ਪੰਨਾ:ਅੱਗ ਦੇ ਆਸ਼ਿਕ.pdf/103

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਉਹ ਦੋਵੇਂ ਦੱਗੜ ਦੱਗੜ ਕਰਦੇ ਪੌੜੀ ਉਤਰ ਗਏ । ‘ਬੀਬੀ ਇਹਨੂੰ ਹਟਾ ਲਾ...ਇਹ ਐਵੇਂ ਕੰਵਰ ਦਾ ਝੂਠਾ ਨਾਂ ਲਾਉਂਦੀ ਹੜਤਾਲ ਦਾ |' ਸ਼ਿਵਦੇਵ ਨੇ ਮਾਂ ਕੋਲ ਗਿਲਾ ਕੀਤਾ । ਮੈਂ ਤਾਂ ਬੀਬੀ ਸੱਚ ਆਖਿਆ...ਸਾਰੇ ਮੁੰਡੇ ਕੁੜੀਆਂ ਈ ਇਹ ਆਂਹਦੇ ਸਨ ਕਿ ਕੰਵਰ ਨੂੰ ਪ੍ਰਿੰਸੀਪਲ ਨੇ ਸਦਿਆ ਸੀ ਅਤੇ ਉਹਨੇ ਸਰਵਣ ਦਾ ਨਾਂ ਲਾਇਆ ॥ 'ਚੁੱਪ ਕਰਕੇ ਬਹੁ ਨੀਂ... ਚਪੇੜ ਮਾਰੂੰਗੀ ਦੁਬੇ ਤੇ ਬਹੁਤੀ ਡੰਡ ਪਾਉਨੀ।' ਪ੍ਰੀਪਾਲ ਦੀ ਮਾਂ ਨੇ ਉਹਨੂੰ ਝਿੜਕਿਆ । ਪਾਲ ਕੁਝ ਝੌਪ ਗਈ ਅਤੇ ਸ਼ਿਵਦੇਵ ਨੂੰ ਇਕ ਤਰ੍ਹਾਂ ਨਾਲ ਧਰਾਸ ਹੋ ਗਿਆ । ਅਗਲੇ ਦਿਨ ਸਾਰੇ ਮੁੰਡੇ ਸਕੂਲ ਚਲੇ ਗਏ । ਸਰਵਣ ਸਹਿਮਿਆਂ ਸਹਿਮਿਆਂ ਬੈਠਾ ਸੀ । ਪ੍ਰਿੰਸੀਪਲ ਵਡੀ ਗਗੜ ਤੋਂ ਢਿਲ ਕੀ ਪੈਂਟ, ਠੀਕ ਕਰਦਿਆਂ ਦਸਵੀਂ ਜਮਾਤ ਵਿਚ ਆਇਆ । ਉਹਦੀਆਂ ਨਾਸਾਂ ਫਰਕ ਰਹੀਆਂ ਸਨ ! ਸਰਵਣ ਨੇ ਪ੍ਰਿੰਸੀਪਲ ਵਲ ਵੇਖ ਕੇ ਊਧੀ ਪਾ ਲਈ ! ਉਹਦਾ ਖੁਨ ਦੌਰਾ ਕਰਕੇ ਦਿਮਾਗ ਨੂੰ ਚੜ੍ਹ ਰਿਹਾ ਸੀ, ਦਿਲ ਜ਼ੋਰ ਜ਼ੋਰ ਦੀ ਧੜਕ ਰਿਹਾ ਸੀ । ਪਿੰਸੀਪਲ ਅਗੇ ਵਧਿਆ ਅਤੇ ਸਰਵਣ ਦਾ ਕੰਨ ਮਰੋੜਦਿਆਂ ਉਹਨੂੰ ਉਤਾਂਹ ਖੜਿਆਂ ਕਰ ਆਖਣ ਲੱਗਾ-'ਕਮਜਾਤ... ਦਫਾ ਹੋ ਜਾਓ ਹਮਾਰੇ ਸਕਲ ਸੇਬਾਗੀ ਕਾ ਲੜਕਾ ਬਾਗੀ ਹੀ ਨਿਕਲੇਗਾ... ਹਮੇਂ ਆਪ ਜੈਸੇ ਨੇਕ ਬਖ਼ਤ ਕੀ ਜ਼ਰੂਰਤ ਨਹੀਂ।' ਸਰਵਣ ਝੂਲਾ ਮਢ 'ਤੇ ਪਾ ਕੇ ਕਮਰੇ 'ਚੋਂ ਬਾਹਰ ਆ ਗਿਆ । ਸਾਰੇ ਮੁੰਡੇ ਸਹਿਮੇਂ ਖੜੇ ਸਨ । ਸਰਵਣ ਸਾਰਾ ਦਿਨ ਘਰ ਨਾ ਆਇਆ । ਸਾਰਾ ਦਿਨ ਅਵਾਰਾਗਰਦੀ