ

ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/71

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਹਾਈਡਗਰ ਨੇ ਇਸ ਲਈ ਬੜਾ ਖਰ੍ਹਵਾ ਸ਼ਬਦ 'ਸੁੱਟਿਆ ਗਿਆ' ਵਰਤਿਆ ਹੈ। ਬੰਦਾ ਆਪਣੇ ਆਪ ਨੂੰ ਸੰਸਾਰ ਵਿੱਚ ਸੁੱਟਿਆ ਗਿਆ ਮਹਿਸੂਸ ਕਰਦਾ ਹੈ। 'ਮੇਰੀਆਂ' ਸੰਭਾਵਨਾਵਾਂ ਕੀ ਹਨ, ਇਹ ਗੱਲ ਮੇਰੀ ਫੈਕਟੀਸਿਟੀ ਵਿੱਚ ਨਿਹਿਤ ਹੈ, ਇਹ ਫੈਕਟੀਸਿਟੀ ਲਈ ਮੈਂ ਆਪ ਜ਼ਿੰਮੇਵਾਰ ਨਹੀਂ ਹਾਂ, ਨਾ ਹੀ ਮੈਂ ਇਹ ਚੁਣੀ ਹੈ। ‘ਮੈਂ' ਕੁੱਝ ਵੀ ਮੁੱਢੋਂ ਆਰੰਭ ਨਹੀਂ ਕਰਦਾ, ਸਗੋਂ ਫੈਕਟੀਸਿਟੀ ਦੁਆਰਾ ਸੰਭਾਵਨਾਵਾਂ ਵਿੱਚੋਂ ਪ੍ਰਾਪਤ ਕਰਦਾ ਹਾਂ। ਸ਼ੁਧ ਸਿਧਾਂਤ ਭਾਵੇਂ ਵਿਚਾਰਾਧੀਨ, ਹੋਂਦ ਦੇ ਅੰਦਰ ਚਲਿਆ ਜਾਵੇ, ਖ਼ਤਰੇ ਨੂੰ ਨਹੀਂ ਲੱਭ ਸਕਦਾ। ਪਰ ‘ਮੈਂ' ਹੋਂਦ ਵਜੋਂ, ਜਾਣ ਸਕਦਾ ਹਾਂ ਕਿ ਵਾਤਾਵਰਨ ਮੇਰੀ ਬਣਤਰ ਲਈ ਖ਼ਤਰਾ ਹੈ। ਤਥਾਤਮਕਤਾ ਵਿੱਚੋਂ, ਅਨੇਕ ਸੰਭਾਵਨਾਵਾਂ ਵਿੱਚੋਂ, ਕਿਸੇ ਇੱਕ ਸੰਭਾਵਨਾ ਦੀ ਚੋਣ ਕੀਤੀ ਜਾਂਦੀ ਹੈ।

ਵਿਅਕਤਿਤਵ-ਰਹਿਤਤਾ (Depersonalization)

'ਦੂਜਿਆਂ ਨਾਲ ਹੋਣਾ’ (Being with others) ਦੇ ਸੰਕਲਪ ਵਿੱਚ ਦੋ ਸੰਭਾਵਨਾਵਾਂ ਮੌਜੂਦ ਹੁੰਦੀਆਂ ਹਨ- ਪ੍ਰਮਾਣਿਕ ਅਤੇ ਪ੍ਰਮਾਣਿਕ। ਅਪ੍ਰਮਾਣਿਕਤਾ ਵਿੱਚ ਲੋਕ ਮੈਥੋਂ ਮੇਰਾ ਅਸਤਿਤਵ ਖੋਹ ਲੈਂਦੇ ਹਨ ਕਿਉਂਕਿ ਉਹ ਮੈਨੂੰ ਦਬਾ ਲੈਂਦੇ (Dominate) ਹਨ। ਇੰਜ ਮੇਰਾ Being ਮੇਰਾ ਨਹੀਂ ਰਹਿੰਦਾ। ਮੈਂ ਉਸ ਸਭ ਕੁੱਝ ਵਿੱਚ ਆਨੰਦ ਲੈਂਦਾ ਹੈ, ਜਿਸ ਸਭ ਕੁਝ ਵਿੱਚ ਹੋਰ ਲੈਂਦੇ ਹਨ। ਉਸੇ ਗੱਲ ਵਿੱਚ ਦੁਖੀ ਹੁੰਦਾ ਹੈ, ਜਿਸ ਵਿੱਚ ਲੋਕ ਦੁਖੀ ਹੁੰਦੇ ਹਨ। ਮੈਂ ਹਰ ਕੰਮ ਲੋਕਾਂ ਵਾਂਗ ਕਰਦਾ ਹੈ, ਹੋਰ ਬੰਦੇ ਮੇਰੀ ਹੋਂਦ 'ਤੇ ਚੌਧਰ ਕਰਦੇ ਹਨ। ਜੇ ਮੇਰਾ ਸਵੈ ਮੇਰੇ ਅਧੀਨ ਹੈ ਤਾਂ ਮੈਂ ਪ੍ਰਮਾਣਿਕ ਹਾਂ। ਮੇਰੇ ਫ਼ੈਸਲੇ ਸੁਤੰਤਰ ਮੇਰੇ ਹਨ। ਅਪ੍ਰਮਾਣਿਕਤਾ ਵਿੱਚ ਪਬਲਿਕ ਵਿਅਕਤੀ ਨੂੰ ਜਵਾਬ ਦੇਹੀ ਤੋਂ ਸੁਤੰਤਰ ਕਰ ਦਿੰਦੀ ਹੈ ਕਿਉਂਕਿ ਪਬਲਿਕ ਜੋ ਕਰਦੀ ਹੈ, ਉਹੀ ਕੁਝ ਵਿਸ਼ੇਸ਼ ਬੰਦਾ ਕਰਦਾ ਹੈ। ਇਉਂ ਪਬਲਿਕ ਨਿੱਜ ਨੂੰ ਵਿਅਕਤਿਤਵਹੀਣ ਕਰ ਦਿੰਦੀ ਹੈ ਪਰ ਇਸਦਾ ਭਾਵ ਇਹ ਨਹੀਂ ਕਿ ਵਿਅਕਤੀ ਪਬਲਿਕ ਨਾਲੋਂ ਟੁੱਟਿਆ ਹੋਇਆ ਹੁੰਦਾ ਹੈ, ਪਬਲਿਕ ਨੂੰ ਬੰਦੇ ਦੀ ਫੈਕਟੀਸਿਟੀ ਵਜੋਂ ਵੀ ਸਮਝਿਆ ਜਾ ਸਕਦਾ ਹੈ ਕਿਉਂਕਿ ਵਿਅਕਤੀ ਨੂੰ ਪਬਲਿਕ ਵਿੱਚ ਵੀ ਤਾਂ ਸੁੱਟਿਆ ਗਿਆ ਹੈ। ਵਿਵਹਾਰਿਕ ਤੌਰ 'ਤੇ ਹਰ ਬੰਦੇ ਨੂੰ ਸਮਾਜ ਵਿੱਚ ਰਹਿੰਦਿਆਂ ਵਿਅਕਤਿਤਵਹੀਣ ਹੋਣਾ ਪੈਂਦਾ ਹੈ। ਰਾਜਨੀਤਕ ਪਾਰਟੀਆਂ ਵੱਲੋਂ ਪਾਰਟੀ ਅਨੁਸ਼ਾਸਨ ਕਾਇਮ ਰੱਖਣ ਲਈ ਜਾਰੀ ਕੀਤੇ ‘ਵਿੱਪ’ ਦਰਅਸਲ, ਸੁਤੰਤਰ ਸੋਚ ਵਾਲੇ ਸਾਂਸਦਾਂ ਨੂੰ ਵਿਅਕਤਿਤਵਹੀਣ ਹੀ ਕਰ ਦਿੰਦੇ ਹਨ। ਅਜੋਕੇ ਸਮਾਜ ਵਿੱਚ ਸਮੂਹ ਵਿਅਕਤੀ ਦੀਆਂ ਕਿਰਿਆਵਾਂ ਨੂੰ ਨਿਯੰਤਰਤ ਕਰਦੇ ਹਨ। ਬੰਦਾ ਸਮਾਜਕ ਮਸ਼ੀਨ ਦਾ ਪੁਰਜਾ ਬਣਕੇ ਰਹਿ ਜਾਂਦਾ ਹੈ। ਅਖ਼ਬਾਰ, ਰੇਡੀਓ, ਟੈਲੀਵਿਜਨ ਬੰਦੇ ਦੀ ਨਿਜੀ ਰਾਏ ਨੂੰ ਬਦਲਣ ਦੀ ਸਮਰੱਥਾ ਰੱਖਦੇ ਹਨ। ਨਿਰੰਕੁਸ਼ ਰਾਜਾਂ ਵਿੱਚ ਬੰਦੇ ਦੀ ਵਿਅਕਤਿਤਵਹੀਣਤਾ ਇਕ ਵਰਤਾਰਾ ਹੈ। ਸਰਵਸੱਤਾਵਾਦੀ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 71