ਪੰਨਾ:ਅੱਗ ਦੇ ਆਸ਼ਿਕ.pdf/52

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

‘ਕੰਧ ਟੱਪ ਕੇ ਆਈ ਸਾਂ, ਕੰਧ ਟੱਪ ਕੇ ਚਲੀ ਜਾਊ।' ਰੇਸ਼ਮਾਂ ਨੇ ਅਹਿਸਤਾ ਨਾਲ ਬੂਹਾ ਖੋਹਲਿਆ ਅਤੇ ਤੁਰ ਗਈ । ਸ਼ਮੀਰ ਨੂੰ ਸਾਰੀ ਰਾਤ ਨੀਂਦ ਨਾ ਆਈ । ਉਸ ਸਾਰੀ ਗੱਲ ਖੈਰੂ ਨੂੰ ਦੱਸ ਦੇਣ ਦਾ ਫੈਸਲਾ ਕਰ ਲਿਆ । ਤੇ ਅਗਲੇ ਦਿਨ ਜਦ ਉਸ ਸਾਰੀ ਗੱਲ ਖੈਰੂ ਨਾਲ ਖੋਹਲੀ ਤਾਂ ਉਹਦੀਆਂ ਅੱਖਾਂ ਹੈਰਾਨੀ ਨਾਲ ਹੱਡੀਆਂ ਗਈਆਂ ਅਤੇ ਉਸ ਆਖਿਆ-'ਜੇ ਇਹ ਗੱਲ ਆ ਤਾਂ ਮੈਂ ਕਿੱਥੇ ਨੱਕ ਦਊ, ਲੋਕਾਂ ਨੂੰ ਕੀ ਦਊਂ ? ਕੀ ਆਖੀ ਕੀਹਦਾ ਪਾਪ ਆ-ਤੇਰਾ ਕਿ ਗੁਲਾਮ ਦਾ ?' ਸ਼ਮੀਰ ਦਾ ਜੀ ਕੀਤਾ ਉਹ ਉਹਦੀ ਜ਼ਬਾਨ ਖਿੱਚ ਸੁਟੇ । ਉਹ ਭਰਿਆ ਪੀਤਾ ਤੁਰ ਗਿਆ । ਸਾਰੀ ਦਿਹਾੜੀ ਕੋਈ ਗੱਲ ਉਹਦੀ ਅਕਲ ਫਿਕਰ ਵਿਚ ਨਾ ਆਈ । ਨੇਕੀ ਦੇ ਬਦਲੇ ਇਕ ਤੋਹਮਤ, ਇਕ ਕਲੰਕ ! ਉਹ ਕਰੇ ਤਾਂ ਕੀ ਕਰੇ ? ਪਰ ਇਸ ਪ੍ਰਸ਼ਨ ਦਾ ਉਹਨੂੰ ਕੋਈ ਜਵਾਬ ਨਾ ਔਹੜਿਆ । S