ਸਮੱਗਰੀ 'ਤੇ ਜਾਓ

ਪੰਨਾ:ਅੱਜ ਵੀ ਖਰੇ ਹਨ ਤਾਲਾਬ.pdf/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਲ ਕੁੱਝ ਨਕਦ ਜਾਂ ਫ਼ਸਲ ਦਾ ਕੁੱਝ ਹਿੱਸਾ ਪਿੰਡ ਦੇ ਕੋਸ਼ ਵਿੱਚ ਜਮ੍ਹਾਂ ਕਰਾਉਂਦੇ ਸਨ। ਫਿਰ ਇਸੇ ਇਕੱਠੀ ਹੋਈ ਰਕਮ ਨਾਲ ਪੁਰਾਣੇ ਤਾਲਾਬਾਂ ਦੀ ਮੁਰੰਮਤ ਦਾ ਕੰਮ ਹੁੰਦਾ ਸੀ। ਅੱਜ ਵੀ ਛੱਤੀਸਗੜ੍ਹ ਵਿੱਚ ਗਾਰਾ ਕੱਢਣ ਦਾ ਕੰਮ ਕਿਸਾਨ ਪਰਿਵਾਰ ਹੀ ਕਰਦੇ ਹਨ। ਦੂਰ-ਦੂਰ ਤੱਕ ਸਾਬਣ ਪਹੁੰਚਣ ਦੇ ਬਾਵਜੂਦ ਕਈ ਘਰਾਂ ਵਿੱਚ ਅੱਜ ਵੀ ਉਸੇ ਗਾਰੇ ਨਾਲ ਨਹਾਉਣ ਦੀ ਪਰੰਪਰਾ ਜਾਰੀ ਹੈ।

ਬਿਹਾਰ ਵਿੱਚ ਇਸ ਕੰਮ ਨੂੰ ਉੜਾਹੀ ਦੀ ਪਰੰਪਰਾ ਕਿਹਾ ਜਾਂਦਾ ਹੈ। ਉੜਾਹੀ ਸਮਾਜ ਦੀ ਸੇਵਾ ਹੈ, ਕਿਰਤ ਦਾਨ ਹੈ। ਪਿੰਡ ਦੇ ਹਰੇਕ ਘਰ ਵਿੱਚ ਕੰਮ ਕਰ ਸਕਣ ਵਾਲੇ ਕਾਮੇ ਤਾਲਾਬ ਉੱਤੇ ਇਕੱਠੇ ਹੁੰਦੇ ਸਨ। ਹਰੇਕ ਘਰ ਦੋ ਤੋਂ ਪੰਜ ਮਣ ਮਿੱਟੀ ਕੱਢਦਾ ਸੀ। ਕੰਮ ਦੇ ਸਮੇਂ ਉਹੀ ਗੁੜ ਵਾਲਾ ਪਾਣੀ ਵੰਡਿਆ ਜਾਂਦਾ ਸੀ। ਪੰਚਾਇਤ

ਸਭ ਲਈ ਸਭ ਦੀ ਮਦਦ ਨਾਲ ਬਣਦੇ ਰਹਨੇਤਾਲਾਬ

70
ਅੱਜ ਵੀ ਖਰੇ ਹਨ
ਤਾਲਾਬ