ਪੰਨਾ:ਅੱਗ ਦੇ ਆਸ਼ਿਕ.pdf/136

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

“ਉਹ ਕਿਉ ?' ਸਰਵਣ ਨੇ ਮੂੰਹ ਅਗੇ ਪੱਗ ਦਾ ਲੜ ਖੋਹਲਦਿਆਂ ਪੁfਛਆ । ਜਦ ਤੱਕ ਅਲਾਟਮੈਂਟ ਦਾ ਫੈਸਲਾ ਨਹੀਂ ਹੁੰਦਾ, ਮੈਂ ਕਿਸੇ ਨੂੰ ਫਸਲ ਨਹੀਂ ਵੱਢਣ ਦੇਣੀ । “ਕਣਕ ਇਹਨਾਂ ਗਰੀਬਾਂ ਬੀਜੀ, ਗੋਡੀ, ਪਾਣੀ ਦਿਤੇ, ਤੂੰ ਓਦੋਂ ਕਿਥੇ ਸੀ ?' ਸਰਵਣ ਦੀ ਇਸ ਦਲੀਲ ਭਰੀ ਗਲ ਦਾ ਕੰਵਰ ਨੂੰ ਕੋਈ ਉਤਰ ਨਾ ਔਹੜਿਆ । ‘ਤੂੰ ਪੁਆੜੇ ਦੀ ਜੜ ਏ,...... ਹੋਸ਼ ਨਾਲ ਗਲ ਕਰ ! ਤੂੰ ਇਹਨਾਂ ਨੂੰ ਤੀਲਾ ਨਾ ਦੇਹ', ਕੰਵਰ ਨੇ ਹਿਰਖ ਕੇ ਆਖਿਆ । 'ਮੈਂ ਤਾਂ ਇਨਸਾਫ਼ ਦੀ ਗਲ ਕੀਤੀ...... ਹੱਕ ਦੀ। ਮੇਰੀ ਖਾਨਦਾਨੀ ਕਿਸੇ ਗਰੀਬ ਉਤੇ ਹੁੰਦੇ ਜ਼ੁਲਮ ਨੂੰ ਨਹੀਂ ਸਹਾਰਦੀ......ਮੈਂ ਕਿਸੇ ਟੱਡੀ ਦਾ ਪੁੱਤ ਨਹੀਂ।' ਸਰਵਣ ਵਿਚ ਸੱਚਮੁਚ ਉਸਦੀ ਖਾਨਦਾਨੀ ਦਾ ਖੂਨ ਉਬਾਲੇ ਖਾ ਰਿਹਾ ਸੀ । ਮੈਂ ਤੇਰੀ ਖਾਨਦਾਨੀ ਦੀ ਯਹੀ ਦੀ ਤਹੀ ਫੇਰ ਦਊਂ । ਜਿਹੜੀਆਂ ਤੂੰ ਨੌਲੀਆਂ ਵੱਟਦਾਂ ਇਹਦਾ ਮੁਲ ਪਏ ਜਾਊ ਕਿਸੇ ਨੰਦਨ ।' ਕੰਵਰ ਦੀਆਂ ਅੱਖਾਂ ਗੁਸੇ ਵਿਚ ਲਾਲ ਹੋ ਗਈਆਂ। ਵਾਢਿਆਂ ਦਾ ਸਾਰਾ ਹਜੂਮ ਕੰਵਰ ਨੂੰ ਘੇਰੀ ਖੜਾ ਸੀ। 'ਚੁਗਲ ਖੋਰਾਂ ਅਤੇ ਟੋਡੀਆਂ ਦੇ ਜ਼ਮਾਨੇ ਲਏ ਗਏ ਨੇ-ਮੁਲਕ ਅਜ਼ਾਦ ਹੋ ਗਿਆ ਏ...... ਹੁਣ ਸੱਚ ਤੇ ਇਨਸਾਫ਼ ਦੀ ਜੈ ਹੋਣੀ...... ਤੁਹਾਡੀ ਉਹ ਮਾਂ ਮਰ ਗਈ ਆ ਜੋ ਦਹੀਂ ਨਾਲ ਟੱਕ ਦੇ ਦੀ ਸੀ।' ਹੱਟ ਜਾਹ ਮੇਰੇ ਅਗੋਂ ਕੋਈ ਹੋਰ ਕਾਰਾ ਨਾ ਕਰਾ ਦਈਂ, ਕੰਵਰ ਨੇ ਦੁਨਾਲੀ ਨੂੰ ਮੋਢਿਓਂ ਲਾਹ ਕਿਲਕਾਰੀ ਮਾਰੀ । ਇਸ ਦੀ ਵਾ ਵਲ ਵੇਖਿਆ ਤਾਂ ਤੇਰੀ ਬੋਟੀ ਬੋਟੀ ਨਹੀਂ ਲਭਣੀ... ਚਲਾ ਜਾਹ ਏਥੋਂ ਭਲੀ ਚਾਹੁੰਨਾ ਏ ਤਾਂ !! ਇਕ ਵਾਹਢਾ ਚਾਦਰ ਖਿਚਦਾ ਕਹਿ ਰਿਹਾ ਸੀ । ੧੩੧