ਪੰਨਾ:ਅੱਗ ਦੇ ਆਸ਼ਿਕ.pdf/110

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

'ਮੈਂ ਤੇਰੀ ਗੁੱਤਣੀ ਨਾ ਪੁਨੂੰ ਸਾਰਾ ਦਿਨ ਕੀੜੇ ਮਕੌੜੇ ਮਾਰਦਾ ਰਹਿੰਦਾ ਕਾਪੀਆਂ ਕਿਤਾਬਾਂ ਵਿਚ ਵੱਡਾ ਮੇਰੀ ਗੁੱਤਣੀ ਪੁਟਣ ਵਾਲਾ ।' ਸਰਵਣ ਨੂੰ ਪਤਾ ਸੀ ਕਿ ਪਾਲ ਜਾਣ ਬੁਝ ਕੇ ਲਲੀਆਂ ਮਾਰ ਰਹੀ ਏ ਅਤੇ ਵਿਚੋਂ ਉਹ ਦੋ ਚਾਰ ਗੱਲਾਂ ਕਰਨ ਦਾ ਬਹਾਨਾ ਬਣਾਈਂ ਬੈਠੀ । ‘ਲਿਆ ਖਾਂ ਦਖਾ ਕਿਥੇ ਵਜੀ ਤੈਨੂੰ ਢੀਮ ?' ਮਣੇ ਤੋਂ ਉਤਰ ਸਰਵਣ ਨੇ ਉਹਦਾ ਰਾਹ ਰੋਕ ਲਿਆ । ‘ਦੇਖਾਂ ਕਿਦਾਂ 'ਕੱਠਾ ਹੋਇਆ ਮੇਰਾ ਬੁਕ ' ਪੀਪਾਲ ਨੇ ਬਾਂਹ ਅਗੇ ਕਰਦਿਆਂ ਆਖਿਆ। ਝੂਠੀ ਕਿਤੋਂ ਦੀ।' ਕਹਿੰਦਿਆਂ ਸਰਵਣ ਦਾ ਮੂੰਹ ਸਵਾਦ ਸਵਾਦ ਹੋ ਗਿਆ । ‘ਹਈ ਮਾਂ ਮੇਰਾ ਹੱਥ ਘੁੱਟ ਸੁਟਿਆ ਈ......ਟੋਟਿਆ ਕੁਝ ਸ਼ਰਮ ਕਰ ! ਪਾਲ ਨੇ ਬਣਾਉਟੀ ਜਿਹਾ ਗੁੱਸਾ ਪ੍ਰਗਟਾਉਂਦਿਆਂ ਆਖਿਆ । ਵੈਸੇ ਉਹਦੇ ਆਪਣੇ ਅੰਦਰ ਇਕ ਮਿਠੀ ਜਿਹੀ ਝਰਨਾਟ ਛਿੜ ਗਈ ਸੀ ਅਤੇ ਉਹਦੇ ਮੂੰਹ 'ਤੇ ਜਿਵੇਂ ਹਯਾ ਦਾ ਪਰਛਾਵਾਂ ਪੈ ਗਿਆ ਹੋਵੇ ॥ ਹੋਰ ਕੱਢ ਲਾ ਗਾਹਲਾਂ |' ਸਰਵਣ ਨੇ ਉਹਦੇ ਬੁੱਕ ਨੂੰ ਹੋਰ ਜ਼ੋਰ ਦੀ ਘੁਟਦਿਆਂ ਕਿਹਾ | ‘ਕਢੰਗੀ ਫਿਰ’, ਪਾਲ ਦਾ ਕਲੇਜਾ ਧੜਕ ਰਿਹਾ ਸੀ ਅਤੇ ‘ਕਢੰਗੀ' ਸ਼ਬਦ ਵੀ ਉਹਦੇ ਮੂੰਹੋਂ ਬੜੀ ਮੁਸ਼ਕਲ ਨਾਲ ਨਿਕਲਿਆ ਸੀ । 'ਅੱਛਾ, ਗੱਲ ਸੁਣ ਇਕ......', ਸਰਵਣ ਏਨਾ ਕਹਿ ਕੇ ਉਹਦੇ ਮੁੰਹ ਵਲ ਝਾਕਣ ਲਗ ਪਿਆ । ਬੋਲ ਵੀ ਕਿ ਬਿੱਟਰ ਬਿੱਟਰ ਵੇਖੀ ਜਾਨਾ ਮੇਰੇ ਮੂੰਹ ਵਲ ?' ਪੀਪਾਲ ਦੀਆਂ ਲੱਤਾਂ ਜਿਵੇਂ ਇਕ ਕੰਬਣੀ ਮਹਿਸੂਸ ਕਰ ਰਹੀਆਂ ਸਨ ਅਤੇ ਜ਼ਬਾਨ ਥਥਿਆ ਰਹੀ ਸੀ। ੧੦੫.