ਪੰਨਾ:ਆਂਢ ਗਵਾਂਢੋਂ.pdf/148

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੀ ਨਹੀਂ ਸੀ ਜਾਣਾ ਚਾਹੁੰਦਾ, ਪਰ ਜਲ ਪੁਤਰੀ ਉਸ ਨੂੰ ਝਾਂਜਰੀ ਵਲ ਰੁਪਾਂ ਦੇ ਵਿਯੋਗ ਵਿਚ ਬੁਲਾ ਰਹੀ ਸੀ। ਦੋਵਾਂ ਨੇ ਬੇਵਸ ਹੈ ਕੇ ਕੰਢੇ ਤੋਂ ਦੂਜੀ ਡੌਗੀ ਖੋਲ੍ਹੀ ਤੇ ਬੜੀ ਤੇਜ਼ੀ ਨਾਲ ਝਾਂਜਰੀ ਵਲ ਪੁੱਜਣ ਲਈ ਚਪੂ ਮਾਰਨ ਲਗਾ। ਸਮੰਦਰ ਉਪਰ ਬੜੀ ਦੂਰ ਤਾਈਂ ਚਾਨਣੀ ਰਾਤ ਖਿਲਰੀ ਹੋਈ ਸੀ। ਸੋਮਾਂ ਤੇ ਰੂਪਾਂ ਦੀ ਬੇੜੀ ਕਿਧਰੇ ਵੀ ਨਹੀਂ ਸੀ ਦਿਸਦੀ, ਅਤੇ ਨਾ ਹੀ ਉਨਾਂ ਦੇ ਪਿਆਰ-ਗੀਤਾਂ ਦੀ ਕੋਈ ਆਵਾਜ਼ ਉਸ ਨੂੰ ਆਈ। ਰੂਪਾਂ ਸਮੁੰਦਰ ਵਿੱਚ ਹਮੇਸ਼ਾ ਹੀ ਗੀਤ ਗਾਇਆ ਕਰਦੀ ਸੀ, ਪਰ ਅੱਜ ਬਿਲਕੁਲ ਕਿਉਂ ਚੁਪ ਚਾਂ ਹੈ? ਦੇਵਾਂ ਬੜੀ ਤੇਜ਼ੀ ਤੇ ਪੂਰੇ ਬਲ ਨਾਲ ਤਰੀ ਜਾ ਰਿਹਾ ਸੀ। ਉਸ ਦਾ ਹਿਰਦਾ ਕਿਉਂ ਇੰਨਾ ਧੜਕਦਾ ਹੈ? ਉਸ ਦੀਆਂ ਅੱਖਾਂ ਅਗੇ ਹਨੇਰਾ ਫਿਰਨ ਲਗ, ਉਸ ਦੀ ਇਕੋ ਵਾਰੀ ਚੀਖ ਨਿਕਲ ਗਈ:-

‘ਹਾਇ! ਰੂਪਾਂ ਕਿਥੇ?'

ਇਹ ਡੌਗੀ ਲਹਿਰਾਂ ਉਪਰ ਚੁਪ ਚਾਪ ਝੂਟ ਰਹੀ ਸੀ, ਕਿਸੇ ਲੰਬੀ ਪੀਂਘ ਵਾਂਗੂੰ ਉਸ ਉਚੀ ਉਚੀ ਚੀਖਿਆ:-

'ਰੂਪਾਂ, ਸੋਮਾਂ! ਰੂਪਾਂ, ਸੋਮਾਂ!' ਦੇਵਾਂ ਅਧੀਰ ਹੋ ਗਿਆ। ਚਵੀਂ ਪਾਸੀਂ ਵਾਜਾਂ ਮਾਰੀਆਂ, ਸਾਰੀ ਝਾਂਜਰੀ ਨੂੰ ਛਾਣ ਮਾਰਿਆ, ਆਪਣੇ ਜੀਵਣ ਨੂੰ ਖਤਰੇ ਵਿਚ ਪਾਕੇ ਵੀ ਉਸ ਨੇ ਲਹਿਰ ਦੀ ਇਕ ਇਕ ਚਾਦਰ ਨੂੰ ਫਰੋਲਿਆ, ਪਰ ਉਸ ਦੀ ਰੂਪਾਂ, ਉਸ ਦਾ ਸੋਮਾਂ, ਕਿਥੋਂ ਮਿਲਦੇ? ਉਸ ਦਾ ਹਿਰਦਾ ਬੇਚੈਨ ਤੇ ਸਿਰ ਚਕਰਾ ਉਠਿਆ।

ਉਸ ਸੋਚਿਆ:-

‘ਕਿ ਉਹ ਵੀ ਸਦਾ ਲਈ ਉਸੇ ਝਾਂਜਰੀ ਦੇ ਡੂੰਘੇ ਤੇ ਅਥਾਹ ਪੇਟ ਵਿਚ ਸਮਾ ਜਾਵੇ?'

ਪਰੰਤੂ ਉਸਨੂੰ ਰੂਪਾਂ ਦੀ ਮਿਠੀ ਦਾ ਚੇਤਾ ਆ ਗਿਆ,

-੧੩੪-